ਨਵੀਂ ਦਿੱਲੀ, 11 ਮਾਰਚ 2021 – ਬੀਤੇ ਦਿਨ ਸੰਯੁਕਤ ਕਿਸਾਨ ਮੋਰਚਾ ਵੱਲੋਂ ਸਿੰਘੂ-ਬਾਰਡਰ ‘ਤੇ ਮੀਟਿੰਗ ਕੀਤੀ ਗਈ ਅਤੇ ਪ੍ਰੈੱਸ-ਕਾਨਫਰੰਸ ਦੌਰਾਨ ਹੇਠ ਲਿਖੇ ਐਲਾਨ ਕੀਤੇ ਗਏ :-
- 15 ਮਾਰਚ ਨੂੰ ਡੀਜ਼ਲ, ਪੈਟਰੋਲ, ਰਸੋਈ ਗੈਸ ਦੀਆਂ ਕੀਮਤਾਂ ‘ਚ ਵਾਧੇ ਖ਼ਿਲਾਫ਼ ਡੀਸੀ ਅਤੇ ਐਸਡੀਐਮ ਨੂੰ ਮੰਗ-ਪੱਤਰ ਦਿੰਦਿਆਂ ਵਿਰੋਧ ਪ੍ਰਦਰਸ਼ਨ ਕਰਨ ਦਾ ਸੱਦਾ ਦਿੱਤਾ ਜਾਂਦਾ ਹੈ। ਇਸ ਦਿਨ ਨਿੱਜੀਕਰਨ ਦੇ ਖਿਲਾਫ ਮਜਦੂਰ ਜਥੇਬੰਦੀਆਂ ਦੇ ਸੱਦੇ ਤੇ ਦੇਸ਼ਭਰ ਦੇ ਰੇਲਵੇ ਸਟੇਸ਼ਨ ਤੇ ਪ੍ਰਦਰਸ਼ਨ ਕੀਤਾ ਜਾਵੇਗਾ।
- 17 ਮਾਰਚ ਸੰਯੁਕਤ ਕਿਸਾਨ ਮੋਰਚਾ ਵੱਲੋਂ ਮਜ਼ਦੂਰ-ਜਥੇਬੰਦੀਆਂ ਅਤੇ ਹੋਰ ਲੋਕ ਅਧਿਕਾਰ ਜਥੇਬੰਦੀਆਂ ਨਾਲ 26 ਮਾਰਚ ਦੇ ਭਾਰਤ ਬੰਧ ਨੂੰ ਸਫਲ ਬਣਾਉਣ ਲਈ ਸਾਂਝੀ ਕਨਵੈਨਸ਼ਨ ਕੀਤੀ ਜਾਵੇਗੀ।
- 19 ਮਾਰਚ ਦਾ ਦਿਨ ਮੁਜ਼ਾਰਾ ਲਹਿਰ ਨੂੰ ਸਮਰਪਿਤ ਹੋਵੇਗਾ। ਇਸ ਦਿਨ FCI ਅਤੇ ਖੇਤੀ-ਬਚਾਓ ਪ੍ਰੋਗਰਾਮ ਤਹਿਤ ਦੇਸ਼ ਭਰ ‘ਚ ਮੰਡੀਆਂ ‘ਚ ਵਿਰੋਧ ਪ੍ਰਦਰਸ਼ਨ ਕੀਤੇ ਜਾਣਗੇ।
- 23 ਮਾਰਚ ਨੂੰ ਸ਼ਹੀਦ ਭਗਤ ਸਿੰਘ ਅਤੇ ਸਾਥੀਆਂ ਦੇ ਸ਼ਹਾਦਤ ਦਿਵਸ ਮੌਕੇ ਦੇਸ਼-ਭਰ ਦੇ ਨੌਜਵਾਨਾਂ ਨੂੰ ਦਿੱਲੀ ਦੇ ਕਿਸਾਨ-ਅੰਦੋਲਨ ‘ਚ ਸ਼ਮੂਲੀਅਤ ਦਾ ਸੱਦਾ ਦਿੱਤਾ ਜਾਂਦਾ ਹੈ।
