7 ਸਤੰਬਰ ਨੂੰ ਕਰਨਾਲ ਤੋਂ ਹੋ ਕੇ ਦਿੱਲੀ ਜਾਂ ਉੱਤਰ ਪ੍ਰਦੇਸ਼ ਨੂੰ ਜਾਣ ਵਾਲੇ ਆਪਣੀਆਂ ਗੱਡੀਆਂ ਵਿੱਚ ਤੇਲ ਪੂਰਾ ਪਵਾਕੇ ਰੱਖਣ ਹੋ ਸਕਦਾ ਸਵੇਰ ਤੋਂ ਲੈ ਕੇ ਰਾਤ ਤੱਕ ਤੁਸੀਂ ਆਪਣੀ ਗੱਡੀ ਵਿੱਚ ਇੱਕ ਹੀ ਥਾਂ ਫਸੇ ਰਹੋ। ਕਰਨਾਲ ਵਿੱਚ ਸੰਯੁਕਤ ਕਿਸਾਨ ਮੋਰਚਾ ਵੱਲੋਂ ਮਹਾ ਪੰਚਾਇਤ ਸੱਦੀ ਗਈ ਹੈ। ਮੁਜ਼ੱਫਰਨਗਰ ਵਿੱਚ ਕਿਸਾਨਾਂ ਨੂੰ ਮਿਲੀ ਵੱਡੀ ਸਫ਼ਲਤਾ ਤੋਂ ਬਾਅਦ ਕਿਸਾਨਾਂ ਦੇ ਵੀ ਹੌਂਸਲੇ ਬੁਲੰਦ ਹਨ ਅਤੇ ਕਰਨਾਲ ਵਿੱਚ ਵੀ ਓਸੇ ਤਰ੍ਹਾਂ ਦਾ ਇਕੱਠ ਦੇਖਣ ਨੂੰ ਮਿਲ ਸਕਦਾ ਹੈ। ਮੁਜ਼ੱਫਰਨਗਰ ਵਿੱਚ ਦਿਨ ਤੋਂ ਲੈ ਕੇ ਰਾਤ ਤੱਕ ਗੱਡੀਆਂ ਨਾਲ ਟਰੈਫਿਕ ਜਾਮ ਲੱਗਿਆ ਰਿਹਾ ਸੀ, ਹਰ ਪਾਸੇ ਕਿਸਾਨਾਂ ਦੀਆਂ ਗੱਡੀਆਂ ਨਜ਼ਰ ਆ ਰਹੀਆਂ ਸਨ।
ਹਾਲਾਂਕਿ ਹਰਿਆਣਾ ਸਰਕਾਰ ਨੇ ਕਰਨਾਲ ਪ੍ਰਸ਼ਾਸਨ ਨੂੰ ਜਿਲ੍ਹੇ ਵਿੱਚ ਧਾਰਾ 144 ਲਗਾਉਣ ਦੇ ਨਿਰਦੇਸ਼ ਜਾਰੀ ਕੀਤੇ ਹਨ। ਕਰਨਾਲ ਵਿੱਚ ਇੰਟਰਨੈੱਟ ਦੀ ਸੇਵਾਵਾਂ ਬੰਦ ਕੀਤੀਆਂ ਗਈਆਂ ਹਨ, ਇਥੋਂ ਤੱਕ ਕੇ ਐੱਸ.ਐੱਮ.ਐੱਸ. ਦੀ ਸਰਵਿਸ ਵੀ ਬੰਦ ਕੀਤੀ ਗਈ। ਕਿਸਾਨ ਰੁਕਣ ਵਾਲੇ ਨਹੀਂ ਅਤੇ ਕਰਨਾਲ ਪ੍ਰਸ਼ਾਸਨ ਨੇ ਆਪਣੀਆਂ ਤੇਰੀ ਖਿੱਚੀ ਹੋਈ ਹੈ। ਵੱਡੀ ਗਿਣਤੀ ਵਿੱਚ ਪੁਲਿਸ ਫੋਰਸ ਅਤੇ ਪੈਰਾ ਮਿਲਿਟਰੀ ਫੋਰਸ ਤਾਇਨਾਤ ਕੀਤੀ ਗਈ ਹੈ। ਮੁਜ਼ੱਫਰਨਗਰ ਵਿੱਚ ਕਿਸਾਨਾਂ ਨੇ ਬਿਨਾਂ ਕਿਸੇ ਰੁਕਾਵਟ ਦੇ ਆਪਣੀ ਤਾਕਤ ਦਿਖਾਈ ਅਤੇ ਆਪਣੀ ਮਹਾਂਪੰਚਾਇਤ ਦੇ ਝੰਡੇ ਗੱਡੇ।
ਹਰਿਆਣਾ ਸਰਕਾਰ ਦਾ ਡਰ ਕਹਿ ਲਿਆ ਜਾਵੇ ਜਾਂ ਫ਼ਿਰ BJP ਦੀ ਬੌਖਲਾਹਟ ਕਹਿ ਲਿਆ ਜਾਵੇ ਕਿ ਕਰਨਾਲ ਵਿੱਚ ਧਾਰਾ 144 ਲਗਾਈ ਗਈ ਹੈ। 6 ਸਤੰਬਰ ਦੀ ਦੁਪਹਿਰ ਤੋਂ ਬਾਅਦ ਇੰਟਰਨੈੱਟ ਸੇਵਾ ਬੰਦ ਕਰ ਦਿੱਤੀ ਗਈ ਮੈਸਜ ਸਰਵਿਸ ਬੰਦ ਕਰ ਦਿੱਤੀ ਗਈ ਹੈ। ਕਰਨਾਲ ਪ੍ਰਸ਼ਾਸਨ ਵੱਲੋਂ ਸਾਫ਼ ਕਹਿ ਦਿੱਤਾ ਗਿਆ ਹੈ ਕਿ ਇਹ ਸੇਵਾਵਾਂ 7 ਸਤੰਬਰ ਦੀ ਅੱਧੀ ਰਾਤ ਤੱਕ ਬੰਦ ਰਹਿਣਗੀਆਂ। ਕਿਸਾਨਾਂ ਨੂੰ ਇਕੱਠੇ ਹੋਣ ਤੋਂ ਰੋਕਣ ਲਈ ਪ੍ਰਸ਼ਾਸਨ ਨੇ ਆਪਣਾ ਪੂਰਾ ਜ਼ੋਰ ਲਗਾ ਲਿਆ ਹੈ ਅਤੇ ਹੁਣ ਦੇਖਣਾ ਇਹ ਹੋਵੇਗਾ ਕਿ ਕਿਸਾਨ ਕਿਸ ਤਰੀਕੇ ਨਾਲ ਹਰਿਆਣਾ ਦੀ ਭਾਜਪਾ ਸਰਕਾਰ ਅਤੇ ਕਰਨਾਲ ਪ੍ਰਸ਼ਾਸਨ ਨਾਲ ਨਜਿੱਠਦੇ ਹਨ।
ਹੋਰ ਖ਼ਬਰਾਂ ਅਤੇ ਵੈਬਸਾਈਟ ਲਈ ਇਥੇ ਕਲਿੱਕ ਕਰੋ
ਫੇਸਬੁੱਕ ‘ਤੇ ਜੁੜਨ ਲਈ ਇੱਥੇ ਕਲਿੱਕ ਕਰੋ