ਨਵੀਂ ਦਿੱਲੀ, 26 ਜਨਵਰੀ 2021 – ਟਰੈਕਟਰ ਪਰੇਡ ਦੌਰਾਨ ਮਿਥੇ ਰੂਟ ਮੈਪ ਤੋਂ ਉਲਟ ਹੋ ਕੇ ਲਾਲ ਕਿਲੇ ‘ਚ ਪਹੁੰਚੇ ਪ੍ਰਦਰਸ਼ਨਕਾਰੀਆਂ ਨੇ ਕਿਲ੍ਹੇ ਸਾਹਮਣੇ ਲੱਗੇ ਪੋਲ ਤੇ ਕੇਸਰੀ ਝੰਡਾ ਲਹਿਰਾ ਦਿੱਤਾ ਹੈ। ਜਿਸ ਤੋਂ ਬਾਅਦ ਸਰਕਾਰ ਵੱਲੋਂ ਕਿਸਾਨਾਂ ਵਲੋਂ ਕੱਢੀ ਜਾ ਰਹੀ ਟਰੈਕਟਰ ਪਰੇਡ ਦੌਰਾਨ ਹੋਈ ਹਿੰਸਾ ਨੂੰ ਲੈ ਕੇ ਕਿਸੇ ਵੀ ਗਲਤ ਅਫਵਾਹ ਤੋਂ ਬਚਣ ਲਈ ਸਿੰਘੂ, ਟਿੱਕਰੀ ਅਤੇ ਗਾਜ਼ੀਪੁਰ ਬਾਰਡਰ ਸਮੇਤ ਦਿੱਲੀ ਦੇ ਸਾਰੇ ਬਾਰਡਰਾਂ ‘ਤੇ ਇੰਟਰਨੈੱਟ ਸੇਵਾ ਬੰਦ ਕਰ ਦਿੱਤੀ ਗਈ ਹੈ, ਜੋ ਕਿ ਅੱਜ ਰਾਤ 12 ਵਜੇ ਤੱਕ ਬੰਦ ਰਹੇਗੀ।