ਕਪਤਾਨ ਮਨਪ੍ਰੀਤ ਸਿੰਘ ਦੀ ਅਗਵਾਈ ਵਿੱਚ ਭਾਰਤੀ ਹਾਕੀ ਟੀਮ ਨੇ 41 ਸਾਲ ਦਾ ਸੋਕਾ ਖਤਮ ਕੀਤਾ। 41 ਸਾਲ ਬਾਅਦ ਮਨਪ੍ਰੀਤ ਸਿੰਘ ਦੀ ਅਗਵਾਈ ਵਿੱਚ ਭਾਰਤੀ ਹਾਕੀ ਟੀਮ ਨੇ ਜਰਮਨੀ ਨੂੰ 5-4 ਨਾਲ ਹਰਾਕੇ ਓਲੰਪਿਕ ਵਿੱਚ ਕਾਸੀ ਦਾ ਤਗਮਾ ਜਿੱਤਿਆ। ਭਾਰਤ ਨੇ ਇਸ ਤੋਂ ਪਹਿਲਾਂ 1980 ਵਿੱਚ gold ਮੈਡਲ ਜਿੱਤਿਆ ਸੀ। ਭਾਰਤੀ ਟੀਮ ਦੀ ਇਸ ਜਿੱਤ ਉੱਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਪੰਜਾਬ, ਮਨੋਹਰ ਲਾਲ ਖੱਟਰ, ਮੁੱਖ ਮੰਤਰੀ ਹਰਿਆਣਾ, ਖੇਡ ਮੰਤਰੀ ਅਨੁਰਾਗ ਠਾਕੁਰ ਅਤੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਵੱਲੋਂ ਟੀਮ ਨੂੰ ਵਧਾਈਆਂ ਦਿੱਤੀਆਂ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਸਾਡੇ ਲਈ ਇਹ ਕਾਂਸੀ ਦਾ ਤਗਮਾ ਸੋਨ ਤਗਮੇ ਦੇ ਬਰਾਬਰ ਹੈ।
ਕੁੱਲ 5 ਗੋਲਾਂ ਵਿੱਚੋਂ, ਸਿਮਰਨਜੀਤ ਸਿੰਘ 2 ਗੋਲ, ਹਾਰਦਿਕ ਸਿੰਘ 1 ਗੋਲ, ਹਰਮਨਪ੍ਰੀਤ ਸਿੰਘ 1 ਗੋਲ, ਰੁਪਿੰਦਰਪਾਲ ਸਿੰਘ 1 ਗੋਲ। ਮਨਪ੍ਰੀਤ ਸਿੰਘ ਦੀ ਕਪਤਾਨੀ ‘ਚ ਜਿੱਤਿਆ ਭਾਰਤੀ ਹਾਕੀ ਟੀਮ ਨੇ ਜਿੱਤਿਆ 41 ਸਾਲ ਬਾਅਦ ਕਾਂਸੀ ਦਾ ਤਗਮਾ। ਇਹਨਾਂ 5 ਗੋਲਾਂ ਦੀ ਬਦੋਲਤ ਭਾਰਤੀ ਹਾਕੀ ਮੁੜ ਤੋਂ ਵਿਸ਼ਵ ਪੜਗਰ ਉੱਤੇ ਸੁਰਜੀਤ ਹੋ ਗਈ ਹੈ। ਹੈ ਪਾਸਿਓਂ ਭਾਰਤੀ ਪੁਰਸ਼ ਹਾਕੀ ਟੀਮ ਨੂੰ ਮੁਬਾਰਕਾਂ ਮਿਲ ਰਹੀਆਂ ਹਨ। ਭਾਰਤੀ ਮਹਿਲਾ ਹਾਕੀ ਟੀਮ ਲਈ ਵੀ ਸੁਨਿਹਰੀ ਮੌਕਾ ਬਣਿਆ ਹੋਇਆ ਹੈ। ਮਹਿਲਾ ਹਾਕੀ ਟੀਮ ਵੀ ਕਾਂਸੀ ਦਾ ਤਗਮਾ ਜਿੱਤਣ ਦੇ ਨਜ਼ਦੀਕ ਹੈ। ਜੇਕਰ ਮਹਿਲਾਵਾਂ ਵੀ ਤਗਮਾ ਜਿੱਤ ਲੈਂਦੀਆਂ ਹਨ ਤਾਂ ਦੁਨੀਆ ਭਰ ਵਿੱਚ ਹਾਕੀ ਦੀ ਧੱਕ ਪੈ ਜਾਵੇਗੀ।
ਭਾਰਤੀ ਟੀਮ ਦੀ ਜਿੱਤ ਦੇ ਨਾਲ ਹੀ ਕਪ੍ਤਾਨਮਨਪ੍ਰੀਤ ਸਿੰਘ ਦੇ ਘਰ ਜਸ਼ਨ ਦ ਮਾਹੌਲ ਬਣ ਗਿਆ। ਭੰਗੜੇ ਪਾ ਜਸ਼ਨਮਨਾਏ ਜਾ ਰਹੇ ਹਨ। 41 ਸਾਲਾਂ ਬਾਅਦ ਭਾਰਤੀ ਹਾਕੀ ਟੀਮ ਨੇ ਓਲੰਪਿਕ ਵਿੱਚ ਮੈਡਲ ਜਿੱਤਿਆ ਤਾਂ ਸੁਭਾਵਿਕ ਹੀ ਪੂਰੇ ਦੇਸ਼ ਵਿੱਚ ਜਸ਼ਨ ਮਨਾਏ ਜਾ ਰਹੇ ਹਨ। ਇਸ ਵਾਰ ਦੀ ਹਾਕੀ ਟੀਮ ਵਿੱਚ ਅੱਧੇ ਤੋਂ ਜਿਆਦਾ ਖਿਡਾਰੀ ਪੰਜਾਬ ਨਾਲ ਸਬੰਧਤ ਹਨ। ਇੱਕ ਵਾਰ ਮੁੜ ਤੋਂ ਪੰਜਾਬੀਆਂ ਨੇ ਹਾਕੀ ਨੂੰ ਓਲੰਪਿਕ ਪੱਧਰ ਉੱਤ ਸੁਰਜੀਤ ਕਰ ਦਿੱਤਾ ਹੈ। ਟੀਮ ਦੀ ਇਸ ਜਿੱਤ ਉੱਤੇ ਲੱਡੂ ਵੰਡੇ ਜਾ ਰਹੇ ਹਨ। ਇਥੋਂ ਤੱਕ ਕਿ ਪੰਜਾਬ ਦੇ ਖੇਡ ਮੰਤਰੀ ਰਾਣਾ ਸੋਢੀ ਵੱਲੋਂ ਐਲਾਨ, ਪੰਜਾਬ ਦੇ ਖਿਡਾਰੀਆਂ ਨੂੰ 1-1 ਕਰੋੜ ਰੁਪਏ ਦਾ ਇਨਾਮ ਦਿੱਤਾ ਜਾਵੇਗਾ।
ਹੋਰ ਖ਼ਬਰਾਂ ਅਤੇ ਵੈਬਸਾਈਟ ਲਈ ਇਥੇ ਕਲਿੱਕ ਕਰੋ
ਫੇਸਬੁੱਕ ‘ਤੇ ਜੁੜਨ ਲਈ ਇੱਥੇ ਕਲਿੱਕ ਕਰੋ