ਲੁਧਿਆਣਾ ਬੰਬ ਧਮਾਕੇ ਕਾਰਨ ਹਜੇ ਵੀ ਲੋਕ ਦਹਿਸ਼ਤ ਵਿੱਚ ਹਨ ਅਤੇ ਪੁਲਿਸ ਵੱਲੋਂ ਚੌਕਸੀ ਵੀ ਵਰਤੀ ਹੋਈ ਹੈ ਅਤੇ ਲਗਾਤਾਰ ਛਾਪੇਮਾਰੀਆਂ ਅਤੇ ਚੈਕਿੰਗ ਕੀਤੀ ਜਾ ਰਹੀ ਹੈ। ਲੁਧਿਆਣਾ ਤੋਂ ਬਾਅਦ ਖੰਨਾ ਸ਼ਹਿਰ ਦੇ ਲੋਕ ਵੀ ਦਹਿਸ਼ਤ ਵਿੱਚ ਆ ਗਏ ਸਨ ਜਦੋਂ GT ਰੋਡ ਉੱਤੇ ਇੱਕ ਲਵਾਰਿਸ ਬੈਗ ਮਿਲਿਆ। ਜਾਣਕਾਰੀ ਮੁਤਾਬਕ ਖੰਨਾ ਦੀ GT ਰੋਡ ‘ਤੇ ਗੁਰੂ ਅਮਰਦਾਸ ਮਾਰਕੀਟ ਦੇ ਕੋਲ ਇੱਕ ਲਵਾਰਿਸ ਬੈਗ ਮਿਲਿਆ ਤਾਂ ਸਾਰਿਆਂ ਦੇ ਇਕ ਵਾਰ ਸਾਹ ਰੁਕ ਗਏ ਅਤੇ ਦਹਿਸ਼ਤ ਦਾ ਮਹੌਲ ਬਣ ਗਿਆ, ਕਿਉਂਕਿ ਲੁਧਿਆਣਾ ਦੀ ਘਟਨਾ ਨੂੰ ਲੋਕ ਭੁੱਲੇ ਨਹੀਂ ਹਨ।
ਲੋਕਾਂ ਨੇ ਇਸਦੀ ਸੂਚਨਾ ਪੁਲਿਸ ਨੂੰ ਓਸੇ ਵੇਲੇ ਦਿੱਤੀ ਅਤੇ ਮੌਕੇ ‘ਤੇ ਥਾਣਾ ਸਿਟੀ 1 ਦੇ ਐੱਸ.ਐੱਚ.ਓ. ਆਪਣੀ ਟੀਮ ਲੈ ਕੇ ਮੌਕੇ ‘ਤੇ ਪਹੁੰਚੇ। ਪੁਲਿਸ ਨੇ ਸ਼ੁਰੂਆਤੀ ਜਾਂਚ ਤੋਂ ਬਾਅਦ ਬੈਗ ਦੀ ਜਾਂਚ ਪੜਤਾਲ ਕਰਨ ਮਗਰੋਂ। ਬੈਗ ਨੂੰ ਖੁੱਲ੍ਹੀ ਥਾਂ ‘ਤੇ ਲਿਜਾਇਆ ਗਿਆ ਤਾਂ ਜੋ ਲੋਕਾਂ ਵਿੱਚ ਦਹਿਸ਼ਤ ਘਟੈ ਜਾ ਸਕੇ ਅਤੇ ਕਿਸੇ ਅਣਸੁਖਾਵੀਂ ਘਟਨਾ ਤੋਂ ਬਚਾਇਆ ਜਾ ਸਕੇ। ਇਸ ਮਾਮਲੇ ਵਿੱਚ ਪੰਜਾਬ ਪੁਲਿਸ ਦੇ ਉੱਚ ਅਧਿਕਾਰੀਆਂ ਨੂੰ ਵੀ ਸਾਰੀ ਜਾਣਕਰੀ ਦਿੱਤੀ ਗਈ ਹੈ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਕਾਫ਼ਲਾ ਵੀ ਓਸੇ ਪਾਸਿਓਂ ਲੰਘਣਾ ਸੀ।
https://www.facebook.com/thekhabarsaar/