ਕੁਆਰਟਰ ਫਾਈਨਲ ਦੇ ਮੁਕਾਬਲੇ ਵਿੱਚ ਭਾਰਤੀ ਪੁਰਸ਼ ਹਾਕੀ ਟੀਮ ਨੇ ਪਹਿਲੇ 2 ਕੁਆਰਟਰ ਤੱਕ ਬ੍ਰਿਟੇਨ ‘ਤੇ ਦਬਾਅ ਬਣਾਕੇ ਰੱਖਿਆ। ਇੱਕ ਸਖ਼ਤ ਮੁਕਾਬਲੇ ਵਿੱਚ ਭਾਰਤ ਵੱਲੋਂ ਬ੍ਰਿਟੇਨ ਖਿਲਾਫ਼ 2 ਗੋਲ ਦਾਗੇ ਗਏ। ਭਾਰਤ ਵੱਲੋਂ ਪਹਿਲੇ ਕੁਆਰਟਰ ਦੇ 7ਵੇਂ ਮਿੰਟ ਵਿੱਚ ਦਿਲਪ੍ਰੀਤ ਨੇ ਪਹਿਲਾ ਗੋਲ ਦਾਗਿਆ। ਦੂਜੇ ਕੁਆਰਟਰ ਦੇ ਸ਼ੁਰੂਆਤੀ ਸਮੇਂ ਵਿੱਚ ਮੈਚ ਦੇ ਕੁੱਲ 16ਵੇਂ ਮਿੰਟ ਵਿੱਚ ਗੁਰਜੰਟ ਵੱਲੋਂ ਗੋਲ ਦਾਗਿਆ ਗਿਆ। ਤੀਸਰੇ ਕੁਆਰਟਰ ਦੇ ਅੰਤ ਤੱਕ ਵੀ ਭਾਰਤ ਨੇ ਬ੍ਰਿਟੇਨ ‘ਤੇ ਦਬਾਅ ਬਣਾਕੇ ਰੱਖਿਆ ਪਰ ਆਪਣੀਆਂ ਗਲਤੀਆਂ ਕਾਰਨ ਭਾਰਤੀ ਪੁਰਸ਼ ਹਾਕੀ ਟੀਮ ਨੇ ਤੀਸਰੇ ਕੁਆਰਟਰ ਦੇ ਅੰਤ ਵਿੱਚ ਇੱਕ ਗੋਲ ਖਾਧਾ।
ਚੌਥੇ ਕੁਆਰਟਰ ਵਿੱਚ ਬ੍ਰਿਟੇਨ ਨੇ ਸ਼ੁਰੂਆਤ ਤੋਂ ਹੀ ਤੇਜ਼ ਖੇਡ ਦਿਖਾਈ। ਚੌਥੇ ਕੁਆਰਟਰ ਵਿੱਚ ਵੀ ਬ੍ਰਿਟੇਨ ਨੂੰ ਪੈਨਲਟੀ ਕਾਰਨਰ ਮਿਲਿਆ। ਭਾਰਤ ਨੇ ਬ੍ਰਿਟੇਨ ਨੂੰ 7 ਪੇਨਲਟੀ ਕਾਰਨਰ ਦਿੱਤੇ। ਇਹਨਾਂ ਵਿੱਚੋਂ ਬ੍ਰਿਟੇਨ ਨੇ 1 ਪੈਨਲਟੀ ਨੂੰ ਗੋਲ ਵਿੱਚ ਤਬਦੀਲ ਕੀਤਾ। ਬ੍ਰਿਟੇਨ ਨੇ 13 ਵਾਰ ਗੋਲ ਦਾਗਣ ਦੀ ਕੋਸ਼ਿਸ਼ ਕੀਤੀ ਅਤੇ ਭਾਰਤ ਨੇ 7 ਵਾਰ। ਇਸ ਮੈਚ ਵਿਚ ਅੰਪਾਇਰਿੰਗ ‘ਤੇ ਵੀ ਬਹੁਤ ਸਵਾਲ ਚੁੱਕੇ ਗਏ। ਪਰ ਭਾਰਤੀ ਹਾਕੀ ਟੀਮ ਦੇ ਗੋਲਕੀਪਰ ਸ਼੍ਰੀਜੇਸ਼ ਨੇ ਆਪਣੀ ਪੂਰੀ ਤਾਕਤ ਦਾ ਨਮੂਨਾ ਦਿਖਾਇਆ ਅਤੇ ਮੈਚ ਨੂੰ ਬਚਾਉਣ ਵਿੱਚ ਕੋਸ਼ਿਸ਼ ਕਰਦੇ ਰਹੇ। ਭਾਰਤੀ ਟੀਮ ਦੇ ਕਪਤਾਨ ਨੂੰ ਕੁਝ ਦੇਰ ਲਈ ਬਾਹਰ ਵੀ ਬਿਠਾਇਆ ਗਿਆ।
ਚੌਥੇ ਕੁਆਰਟਰ ਵਿੱਚ ਭਾਰਤ ਵੱਲੋਂ ਰੱਖਿਅਕ ਖੇਡ ਖੇਡਦਿਆਂ ਆਪਣੇ ਗੋਲ ਪੋਸਟ ਤੱਕ ਬ੍ਰਿਟੇਨ ਦੇ ਖਿਡਾਰੀਆਂ ਨੂੰ ਜਾਣ ਤੋਂ ਰੋਕਿਆ ਅਤੇ ਆਪਣੀ ਖੇਡ ਤੇਜ ਕੀਤੀ। ਚੌਥੇ ਕੁਆਰਟਰ ਵਿੱਚ ਮੁੜ ਭਾਰਤ ਵੱਲੋਂ ਦਬਦਬਾ ਬਣਾਉਂਦੇ ਹੋਏ ਹਾਰਦਿਕ ਵੱਲੋਂ ਇੱਕ ਹੋਰ ਗੋਲ ਦਾਗਿਆ। ਅਖ਼ੀਰਲੇ ਮਿੰਟ ਵਿੱਚ ਵੀ ਬ੍ਰਿਟੇਨ ਨੂੰ ਪੈਨਲਟੀ ਕਾਰਨਰ ਮਿਲਿਆ ਅਤੇ ਉਸਦਾ ਫਾਇਦਾ ਬ੍ਰਿਟੇਨ ਨੂੰ ਨਹੀਂ ਮਿਲਿਆ। ਅੰਤ ਤੱਕ ਭਾਰਤ ਨੇ 3-1 ਨਾਲ ਖੇਡ ਖੇਡਕੇ ਆਪਣਾ ਦਬਦਬਾ ਬਣਾਇਆ ਅਤੇ ਕੁਆਰਟਰ ਫਾਈਨਲ ਮੁਕਾਬਲੇ ਵਿੱਚ ਬ੍ਰਿਟੇਨ ਨੂੰ ਹਰਾਇਆ ਅਤੇ ਸੈਮੀ ਫਾਈਨਲ ਮੁਕਾਬਲੇ ਲਈ ਜਗ੍ਹਾ ਬਣਾਈ। 40 ਸਾਲ ਬਾਅਦ ਓਲਿੰਪਿਕ ਦੇ ਸੈਮੀ ਫਾਈਨਲ ਮੁਕਾਬਲੇ ਵਿੱਚ ਭਾਰਤੀ ਟੀਮ ਪਹੁੰਚੀ। ਭਾਰਤ ਅਤੇ ਬੈਲਜੀਅਮ ਸੈਮੀ ਫਾਈਨਲ ਮੁਕਾਬਲਾ ਖੇਡਣਗੇ।
ਹੋਰ ਖ਼ਬਰਾਂ ਅਤੇ ਵੈਬਸਾਈਟ ਲਈ ਇਥੇ ਕਲਿੱਕ ਕਰੋ
ਫੇਸਬੁੱਕ ‘ਤੇ ਜੁੜਨ ਲਈ ਇੱਥੇ ਕਲਿੱਕ ਕਰੋ