ਕੇਜਰੀਵਾਲ ਨੇ ਛੱਡਿਆ ਚੰਨੀ ਵੱਲ ਮਖੌਲੀਆ ਤੀਰ, ਅੰਗਦ ਸੈਣੀ ਨੇ ਆਜ਼ਾਦ ਲੜਨੀ ਚੋਣ

ਕਾਂਗਰਸ ਵੱਲੋਂ ਪੰਜਾਬ ਵਿਧਾਨ ਸਭਾ ਚੋਣਾਂ 2022 ਲਈ ਆਖਰੀ 8 ਉਮੀਦਵਾਰ ਵੀ ਜਾਰੀ ਕਰ ਦਿੱਤੇ ਹਨ ਜਿੰਨਾਂ ਵਿੱਚ ਚਰਨਜੀਤ ਸਿੰਘ ਚੰਨੀ ਨੂੰ 2 ਸੀਟਾਂ ਦਿੱਤੀਆਂ ਗਈਆਂ ਹਨ। ਕਾਂਗਰਸ ਨੇ ਇਸ ਵਾਰ 11 ਮੌਜੂਦਾ ਵਿਧਾਇਕਾਂ ਦੀ ਟਿਕਟ ਕੱਟੀ, ਮੁੱਖ ਮੰਤਰੀ ਚਰਨਜੀਤ ਚੰਨੀ 2 ਸੀਟਾਂ ਤੋਂ ਚੋਣ ਲੜਨਗੇ। ਪਹਿਲੀ ਸੀਟ ਚਮਕੌਰ ਸਾਹਿਬ ਅਤੇ ਦੂਜੀ ਸੀਟ ਭਦੌੜ ਤੋਂ ਦਿੱਤੀ ਗਈ ਹੈ। ਖੇਮਕਰਨ ਤੋਂ ਸੁਖਪਾਲ ਸਿੰਘ ਭੁੱਲਰ, ਅਟਾਰੀ ਤੋਂ ਤਰਸੇਮ ਸਿੰਘ, ਨਵਾਂ ਸ਼ਹਿਰ ਤੋਂ ਸਤਬੀਰ ਸੈਣੀ, ਲੁਧਿਆਣਾ ਸਾਊਥ ਤੋਂ ਇਸ਼ਵਰਜੋਤ ਸਿੰਘ, ਜਲਾਲਾਬਾਦ ਤੋਂ ਮੋਹਨ ਸਿੰਘ, ਬਰਨਾਲਾ ਤੋਂ ਮਨੀਸ਼ ਬਾਂਸਲ ਅਤੇ ਪਟਿਆਲਾ ਤੋਂ ਵਿਸ਼ਨੂੰ ਸ਼ਰਮਾ ਨੂੰ ਟਿਕਟ ਮਿਲੀ ਹੈ।

