ਪੰਜਾਬ ਸਰਕਾਰ ਤੋਂ ਅੱਕੇ ਹੋਏ ਸਰਕਾਰੀ ਮੁਲਾਜ਼ਮਾਂ ਵੱਲੋਂ ਸਰਕਾਰ ਨੂੰ ਸ਼ਰਮਸਾਰ ਕਰਨ ਲਈ ਇੱਕ ਹੋਰ ਕਦਮ ਚੁੱਕਿਆ। ਹੁਣ ਸਰਕਾਰੀ ਮੁਲਾਜ਼ਮ, ਵਿਧਾਇਕਾਂ ਅਤੇ ਮੰਤਰੀਆਂ ਨੂੰ ਖ਼ਾਸ ਐਵਾਰਡ ਨਾਲ ਸਨਮਾਨਿਤ ਕਰਨਗੇ। ਚੋਣਾਂ ਦੋਰਾਨ ਨੋਜਵਾਨਾਂ ਨਾਲ ਵੱਡੇ ਵੱਡੇ ਵਾਅਦੇ ਕਰਨ ਵਾਲੀ ਅਤੇ ਅਕਾਲੀ ਭਾਜਪਾ ਸਰਕਾਰ ਦੇ ਰਾਜ਼ ਨੂੰ ਜੰਗਲ ਰਾਜ਼ ਨਾਲ ਤੁਲਨਾ ਕਰਨ ਵਾਲੀ ਕਾਂਗਰਸ ਸਰਕਾਰ ਨੇ ਚਾਰ ਸਾਲਾਂ ਵਿਚ ਮੁਲਾਜ਼ਮਾਂ ਨੂੰ ਲਾਰਿਆ ਤੋਂ ਬਿਨ੍ਹਾ ਕੁੱਝ ਨਹੀ ਦਿੱਤਾ। ਚੋਣਾ ਦੋਰਾਨ ਮੁਲਾਜ਼ਮਾਂ ਦੇ ਸਘੰਰਸ਼ ਦੀ ਹਮਾਇਤ ਕਰਨ ਅਤੇ ਸਮੇਂ ਸਮੇਂ ਤੇ ਮੁਲਾਜ਼ਮਾਂ ਦੇ ਹਿੱਤਾਂ ਦੀ ਗੱਲ ਕਰਨ ਵਾਲੀ ਕਾਂਗਰਸ ਸੱਤਾ ਵਿਚ ਆਉਣ ਤੇ ਗਿਰਗਿਟ ਵਾਂਗੂ ਰੰਗ ਬਦਲ ਰਹੀ ਹੈ।
ਸੱਤਾ ਵਿਚ ਆਉਣ ਸਮੇਂ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵੱਲੋਂ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਦਾ ਵਾਅਦਾ ਕੀਤਾ ਸੀ ਅਤੇ ਐਲਾਨ ਕੀਤਾ ਸੀ ਕਿ ਪਹਿਲੀ ਕੈਬਿਨਟ ਵਿਚ ਹੀ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰ ਦਿੱਤਾ ਜਾਵੇਗਾ। ਪਰ ਸੱਤਾ ਵਿਚ ਆਉਣ ਤੋਂ ਬਾਅਦ ਸਬ ਵਾਅਦੇ ਭੁੱਲ ਕੇ ਕਾਂਗਰਸ ਦੀ ਸਰਕਾਰ ਕਮੇਟੀਆ ਦੀ ਸਰਕਾਰ ਬਣ ਕੇ ਰਹਿ ਗਈ। ਪ੍ਰੈਸ ਬਿਆਨ ਜ਼ਾਰੀ ਕਰਦੇ ਹੋਏ ਸਰਵ ਸਿੱਖਿਆ ਅਭਿਆਨ ਮਿਡ ਡੇ ਮੀਲ ਦਫਤਰੀ ਕਰਮਚਾਰੀ ਯੂਨੀਅਨ ਦੇ ਆਗੂ ਅਸ਼ੀਸ਼ ਜੁਲਾਹਾ ਵਿਕਾਸ ਕੁਮਾਰ ਪਰਵੀਨ ਸ਼ਰਮਾਂ ਰਜਿੰਦਰ ਸਿੰਘ ਸੰਧਾ ਚਮਕੋਰ ਸਿੰਘ ਹਰਪ੍ਰੀਤ ਸਿੰਘ ਦਵਿੰਦਰਜੀਤ ਸਿੰਘ ਸਰਬਜੀਤ ਸਿੰਘ ਨੇ ਕਿਹਾ ਕਿ ਕਾਂਗਰਸ ਪਾਰਟੀ ਨੇ ਮੁਲਾਜ਼ਮਾਂ ਤੇ ਨੋਜਵਾਨਾਂ ਨਾਲ ਕਈ ਵਾਅਦੇ ਕੀਤੇ ਸਨ ਪਰ ਚਾਰ ਸਾਲਾਂ ਦੋਰਾਨ ਆਮ ਜਨਤਾ ਦੇ ਪੱਲੇ ਕੁੱਝ ਨਹੀ ਪਿਆ।