- 26 ਮਾਰਚ ਨੂੰ ਕਿਸਾਨ-ਅੰਦੋਲਨ ਦੇ 4 ਮਹੀਨੇ ਪੂਰੇ ਹੋਣ ‘ਤੇ ਪੁਰੀ ਤਰ੍ਹਾਂ ਨਾਲ ‘ਭਾਰਤ-ਬੰਦ’ ਕੀਤਾ ਜਾਵੇਗਾ।
- 28 ਮਾਰਚ ਨੂੰ ਹੋਲੀ ਵਾਲੇ ਦਿਨ ਖੇਤੀ-ਵਿਰੋਧੀ ਕਾਨੂੰਨਾਂ ਦੀਆਂ ਕਾਪੀਆਂ ਸਾੜਨ ਦਾ ਸੱਦਾ ਦਿੱਤਾ ਜਾਂਦਾ ਹੈ।
ਸੰਯੁਕਤ ਕਿਸਾਨ ਮੋਰਚਾ ਨੇ ਹਰਿਆਣਾ ਦੇ ਲੋਕਾਂ ਦਾ ਧੰਨਵਾਦ ਕੀਤਾ, ਜਿਨ੍ਹਾਂ ਨੇ ਕਿਸਾਨ ਵਿਰੋਧੀ ਭਾਜਪਾ ਅਤੇ ਜੇਜੇਪੀ ਸਰਕਾਰ ਨੂੰ ਬੇਨਕਾਬ ਕੀਤਾ। ਆਪਣੇ ਆਪ ਨੂੰ ਖੇਤੀਬਾੜੀ ਭਾਈਚਾਰੇ ਨਾਲ ਜੁੜੀ ਪਾਰਟੀ ਕਹਿਣ ਵਾਲੀ ਜੇਜੇਪੀ ਦਾ ਕਿਸਾਨ ਵਿਰੋਧੀ ਚਿਹਰਾ ਪੂਰੀ ਤਰ੍ਹਾਂ ਬੇਨਕਾਬ ਹੋ ਗਿਆ ਹੈ। ਇਸ ਅੰਦੋਲਨ ਕਰਕੇ ਇਹਨਾਂ ਵਿਧਾਇਕ ਦਾ ਸਿਆਸੀ ਭਵਿੱਖ ਖਤਮ ਹੋ ਚੁਕਾ ਹੈ। ਕਿਸਾਨਾਂ ਨੇ ਇਹ ਕਿਸਾਨ ਵਿਰੋਧੀ ਚਿਹਰਿਆਂ ਖਿਲਾਫ ਸੰਘਰਸ਼ ਦੇ ਬੀਜ ਲਾਏ ਹਨ ਅਤੇ ਇਹਨਾਂ ਦੀ ਕਟਾਈ ਦੀ ਛੇਤੀ ਹੀ ਹੋਵੇਗੀ। ਹਰਿਆਣੇ ਦੇ ਕਿਸਾਨ ਇਨ ਭਾਜਪਾ ਅਤੇ ਜਜਪਾ ਵਿਧਾਇਕਾਂ ਦਾ ਸਮਾਜਿਕ ਬਾਈਕਾਟ ਕਰਕੇ ਇਸ ਸੰਘਰਸ਼ ਨੂੰ ਹੋਰ ਤੇਜ਼ ਕਰਨਗੇ।
- ਕਿਸਾਨ-ਮਜ਼ਦੂਰ ਜਾਗ੍ਰਿਤੀ ਯਾਤਰਾ ਕਾਸ਼ੀਪੁਰ ਤੋਂ ਸ਼ੁਰੂ ਹੋ ਕੇ ਦਿਨੇਸ਼ਪੁਰ ਪਹੁੰਚੀ। ਜਿਸ ਵਿਚ ਵੱਡੀ ਗਿਣਤੀ ‘ਚ ਇਲਾਕੇ ਦੇ ਲੋਕਾਂ ਨੇ ਸ਼ਮੂਲੀਅਤ ਕੀਤੀ। 10 ਮਾਰਚ ਨੂੰ ਕਿਸਾਨ ਮਜ਼ਦੂਰ ਜਾਗ੍ਰਿਤੀ ਯਾਤਰਾ ਦਿਨੇਸ਼ਪੁਰ ਦੇ ਗੁਰਦੁਆਰਾ ਸਾਹਿਬ ਤੋਂ ਚੱਲ ਕੇ ਸ਼ਾਮ ਨੂੰ ਗੁਰੂਦੁਆਰਾ ਹਜ਼ੂਰ ਸਾਹਿਬ, ਬੱਧਾਪੁਰ ਅਮਰੀਆ ਪਹੁੰਚੀ।
