ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਅਤੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਨੇ ਮਿਲਾਇਆ ਹੱਥ, ਕਰਨੈਲ ਪੀਰਮੁਹੰਮਦ ਨੂੰ ਬਣਾਇਆ ਬੁਲਾਰਾ

ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੇ ਜਿਲਾ ਪ੍ਰਧਾਨ ਜਗਜੀਤ ਸਿੰਘ ਭੁੱਲਰ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਪ੍ਰਧਾਨ ਭਾਈ ਜਗਰੂਪ ਸਿੰਘ ਚੀਮਾ, ਜਨਰਲ ਸਕੱਤਰ ਗਗਨਦੀਪ ਸਿੰਘ ਰਿਆੜ ,ਚੰਡੀਗੜ੍ਹ ਦੇ ਪ੍ਰਧਾਨ ਹਰਦਿੱਤ ਸਿੰਘ ਖਰੜ , ਭਾਈ ਸਰਬਜੀਤ ਸਿੰਘ ਮੋਹਾਲੀ ਜਿਲਾ ਫਿਰੋਜ਼ਪੁਰ ਦੇ ਪ੍ਰਧਾਨ ਹਰਜਿੰਦਰ ਸਿੰਘ ਬਰਾੜ , ਅੰਮ੍ਰਿਤਸਰ ਜਿਲੇ ਦੇ ਪ੍ਰਧਾਨ ਬਲਜਿੰਦਰ ਸਿੰਘ ਸੇਰਾ ਜ਼ਿਲ੍ਹਾ ਪ੍ਰਧਾਨ ਸਰਬਜੀਤ ਸਿੰਘ ਸੈਂਪੀ, ਬਟਾਲਾ ਸ਼ਹਿਰੀ ਦੇ ਪ੍ਰਧਾਨ ਲਵਪ੍ਰੀਤ ਸਿੰਘ ਤਲਵੰਡੀ , ਗੁਰਦਾਸਪੁਰ ਸ਼ਹਿਰੀ ਦਾ ਪ੍ਰਧਾਨ ਕੰਵਲਪ੍ਰੀਤ ਸਿੰਘ, ਜ਼ਿਲ੍ਹਾ ਮੀਤ ਪ੍ਰਧਾਨ ਅਮਨਦੀਪ ਸਿੰਘ, ਜ਼ਿਲ੍ਹਾ ਜਨਰਲ ਸਕੱਤਰ ਸੁਖਮਨ ਸਿੰਘ , ਜ਼ਿਲ੍ਹਾ ਜੱਥੇਬੰਦਕ ਸਕੱਤਰ ਹਰਮਨਪ੍ਰੀਤ ਸਿੰਘ, ਸ਼ਹਿਰੀ ਪ੍ਰਧਾਨ ਦੀਨਾਨਗਰ ਗੁਰਪ੍ਰੀਤ ਸਿੰਘ, ਜ਼ਿਲ੍ਹਾ ਸਕੱਤਰ ਹਰਪ੍ਰੀਤ ਸਿੰਘ ਵਰਸੋਲਾ, ਬਟਾਲਾ ਸ਼ਹਿਰੀ ਦੇ ਸੀਨੀਅਰ ਮੀਤ ਪ੍ਰਧਾਨ ਲਖਵਿੰਦਰ ਸਿੰਘ ਤਲਵੰਡੀ, ਮੀਤ ਪ੍ਰਧਾਨ ਪ੍ਰਦੀਪ ਸਿੰਘ ਤਲਵੰਡੀ, ਜਨਰਲ ਸਕੱਤਰ ਗੁਰਵਿੰਦਰ ਸਿੰਘ ਤਲਵੰਡੀ, ਸੱਕਤਰ ਨਵਦੀਪ ਸਿੰਘ ਸਾਂਭੀ, ਜੱਥੇਬੰਦਕ ਸਕੱਤਰ ਦਿਲਰਾਜ ਸਿੰਘ ਭਾਗੋਵਾਲ ਮੀਤ ਪ੍ਰਧਾਨ ਸਮੇਤ ਇੱਕ ਦਰਜਨ ਤੋਂ ਵੱਧ ਆਗੂਆਂ ਨੇ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੇ ਜਨਰਲ ਸਕੱਤਰ ਅਤੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਸਰਪ੍ਰਸਤ ਕਰਨੈਲ ਸਿੰਘ ਪੀਰਮੁਹੰਮਦ ਸਾਬਕਾ ਡਾਇਰੈਕਟਰ ਪੰਜਾਬ ਐਗਰੋ ਇੰਡਸਟਰੀ ਨੂੰ ਸ਼੍ਰੋਮਣੀ ਅਕਾਲੀ ਦਲ (ਸੁੰਯਕਤ) ਦਾ ਪ੍ਰਮੁੱਖ ਬੁਲਾਰਾ ਬਣਨ ਤੇ ਗਹਿਰੀ ਖੁਸ਼ੀ ਦਾ ਪ੍ਰਗਟਾਵਾ ਕੀਤਾ ਹੈl