ਆਗੂਆ ਨੇ ਕਿਹਾ ਕਿ ਹੈਰਾਨੀ ਦੀ ਗੱਲ ਹੈ ਕਿ ਦਫਤਰੀ ਕਰਮਚਾਰੀਆ ਨੂੰ ਪੱਕਾ ਤਾਂ ਕੀ ਕਰਨਾ ਸੀ ਉਲਟਾ ਕਰਮਚਾਰੀਆ ਦੀ ਤਨਖਾਹ ਵਿਚ ਕਟੋਤੀ ਕਰ ਦਿੱਤੀ ਗਈ ਹੈ ਅਤੇ ਕਰਮਚਾਰੀਆ ਦੀਆ ਦੂਰ ਦੂਰਾਡੇ ਬਦਲੀਆ ਕੀਤੀਆ ਜਾ ਰਹੀਆ। ਆਗੂਆ ਨੇ ਕਿਹਾ ਕਿ ਸੂਬੇ ਦੇ ਦਫਤਰੀ ਮੁਲਾਜ਼ਮ ਸਰਕਾਰ ਦੇ ਆਗੂਆ ਨੂੰ ਸਵਾਲ ਕਰ ਰਹੇ ਹਨ ਕਿ ਕਾਂਗਰਸ ਦੀ ਮੌਜੂਦਾ ਸਰਕਾਰ ਵਿਚ ਏ.ਜੀ ਪੰਜਾਬ ਵੱਡਾ ਹੈ ਜਾਂ ਕਾਂਗਰਸ ਦੀ ਸਰਕਾਰ ਵੱਡੀ ਹੈ? ਆਗੂਆ ਨੇ ਕਿਹਾ ਕਿ ਉਹ ਸਰਕਾਰ ਦੇ ਹਰ ਦੁਆਰ ਤੇ ਜਾ ਚੁੱਕੇ ਹਨ। ਕਈ ਮੰਤਰੀਆ ਨਾਲ ਅਤੇ ਮੁੱਖ ਮੰਤਰੀ ਨਿਵਾਸ ਵਿਖੇ ਐਮ.ਪੀ ਸਿੰਘ ਨਾਲ, ਕੈਪਟਨ ਸੰਦੀਪ ਸੰਧੂ ਅਤੇ ਸੁਨੀਲ ਜਾਖੜ ਨਾਲ ਕਈ ਮੀਟਿੰਗ ਹੋ ਚੁੱਕੀਆ ਹਨ ਪਰ ਸਾਰਿਆ ਵੱਲੋਂ ਮੁਲਾਜ਼ਮਾਂ ਦੇ ਮਸਲੇ ਹੱਲ ਕਰਨ ਦੀ ਬਜਾਏ ਲਾਰੇ ਹੀ ਦਿੱਤੇ ਗਏ ਹਨ।
ਇਸ ਲਈ ਸਰਕਾਰ ਨੂੰ ਕੱਲ 25 ਜੁਲਾਈ ਤੋਂ ਲਾਰੇਬਾਜ਼ੀ ਅਵਾਰਡ ਨਾਲ ਸਨਮਾਨਿਤ ਕਰਨ ਦੀ ਸ਼ੁਰੂਆਤ ਕਰਨਗੇ ਅਤੇ ਇਹ ਸੁਰੂਆਤ ਕੈਬਿਨਟ ਮੰਤਰੀ ਓ.ਪੀ ਸੋਨੀ ਦੇ ਘਰ ਤੋਂ ਕੀਤੀ ਜਾਵੇਗੀ ਇਸ ਉਪਰੰਤ ਬਾਕੀ ਮੰਤਰੀਆ ਨੂੰ ਵੀ ਲਾਰੇਬਾਜ਼ੀ ਅਵਾਰਡ ਨਾਲ ਸਨਮਾਨਿਤ ਕੀਤਾ ਜਾਵੇਗਾ। ਆਗੂਆ ਨੇ ਦੱਸਿਆ ਕਿ ਕੱਚੇ ਮੁਲਾਜ਼ਮਾਂ ਵੱਲੋਂ ਦਿੱਲੀ ਕਾਂਗਰਸ ਦੇ ਕੌਮੀ ਦਫਤਰ ਵਿਖੇ ਵੀ ਰੋਸ ਪਰਦਰਸ਼ਨ ਕੀਤਾ ਸੀ ਜਿਸ ਦੋਰਾਨ ਮੁੱਖ ਮੰਤਰੀ ਪੰਜਾਬ ਨੂੰ ਕਾਂਗਰਸ ਪਾਰਟੀ ਵੱਲੋਂ ਮੁਲਾਜ਼ਮਾਂ ਦੇ ਮਸਲੇ ਜਲਦ ਹੱਲ ਕਰਨ ਦੀ ਹਦਾਇਤ ਕੀਤੀ ਗਈ ਸੀ ਪਰ ਕੱਚੇ ਮੁਲਾਜ਼ਮਾਂ ਦੇ ਮਸਲੇ ਜਿਓ ਦੇ ਤਿਓ ਹੀ ਹਨ ਇਸ ਲਈ ਮੁਲਾਜ਼ਮ ਹੁਣ ਲਾਰੇਬਾਜ਼ੀ ਅਵਾਰਡ ਦਿੱਲੀ ਕਾਂਗਰਸ ਦੇ ਕੌਮੀ ਦਫਤਰ ਦੇਣ ਜਾਣ ਤੋਂ ਵੀ ਗੁਰੇਜ਼ ਨਹੀ ਕਰਨਗੇ।
ਹੋਰ ਖ਼ਬਰਾਂ ਅਤੇ ਵੈਬਸਾਈਟ ਲਈ ਇਥੇ ਕਲਿੱਕ ਕਰੋ
ਫੇਸਬੁੱਕ ‘ਤੇ ਜੁੜਨ ਲਈ ਇੱਥੇ ਕਲਿੱਕ ਕਰੋ