ਨਵੀਂ ਦਿੱਲੀ, 1 ਜੁਲਾਈ 2021 – ਸਰਕਾਰੀ ਤੇਲ ਕੰਪਨੀਆਂ ਨੇ ਵੀਰਵਾਰ ਨੂੰ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਦੇ ਵਾਧੇ ਵਿਚਕਾਰ ਮਹਿੰਗਾਈ ਨਾਲ ਜੂਝ ਰਹੇ ਲੋਕਾਂ ਨੂੰ ਇਕ ਹੋਰ ਵੱਡਾ ਝਟਕਾ ਦਿੱਤਾ ਹੈ। ਸਬਸਿਡੀ ਵਾਲੇ ਘਰੇਲੂ ਰਸੋਈ ਗੈਸ ਸਿਲੰਡਰ ਦੀ ਕੀਮਤ ਅੱਜ ਤੋਂ 25.50 ਰੁਪਏ ਪ੍ਰਤੀ ਸਿਲੰਡਰ ਵਧਾ ਦਿੱਤੀ ਗਈ ਹੈ। 14.2 ਕਿਲੋ ਭਾਰ ਦੇ ਘਰੇਲੂ ਸਿਲੰਡਰ ਦੀ ਕੀਮਤ ਹੁਣ ਦਿੱਲੀ ਵਿਚ 834.50 ਰੁਪਏ ਹੋਵੇਗੀ। 19 ਕਿਲੋਗ੍ਰਾਮ (ਕਮਰਸ਼ੀਅਲ ਸਿਲੰਡਰ) ਦੀ ਕੀਮਤ ਵਿਚ ਵੀ 76 ਰੁਪਏ ਦਾ ਵਾਧਾ ਕੀਤਾ ਗਿਆ ਹੈ ਅਤੇ ਇਸ ਦੀ ਕੀਮਤ ਦਿੱਲੀ ਵਿਚ 1,550 ਰੁਪਏ ਹੋਵੇਗੀ।