ਦੁਸ਼ਹਿਰੇ ਦੀ ਸਵੇਰ ਸਿੰਘੂ ਬਾਰਡਰ ‘ਤੇ ਗੁਰੂ ਸਾਹਿਬ ਦੀ ਬੇਅਦਬੀ ਕਰਨ ਦੇ ਇਲਜ਼ਾਮ ਤਹਿਤ ਤਰਨਤਾਰਨ ਦੇ ਇੱਕ ਵਿਅਕਤੀ ਦਾ ਕਤਲ ਕਰ ਦਿੱਤਾ ਗਿਆ ਸੀ| ਇਸਦੀ ਜ਼ਿੰਮੇਵਾਰੀ ਨਿਹੁੰਗ ਸਿੰਘਾਂ ਵੱਲੋਂ ਲਈ ਗਈ ਸੀ ਜਿਸ ਮਗਰੋਂ ਇੱਕ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ| ਅੱਜ ਜਦੋਂ ਉਸ ਸਿੰਘ ਨੂੰ ਪੇਸ਼ੀ ਲਈ ਅਦਾਲਤ ਲਿਆਂਦਾ ਗਿਆ ਤਾਂ ਉਸ ਦੌਰਾਨ ਨਿਹੁੰਗ ਸਿੰਘ ਦੀ ਦਸਤਾਰ ਉੱਤਰ ਗਈ, ਜਿਸ ਮਗਰੋਂ ਵਿਵਾਦ ਹੋਰ ਵੱਧ ਗਿਆ| ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਅੱਗ ਵਾਂਗ ਫੈਲ ਗਈ ਅਤੇ ਸਿੱਖ ਜਥੇਬੰਦੀਆਂ ਵਿੱਚ ਰੋਸ ਵੱਧ ਗਿਆ|
ਇਸ ਤੋਂ ਪਹਿਲਾਂ ਨਿਹੁੰਗ ਜਥੇਬੰਦੀਆਂ ਅਤੇ ਸੰਯੁਕਤ ਕਿਸਾਨ ਮੋਰਚੇ ਵੱਲੋਂ ਇਹ ਐਲਾਨ ਕਰ ਦਿੱਤਾ ਗਿਆ ਸੀ ਕਿ ਇਹ ਘਟਨਾ ਕਿਸਾਨੀ ਸੰਘਰਸ਼ tton ਵੱਖ ਹੈ| ਕਿਸਾਨੀ ਸੰਘਰਸ਼ ਦਾ ਇਸ ਘਟਨਾ ਨਾਲ ਕੋਈ ਸੰਬੰਧ ਨਹੀਂ ਹੈ ਅਤੇ ਨਾ ਹੀ ਇਸ ਘਟਨਾ ਨਾਲ ਕੋਈ ਸੰਘਰਸ਼ ਨੂੰ ਫਰਕ ਪਵੇਗਾ| ਇਹ ਵੀ ਜਾਣਕਾਰੀ ਹੈ ਕਿ ਲਖਵੀਰ ਕਤਲ ਮਾਮਲੇ ਵਿੱਚ ਇੱਕ ਹੋਰ ਨਿਹੁੰਗ ਸਿੰਘ ਵੱਲੋਂ ਪੁਲਿਸ ਅੱਗੇ ਆਤਮ ਸਮਰਪਣ ਕੀਤਾ ਜਾਵੇਗਾ| ਨਿਹੁੰਗ ਸਿੰਘਾਂ ਨੇ ਸਿੱਧੀ ਚੇਤਾਵਨੀ ਦਿੱਤੀ ਹੈ ਕਿ ਬੇਅਦਬੀ ਦੇ ਮਾਮਲਿਆਂ ਵਿੱਚ ਸਟੇਟ ਸਿੱਖਾਂ ਨੂੰ ਇਨਸਾਫ਼ ਦੇਣ ਵਿੱਚ ਫੇਲ੍ਹ ਹੋਈ ਹੈ ਇਸ ਲਈ ਇਹ ਕੰਮ ਖ਼ੁਦ ਸਿੰਘਾਂ ਨੇ ਕੀਤਾ ਹੈ|
http://thekhabarsaar.com/news/punjab/hanging-dead-body-found-near-http://thekhabarsaar.com/wp-content/uploads/2019/03/demo_06-2-1.jpgu-stage-with-choped-hand/