ਨਵੀਂ ਦਿੱਲੀ, 2 ਫਰਵਰੀ 2021 – ਮਨਦੀਪ ਪੂਨੀਆ ਨੂੰ ਲੋਅਰ ਰੋਹਿਨੀ ਕੋਰਟ ਵੱਲੋਂ ਜ਼ਮਾਨਤ ਦੇ ਦਿੱਤੀ ਗਈ ਹੈ। ਫਰੀਲਾਂਸਰ ਪੱਤਰਕਾਰ ਮਨਦੀਪ ਪੂਨੀਆ ਨੂੰ ਦਿੱਲੀ ਪੁਲਿਸ ਨੇ ਪੁਲਿਸ ਮੁਲਾਜ਼ਮਾਂ ਨਾਲ ਬਦਸਲੂਕੀ ਕਰਨ ਅਤੇ ਸਿੰਘੂ ਸਰਹੱਦ ‘ਤੇ ਡਿਊਟੀਆਂ ਦੇ ਰਹੇ ਸਰਕਾਰੀ ਕਰਮਚਾਰੀ ਦੀ ਡਿਊਟੀ ਦੀ ‘ਚ ਰੁਕਾਵਟ ਪਾਉਣ ਦੇ ਦੋਸ਼ ਵਿਚ ਗ੍ਰਿਫਤਾਰ ਕੀਤਾ ਸੀ ਅਤੇ ਉਸ ਨੂੰ ਸ਼ਿਆਮਪੁਰ ਬਾਦਲੀ ਦੇ ਪੁਲਿਸ ਥਾਣੇ ‘ਚ ਰੱਖਿਆ ਗਿਆ ਸੀ।