- 11 ਤੋਂ 15 ਮਾਰਚ ਤੱਕ ਬਿਹਾਰ ਵਿੱਚ ਕਿਸਾਨ ਯਾਤਰਾ ਕੱਢੀ ਜਾਵੇਗੀ, ਜੋ ਕਿ 18 ਮਾਰਚ ਨੂੰ ਸੰਪੂਰਨ-ਕ੍ਰਾਂਤੀ ਦਿਵਸ ਮੌਕੇ ਪਟਨਾ ਵਿੱਚ ਵਿਧਾਨ ਸਭਾ ਮਾਰਚ ਵਿੱਚ ਸਮਾਪਤ ਹੋਵੇਗੀ, ਜਿਸ ਵਿੱਚ ਹਜ਼ਾਰਾਂ ਕਿਸਾਨ ਹਿੱਸਾ ਲੈਣਗੇ।
- ਅੱਜ ਭਿਵਾਨੀ ਵਿੱਚ ਦੁਲਹੇੜੀ ਵਿਖੇ ਕਿਸਾਨ ਮਜ਼ਦੂਰ ਮਹਾਪੰਚਾਇਤ ਦਾ ਆਯੋਜਨ ਕੀਤਾ ਗਿਆ। ਪੰਚਾਇਤ ਵਿੱਚ ਸਰਬਸੰਮਤੀ ਨਾਲ ਫ਼ੈਸਲੇ ਲਏ ਗਏ ਕਿ ਤਿੰਨ ਖੇਤੀਬਾੜੀ ਕਾਨੂੰਨਾਂ, ਬਿਜਲੀ ਅਤੇ ਪ੍ਰਦੂਸ਼ਣ ਨਾਲ ਸਬੰਧਤ ਕਾਨੂੰਨਾਂ ਨੂੰ ਰੱਦ ਕੀਤਾ ਜਾਣਾ ਚਾਹੀਦਾ ਹੈ ਅਤੇ ਐਮਐਸਪੀ ਸਬੰਧੀ ਕਾਨੂੰਨ ਬਣਾਇਆ ਜਾਣਾ ਚਾਹੀਦਾ ਹੈ।
- ਸੰਯੁਕਤ ਕਿਸਾਨ ਮੋਰਚਾ (ਐਸਕੇਐਮ) ਨੇ ਹਰਿਆਣਾ ਦੇ ਜੀਂਦ ਜ਼ਿਲ੍ਹੇ ਦੇ ਆਲੇਵਾ ਵਿਖੇ ਇੱਕ ਵਿਸ਼ਾਲ ਕਿਸਾਨ ਮਜ਼ਦੂਰ ਏਕਤਾ ਮਹਾਂਪੰਚਿਤ ਦਾ ਆਯੋਜਨ ਕੀਤਾ। ਇਸ ਨੂੰ ਅਸ਼ੋਕ ਧਵਲੇ, ਜੋਗਿੰਦਰ ਸਿੰਘ ਉਗਰਾਹਾਂ, ਸੁਰੇਖਾ, ਫੂਲ ਸਿੰਘ ਸ਼ੋਕੰਦ ਅਤੇ ਹੋਰ ਕਈ ਨੇਤਾਵਾਂ ਨੇ ਸੰਬੋਧਨ ਕੀਤਾ।
ਕਲਕੱਤਾ ਵਿਖੇ ਕਿਸਾਨੀ ਮੰਗਾਂ ਦੇ ਹੱਕ ‘ਚ ਇੱਕ ਵਿਸ਼ਾਲ-ਰੈਲੀ ਕੱਢੀ ਗਈ।