ਇਸੇ ਦੌਰਾਨ ਅਰਵਿੰਦ ਕੇਜਰੀਵਾਲ ਨੇ ਟਵੀਟ ਕੀਤਾ ਅਤੇ ਚਰਨਜੀਤ ਚੰਨੀ ਨਾਲ ਮਜ਼ਾਕ ਕੀਤਾ ਅਤੇ ਕਿਹਾ ਸਾਡਾ ਸਰਵੇ ਠੀਕ ਸਾਬਤ ਹੋ ਰਿਹਾ, ਇਸੇ ਲਈ ਚਰਨਜੀਤ ਚੰਨੀ ਨੂੰ ਕਾਂਗਰਸ ਨੇ 2 ਸੀਟਾਂ ‘ਤੇ ਉਤਾਰਿਆ। ਆਮ ਆਦਮੀ ਪਾਰਟੀ ਦੇ ਸਰਵੇ ਅਨੁਸਾਰ ਚਰਨਜੀਤ ਚੰਨੀ ਆਪਣੇ ਜੱਦੀ ਸੀਟ ਚਮਕੌਰ ਸਾਹਿਬ ਸੀਟ ਹਾਰ ਰਹੇ ਹਨ। ਜੇਕਰ ਚਰਨਜੀਤ ਚੰਨੀ ਨੂੰ 2 ਸੀਟਾਂ ਤੋਂ ਕਾਂਗਰਸ ਉਤਾਰ ਰਹੀ ਹੈ ਤਾਂ ਇਸਦਾ ਮਤਲਬ ਇਹ ਵੀ ਕੱਢਿਆ ਜਾ ਰਿਹਾ ਹੈ ਕਿ ਚਰਨਜੀਤ ਚੰਨੀ ਨੂੰ ਕਾਂਗਰਸ ਵੱਲੋਂ ਮੁੱਖ ਮੰਤਰੀ ਦਾ ਚਿਹਰਾ ਐਲਾਨਿਆ ਜਾ ਸਕਦਾ ਹੈ। ਇਸੇ ਦੇ ਚਲਦਿਆਂ ਹੁਣ ਚਰਨਜੀਤ ਚੰਨੀ ਭਲਕੇ ਭਦੌੜ ਤੋਂ ਨਾਮਜ਼ਦਗੀ ਦਾਖਲ ਕਰਨਗੇ।

ਇਸੇ ਦੌਰਾਨ ਨਵਾਂ ਸ਼ਹਿਰ ਤੋਂ ਅੰਗਦ ਸੈਣੀ ਦੀ ਕਾਂਗਰਸ ਨੇ ਟਿਕਟ ਕੱਟੀ ਹੈ ਤਾਂ ਉਹ ਹੁਣ ਆਜ਼ਾਦ ਚੋਣ ਲੜਨ ਜਾ ਰਹੇ ਹਨ। ਅੰਗਦ ਸੈਣੀ ਦੀ ਪਤਨੀ ਉੱਤਰ ਪ੍ਰਦੇਸ਼ ਵਿੱਚ ਖੁੱਲ੍ਹਕੇ ਕਾਂਗਰਸ ਅਤੇ ਪ੍ਰਿਯੰਕਾ ਗਾਂਧੀ ਦਾ ਵਿਰੋਧ ਕਰਦੇ ਹਨ ਜਿਸ ਕਾਰਨ ਅੰਗਦ ਸੈਣੀ ਦੀ ਟਿਕਟ ਪੰਜਾਬ ਦੇ ਨਵਾਂ ਸ਼ਹਿਰ ਤੋਂ ਕੱਟ ਦਿੱਤੀ ਗਈ ਹੈ। ਇਸੇ ਦੌਰਾਨ ਅੰਗਦ ਸੈਣੀ ਨੇ ਆਪਣਾ ਵਿਰੋਧ ਦਿਖਾਉਂਦਿਆਂ ਆਜ਼ਾਦ ਚੋਣ ਲੜਨ ਦਾ ਐਲਾਨ ਕਰ ਦਿੱਤਾ ਹੈ ਅਤੇ ਭਲਕੇ ਉਹ ਨਾਜ਼ਦਗੀ ਦਾਖਲ ਕਰ ਸਕਦੇ ਹਨ।

https://www.facebook.com/thekhabarsaar/

http://thekhabarsaar.com/

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਪੰਜਾਬ ਵੱਲੋਂ ਆਪਣਾ ਇਲੈਕਸ਼ਨ ਮਸਕਟ ਸ਼ੇਰਾ ਕੀਤਾ ਜਾਰੀ, ‘ਸ਼ੇਰਾ’ ਦੇਵੇਗਾ ਵੋਟਾਂ ਲਈ ਹੱਲਾ ਸ਼ੇਰੀ

ਕੈਪਟਨ, ਬਾਦਲ, ਚੰਨੀ , ਸਿੱਧੂ ਅਤੇ ਰੰਧਾਵਾ ਹੁਣ ਪੰਜਾਬ ਦੀ ਚਿੰਤਾ ਕਰਨੀ ਛੱਡ ਦੇਣ !