ਉਹਨਾਂ ਪਾਰਟੀ ਪ੍ਰਧਾਨ ਸੁਖਦੇਵ ਸਿੰਘ ਢੀਂਡਸਾ ਤੇ ਸਰਪ੍ਰਸਤ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਦਾ ਧੰਨਵਾਦ ਕਰਦਿਆ ਕਿਹਾ ਹੈ ਕਿ ਕਰਨੈਲ ਸਿੰਘ ਪੀਰਮੁਹੰਮਦ ਦਾ ਸਮੁੱਚਾ ਜੀਵਨ ਸੰਘਰਸ਼ਸ਼ੀਲ ਹੈ ਉਹਨਾਂ ਨੇ ਹਮੇਸਾ ਹੱਕ ਸੱਚ ਤੇ ਨਿਆ ਲਈ ਸੰਘਰਸ਼ ਕੀਤਾ ਤੇ ਸਫਲਤਾਪੂਰਵਕ ਜਿੱਤ ਦਰਜ ਕਰਵਾਉਣ ਵਿੱਚ ਮਾਣ ਹਾਸਲ ਕੀਤਾ । ਉਹਨਾਂ ਦੇ ਸਿਰਤੋੜ ਯਤਨਾ ਸਦਕਾ ਸ੍ਰੌਮਣੀ ਅਕਾਲੀ ਦਲ ਡੈਮੋਕ੍ਰੇਟਿਕ ਅਤੇ ਸ੍ਰੋਮਣੀ ਅਕਾਲੀ ਦਲ ਟਕਸਾਲੀ ਵਿੱਚ ਏਕਤਾ ਹੋਈ ਤੇ ਫਿਰ ਸ੍ਰੌਮਣੀ ਅਕਾਲੀ ਦਲ ਸੰਯੁਕਤ ਹੋਦ ਵਿੱਚ ਆਇਆ। ਸੰਯੁਕਤ ਅਕਾਲੀ ਆਗੂਆ ਨੇ ਕਿਹਾ ਕਿ ਇਸ ਸਮੇ ਰਾਜਨੀਤਿਕ ਪਾਰਟੀਆ ਨੂੰ ਪੰਜਾਬ ਬਚਾਓ ਸਾਝੇ ਮੋਰਚੇ ਵਿੱਚ ਇਕੱਤਰ ਕਰਨ ਲਈ ਵੀ ਕਰਨੈਲ ਸਿੰਘ ਪੀਰਮੁਹੰਮਦ ਆਪਣਾ ਅਹਿਮ ਯੋਗਦਾਨ ਪਾ ਰਹੇ ਹਨ ਤਕਰੀਬਨ 21 ਅਹਿਮ ਰਾਜਨੀਤਿਕ ਪਾਰਟੀਆ ਦੇ ਸਮੂਹ ਨੇ ਸ੍ ਸੁਖਦੇਵ ਸਿੰਘ ਢੀਡਸਾ ਦੀ ਅਗਵਾਈ ਵਿੱਚ 2022 ਦੀਆ ਵਿਧਾਨ ਸਭਾ ਚੋਣਾ ਵਿੱਚ ਇਕਜੁੱਟ ਹੋਕੇ ਸਰਗਰਮੀਆ ਅਰੰਭੀਆ ਹਨ। ਆਗੂਆ ਨੇ ਬੇ ਜੇ ਪੀ ਅਤੇ ਕੈਪਟਨ ਅਮਰਿੰਦਰ ਸਿੰਘ ਨਾਲ ਚੋਣ ਗਠਜੋੜ ਦਾ ਪਾਰਟੀ ਪ੍ਰਧਾਨ ਸੁਖਦੇਵ ਸਿੰਘ ਢੀਂਡਸਾ ਵੱਲੋ ਸਖਤ ਖੰਡਨ ਕਰਨ ਦਾ ਜੋਰਦਾਰ ਸਵਾਗਤ ਵੀ ਕੀਤਾ ਤੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਸਿੱਖ ਕੌਮ ਦੀ ਜਮਾਤ ਹੈ ਇਹ ਪੰਥਕ ਜਥੇਬੰਦੀਆ ਨਾਲ ਗੱਲਬਾਤ ਕਰਕੇ ਪੰਥਕ ਏਜੰਡੇ ਤੇ ਪਹਿਰੇਦਾਰੀ ਦਿੰਦੀ ਰਹੇਗੀ।

https://www.facebook.com/thekhabarsaar/

http://thekhabarsaar.com/

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਕੇਜਰੀਵਾਲ ਦੀਆਂ 1 ਜਾਂ 2 ਨਹੀਂ ਪੂਰੀਆਂ 7 ਗਰੰਟੀਆਂ, ਪੜ੍ਹੋ ਕੀ ਕੀ ਕਰ ਗਏ ਕੇਜਰੀਵਾਲ ਐਲਾਨ

ਚੰਨੀ ਸਾਬ੍ਹ ਕਦੋਂ ਲਵੋਗੇ ਨੋਟਿਸ, ਬਾਹਰੀ ਸੂਬਿਆਂ ਦੇ ਜਵਾਨਾਂ ਨੂੰ ਕਿਉਂ ਦਿੱਤੀਆਂ ਜਾ ਰਹੀਆਂ ਨੌਕਰੀਆਂ, ਆਪਣਿਆਂ ਦੀ ਕਿਉਂ ਬਾਂਹ ਨਹੀਂ ਫੜ੍ਹਦੇ ?