ਰੈਲੀ ਦੌਰਾਨ ”ਨੋ ਵੋਟ ਟੂ ਬੀਜੇਪੀ” ਦੇ ਨਾਅਰੇ ਤਹਿਤ ਭਾਜਪਾ ਖ਼ਿਲਾਫ਼ ਰੋਹ ਪ੍ਰਗਟਾਉਣ ਦਾ ਸੱਦਾ ਦਿੱਤਾ ਗਿਆ। ਕਿਸਾਨ-ਆਗੂਆਂ ਮਨਜੀਤ ਸਿੰਘ ਧਨੇਰ, ਰਮਿੰਦਰ ਸਿੰਘ ਪਟਿਆਲਾ, ਮਨਜੀਤ ਰਾਏ, ਅਭਿਮੰਨਿਊ ਕੁਹਾਰ, ਸੁਰੇਸ਼ ਗੋਥ,ਰਣਜੀਤ ਰਾਜੂ ਅਤੇ ਹਰਨੇਕ ਸਿੰਘ ਨੇ ਰੈਲੀ ਦੌਰਾਨ ਸ਼ਮੂਲੀਅਤ ਕੀਤੀ। ਰੈਲੀ ‘ਚ ਕਿਸਾਨ, ਮਜ਼ਦੂਰ, ਨੌਜਵਾਨ, ਵਿਦਿਆਰਥੀ ਅਤੇ ਮੁਲਾਜ਼ਮਾਂ ਵੱਲੋਂ 10 ਹਜ਼ਾਰ ਤੋਂ ਵੱਧ ਗਿਣਤੀ ‘ਚ ਇਕੱਠੇ ਹੁੰਦਿਆਂ ਕਿਸਾਨੀ-ਮੰਗਾਂ ਦੇ ਹੱਕ ‘ਚ ਆਵਾਜ਼ ਬੁਲੰਦ ਕੀਤੀ।
ਕਿਸਾਨ-ਅੰਦੋਲਨ ਸ਼ਾਂਤਮਈ ਆਪਣੇ ਟੀਚਿਆਂ ਵੱਲ ਵਧ ਰਿਹਾ ਹੈ। ਪਰ ‘SARBLOH RANSOMWARE’ ਨਾਮੀਂ ਸਾਫਟਵੇਅਰ ਤੋਂ ਕੁੱਝ ਵੈਬਸਾਈਟਾਂ ਨੂੰ ਧਮਕੀਆਂ ਭੇਜੀਆਂ ਜਾ ਰਹੀਆਂ ਹਨ, ਜਿਹਨਾਂ ਦਾ ਸੰਯੁਕਤ ਕਿਸਾਨ ਮੋਰਚਾ ਜਾਂ ਪੰਜਾਬ ਦੀਆਂ ਕਿਸਾਨ-ਜਥੇਬੰਦੀਆਂ ਨਾਲ ਕੋਈ ਸਬੰਧ ਨਹੀਂ ਹੈ। ਕਿਸਾਨ-ਅੰਦੋਲਨ ਦੇ ਨਾਂਅ ਹੇਠ ਦਿੱਤੇ ਜਾਂਦੇ ਅਜਿਹੇ ਸੱਦਿਆਂ ਦਾ ਅਸੀਂ ਸਮਰਥਨ ਨਹੀਂ ਕਰਦੇ।
ਕਿਸਾਨ-ਅੰਦੋਲਨ ਮੌਸਮ ਦੀ ਮਾਰ ਝੱਲਦਿਆਂ ਲਗਾਤਾਰ ਅੱਗੇ ਵਧ ਰਿਹਾ ਹੈ। ਬੀਤੀ ਰਾਤ ਹੋਈ ਬਾਰਿਸ਼ ਕਾਰਨ ਕਿਸਾਨਾਂ ਦੇ ਤੰਬੂ ਨੁਕਸਾਨੇ ਗਏ। ਪਰ ਆਪਣੀ ਹਿੰਮਤ ਅਤੇ ਹੌਂਸਲੇ ਬੁਲੰਦ ਰੱਖਦਿਆਂ ਆਪਣੇ ਪ੍ਰਬੰਧ ਕਰਦਿਆਂ ਕਿਸਾਨਾਂ ਨੇ ਸਾਬਤ ਕੀਤਾ ਕਿ ਉਹ ਹਰ ਔਕੜ ਨੂੰ ਪਾਰ ਕਰਦਿਆਂ ਜਿੱਤ ਹਾਸਲ ਕਰਨਗੇ।