ਨਵੀਂ ਦਿੱਲੀ, 8 ਜਨਵਰੀ, 2021 : ਕੇਂਦਰ ਅਤੇ ਕਿਸਾਨ ਜਥੇਬੰਦੀਆਂ ਵਿਚਾਲੇ ਅੱਜ ਚਲ ਰਹੀ ਮੀਟਿੰਗ ਵਿਚ ਕੇਂਦਰ ਨਾਲ ਪੇਚ ਫਸ ਗਿਆ ਹੈ। ਇਸ ਦੌਰਾਨ ਕਿਸਾਨਾਂ ਵੱਲੋਂ ਚਾਹ ਪੀਣ ਤੇ ਲੰਗਰ ਛਕਣ ਤੋਂ ਵੀ ਨਾਂਹ ਕਰ ਦਿੱਤੀ ਗਈ ਹੈ ਅਤੇ ਤਖਤੀਆਂ ਲੈ ਕੇ ਬੈਠ ਗਏ ਹਨ ਕਿ ’ਜਾਂ ਮਰਾਂਗੇ ਜਾਂ ਜਿੱਤਾਂਗੇ’, ਜਦੋਂ ਕਿ ਕਿਸਾਨਾਂ ਲਈ ਵਿਗਿਆਨ ਭਵਨ ਦੇ ਬਾਹਰ ਲੰਗਰ ਆ ਗਿਆ ਹੈ।
ਇਸ ਮਗਰੋਂ ਕਿਸਾਨ ਲੰਚ ਹਾਲ ਵਿਚ ਮੌਨ ਧਾਰ ਕੇਹਾਲ ਅੰਦਰ ਬੈਠ ਗਏ ਜਦਕਿ ਮੰਤਰੀ ਦੂਜੇ ਕਮਰੇਵਿਚ ਬੈਠੇ ਹੋਏ ਹਨ ਅਤੇ ਗੱਲਬਾਤ ਰੁਕੀ ਹੋਈ ਹੈ। ਇਹ ਵੀ ਖਬਰ ਮਿਲ ਰਹੀ ਹੈ ਕਿ ਬੀਜੇਪੀ ਲੀਡਰਾਂ ਵੱਲੋਂ ਵੀ ਖਾਣਾ ਨਹੀਂ ਖਾਧਾ ਗਿਆ।