ਨਵਜੋਤ ਸਿੰਘ ਸਿੱਧੂ ਦੇ ਨਜ਼ਦੀਕੀ ਵਿਧਾਇਕ ਇੰਦਰਬੀਰ ਸਿੰਘ ਬੁਲਾਰੀਆ ਨੇ ਇਕ ਹਫ਼ਤੇ ਤੋਂ ਜੋ ਅੰਮ੍ਰਿਤਸਰ ਸ਼ਹਿਰ ਵਾਸੀਆਂ ਲਈ ਸਸਪੈਂਸ ਬਣਾਕੇ ਰੱਖਿਆ ਸੀ ਉਸਨੂੰ ਖਤਮ ਕਰਦਿਆਂ ਇੱਕ ਪ੍ਰਤੀਯੋਗਤਾ ਦਾ ਆਗਾਜ਼ ਕੀਤਾ।
#AmritsarLittleChamp ਪ੍ਰਤੀਯੋਗਤਾ ਸ਼ੁਰੂ ਕਰਦਿਆਂ ਇੰਦਰਬੀਰ ਬੁਲਾਰੀਆ ਨੇ ਕਿਹਾ ਕਿ ਇਹ ਪ੍ਰਤੀਯੋਗਿਤਾ ਬੱਚਿਆਂ ਲਈ ਹੈ। ਬੱਚੇ ਹਰ ਰੋਜ਼ 2 ਵੀਡੀਓ ਬਣਾਕੇ ਆਪਣੇ ਸੋਸ਼ਲ ਮੀਡੀਆ ‘ਤੇ ਅੱਪਲੋਡ ਕਰਨ ਅਤੇ ਨਾਲ ਹੈਸ਼ਟੈਗ ਜਰੂਰ ਵਰਤਿਆ ਜਾਵੇ। ਇਹ ਵੀਡੀਓ ਕੋਵਿਡ ਤੋਂ ਬਚਨ ਅਤੇ ਵੈਕਸੀਨ ਲਗਵਾਉਣ ਲਈ ਪ੍ਰੇਰਿਤ ਕਰੇਗੀ। ਜਿਸ ਨੇ ਸਭ ਤੋਂ ਵਧੀਆ ਮੈਸਜ ਦਿੰਦਿਆਂ ਵੀਡੀਓ ਬਣਾਈ ਉਹਨਾਂ 2 ਬੱਚਿਆਂ ਨੂੰ ਐਂਡਰਾਇਡ ਟੈਬ ਦਿੱਤੇ ਜਾਣਗੇ। ਇਹ ਪ੍ਰਤੀਯੋਗਿਤਾ ਪੂਰਾ ਇੱਕ ਮਹੀਨਾ ਚਲੇਗੀ ਅਤੇ ਹਰ ਰੋਜ 2 ਬੱਚਿਆਂ ਨੂੰ ਇਨਾਮ ਮਿਲੇਗਾ।

ਹੋਰ ਖ਼ਬਰਾਂ ਅਤੇ ਵੈਬਸਾਈਟ ਲਈ ਇਥੇ ਕਲਿੱਕ ਕਰੋ

ਫੇਸਬੁੱਕ ‘ਤੇ ਜੁੜਨ ਲਈ ਇੱਥੇ ਕਲਿੱਕ ਕਰੋ
