ਅਫ਼ਗਾਨਿਸਤਾਨ ਦੇ ਕਾਬੁਲ ‘ਚ ਹੋਏ 2 ਬੰਬ ਧਮਕੀਆਂ ਵਿੱਚ 90 ਲੋਕਾਂ ਦੀ ਮੌਤ ਹੋਈ ਅਤੇ 150 ਤੋਂ ਵੱਧ ਜ਼ਖਮੀ ਹੋਏ। ਦੋ ਵੱਡੇ ਬੰਬ ਧਮਾਕੇ ਕਾਬੁਲ ਦੇ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਨੇੜੇ ਹੋਏ ਸਨ। ਇਹਨਾਂ ਧਮਕੀਆਂ ਵਿੱਚ ਪੈਂਟਾਗਨ ਵੱਲੋਂ 13 ਅਮਰੀਕੀ ਫੌਜੀਆਂ ਦੇ ਹਲਾਕ ਹੋਣ ਦੀ ਵੀ ਪੁਸ਼ਟੀ ਕੀਤੀ ਹੈ। ਤਾਲਿਬਾਨ ਨੇ ਵੀ ਆਪਣੇ 28 ਲੋਕਾਂ ਦੇ ਮਾਰੇ ਜਾਣ ਦੀ ਗੱਲ ਦੱਸੀ ਹੈ। ਇਸ ਹਮਲੇ ਨੂੰ ਆਈ.ਐੱਸ.ਆਈ.ਐੱਸ.-ਕੇ ਵੱਲੋਂ ਕੀਤੇ ਗਏ ਹਮਲਿਆਂ ਨਾਲ ਜੋੜਕੇ ਦੇਖਿਆ ਜਾ ਰਿਹਾ। ਅਮਰੀਕੀ ਮਾਹਿਰਾਂ ਦਾ ਕਹਿਣਾ ਹੈ ਕਿ ਅਮਰੀਕੀ ਸੈਨਿਕਾਂ ਦੀ ਨਿਕਾਸੀ ਦੌਰਾਨ ਇੱਕ ਹੋਰ ਹਮਲਾ ਹੋਣ ਤੋਂ ਰੋਕਣ ਲਈ ਅਮਰੀਕੀ ਸੈਨਿਕਾਂ ਨੂੰ ਹਵਾਈ ਅੱਡੇ ‘ਤੇ ਤੁਰੰਤ ਕੰਟਰੋਲ ਕਰ ਲੈਣਾ ਚਾਹੀਦਾ ਹੈ।

ਇਸ ਤੋਂ ਬਾਅਦ ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਨੇ ਵੀ ਕਿਹਾ ਜੋ ਸਾਡੇ ‘ਤੇ ਹਮਲਾ ਕਰੇਗਾ ਉਸਨੂੰ ਅਮਰੀਕਾ ਛੱਡੇਗਾ ਨਹੀਂ। ਅਮਰੀਕਾ ਓਹਨਾ ਨੂੰ ਲੱਭ ਕੇ ਆਪਣਾ ਬਦਲਾ ਲਵੇਗਾ। ਜਦੋਂ ਤੋਂ ਅਮਰੀਕਾ ਨੇ ਅਫ਼ਗਾਨਿਸਤਾਨ ਵਿਚੋਂ ਆਪਣੀ ਫੌਜ ਵਾਪਸ ਬੁਲਾਉਣੀ ਸ਼ੁਰੂ ਕੀਤੀ ਹੈ ਉਸਤੋਂ ਬਾਅਦ ਹੀ ਤਾਲਿਬਾਨ ਨੇ ਅਫ਼ਗਾਨਿਸਤਾਨ ‘ਤੇ ਕਬਜਾ ਕਰਨਾ ਸ਼ੁਰੂ ਕਰ ਦਿੱਤਾ ਸੀ। ਤਾਲਿਬਾਨ ਨੇ ਕਿਹਾ ਸੀ ਕਿ ਉਹ ਲੋਕਾਂ ਨੂੰ ਪੂਰੀ ਸੁਰੱਖਿਆ ਦੇਣਗੇ ਪਰ ਫ਼ਿਰ ਵੀ ਅਜਿਹੀਆਂ ਧਮਾਕੇ ਵਾਲੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ। ਅਮਰੀਕੀ ਮਾਹਿਰਾਂ ਨੇ ਜੋ ਬਾਈਡਨ ਨੂੰ ਅਪੀਲ ਕੀਤੀ ਕਿ 31 ਅਗਸਤ ਤੱਕ ਕਾਬੁਲ ਤੋਂ ਬਾਹਰ ਨਿਕਲਣ ਦੇ ਆਪਣੇ ਵਿਚਾਰ ਬਾਰੇ ਮੁੜ ਸੋਚਣ।

ਧਮਾਕਿਆਂ ਮਗਰੋਂ ਸਥਿਤੀ ਨੂੰ ਸੰਭਾਲਦਿਆਂ ਮੁੜ ਤੋਂ ਲੋਕਾਂ ਨੂੰ ਕਾਬੁਲ ਦੇ ਹਾਮਿਦ ਕਰਜ਼ਈ ਕੌਮਾਂਤਰੀ ਹਵਾਈ ਅੱਡੇ ਤੋਂ ਬਾਹਰ ਕੱਢਣ ਦੀ ਕੋਸ਼ਿਸ਼ਾਂ ਸ਼ੁਰੂ ਕਰ ਦਿੱਤੀਆਂ ਗਈਆਂ। ਇੱਕ ਹੋਰ ਵੱਡਾ ਅਮਰੀਕੀ ਫੌਜੀ ਜਹਾਜ਼ ਓਥੋਂ ਉਡਾਨ ਭਰਨ ਲਈ ਤਿਆਰ ਹੈ। ਕੂਟਨੀਤਿਕ ਮਾਹਿਰਾਂ ਦਾ ਕਹਿਣਾ ਹੈ ਕਿ ਹਰ ਮੁਲਕ ਆਪਣੇ ਨਾਗਰਿਕਾਂ ਨੂੰ ਕਾਬੁਲ ਤੋਂ 30 ਅਗਸਤ ਤੱਕ ਕੱਢ ਲੈਣ ਦਾ ਟੀਚਾ ਰੱਖਕੇ ਕੰਮ ਕਰ ਰਹੇ ਹਨ। ਇਸ ਵੇਲੇ ਕਾਬੁਲ ਹਵਾਈ ਅੱਡੇ ਦੀ ਸੁਰੱਖਿਆ ਤਾਲਿਬਾਨ ਦੇ ਹੱਥ ਵਿੱਚ ਹੈ ਜਿਸ ਕਾਰਨ ਸਥਿਤੀ ਅਮਰੀਕਾ ਦੇ ਕੰਟਰੋਲ ਤੋਂ ਬਾਹਰ ਹੋ ਚੁੱਕੀ ਹੈ। ਇਸੇ ਲਈ ਅਮਰੀਕੀ ਫੌਜ ਨੂੰ ਹਵਾਈ ਅੱਡੇ ਦਾ ਕੰਟਰੋਲ ਮੁੜ ਲੈਣ ਲਈ ਅਮਰੀਕੀ ਲੋਕ ਜ਼ੋਰ ਦੇ ਰਹੇ ਹਨ।

ਹੋਰ ਖ਼ਬਰਾਂ ਅਤੇ ਵੈਬਸਾਈਟ ਲਈ ਇਥੇ ਕਲਿੱਕ ਕਰੋ
ਫੇਸਬੁੱਕ ‘ਤੇ ਜੁੜਨ ਲਈ ਇੱਥੇ ਕਲਿੱਕ ਕਰੋ
