ਵਿਦਿਆਰਥੀ ਕੋਰੋਨਾ ਪੋਜ਼ਟੀਵ ਹੋਣ ਤੋਂ ਬਾਅਦ ਪ੍ਰਸ਼ਾਸਨ ਦਾ ਵੱਡਾ ਐਲਾਨ, ਮਾਪੇ ਦੇਣ ਖਾਸ ਧਿਆਨ

ਸਨਅਤੀ ਸ਼ਹਿਰ ਲੁਧਿਆਣਾ ਵਿਖੇ ਦੋ ਸਕੂਲਾਂ ਦੇ 20 ਵਿਦਿਆਰਥੀਆਂ ਦੇ ਕੋਰੋਨਾ ਪੋਜ਼ਟਿਵ ਪਾਏ ਜਾਣ ਤੋਂ ਇੱਕ ਦਿਨ ਬਾਅਦ, ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਸੀਮਿਟਰੀ ਰੋਡ ਵਿਖੇ ਸੈਂਪਲਿੰਗ ਮੁਹਿੰਮ ਦਾ ਜਾਇਜ਼ਾ ਲਿਆ ਅਤੇ ਸਿਹਤ ਵਿਭਾਗ ਨੂੰ ਸਕੂਲਾਂ ਦੀ ਟੈਸਟਿੰਗ ਮੁਹਿੰਮ ਵਿੱਚ ਹੋਰ ਤੇਜ਼ੀ ਲਿਆਉਂਦਿਆਂ ਰੋਜ਼ਾਨਾ 1500 ਵਿਦਿਆਰਥੀਆਂ ਦੇ ਨਮੂਨੇ ਲੈਣ ਨੂੰ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ। ਸਿਹਤ ਵਿਭਾਗ ਨੂੰ ਸੈਂਪਲਿੰਗ ਦੀ ਤੀਬਰਤਾ ਨੂੰ ਯਕੀਨੀ ਬਣਾਉਣ ਲਈ ਟੀਮਾਂ ਦੀ ਗਿਣਤੀ 250 ਤੋਂ ਵਧਾ ਕੇ 300 ਕੀਤੇ ਜਾਣ ਦੇ ਨਿਰਦੇਸ਼ ਦਿੱਤੇ ਗਏ ਹਨ।

ਇਹ ਸਭ ਇਸ ਲਈ ਹੈ ਤਾਂ ਜੋ ਸੰਭਾਵਿਤ ਕੋਵਿਡ ਕੇਸਾਂ ਦਾ ਨਮੂਨਾ ਲੈਣ, ਜਲਦ ਭਾਲ ਅਤੇ ਇਕਾਂਤਵਾਸ ਕਰਕੇ ਤੁਰੰਤ ਬੱਚਿਆਂ ਦਾ ਇਲਾਜ਼ ਕੀਤਾ ਜਾ ਸਕੇ। ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ) ਸੰਦੀਪ ਕੁਮਾਰ, ਵਧੀਕ ਡਿਪਟੀ ਕਮਿਸ਼ਨਰ (ਜਨਰਲ) ਰਾਹੁਲ ਚਾਬਾ ਅਤੇ ਐਸ.ਡੀ.ਐਮ. ਡਾ. ਵਨੀਤ ਕੁਮਾਰ ਦੇ ਨਾਲ ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਨੇ ਸਕੂਲਾਂ ਦਾ ਜਾਇਜ਼ਾ ਲੈਣਾ ਸ਼ੁਰੂ ਕਰ ਦਿੱਤਾ ਹੈ। ਓਹਨਾ ਨੇ ਅਧਿਕਾਰੀਆਂ ਨੂੰ ਕੋਵਾ ਐਪ ਵਿੱਚ ਪੋਜ਼ਟਿਵ ਮਾਮਲਿਆਂ ਦੇ ਡੇਟਾ ਨੂੰ ਤੁਰੰਤ ਅਪਲੋਡ ਕਰਨ ਲਈ ਵੀ ਕਿਹਾ ਜੋ ਕਿ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਅਤੇ ਹੋਰਾਂ ਦੇ ਨਮੂਨੇ ਛੇਤੀ ਤੋਂ ਛੇਤੀ ਇਕੱਤਰ ਕਰਨ ਵਿੱਚ ਰੈਪਿਡ ਰਿਸਪਾਂਸ ਟੀਮਾਂ (ਆਰ.ਆਰ.ਟੀ.) ਦਾ ਸਹਿਯੋਗ ਕਰੇਗੀ ਅਤੇ ਪ੍ਰਸ਼ਾਸਨ ਨੂੰ ਇਸ ਮਹਾਂਮਾਰੀ ‘ਤੇ ਕਾਬੂ ਪਾਉਣ ਲਈ ਵੀ ਸਹਾਈ ਸਿੱਧ ਹੋਵੇਗੀ।

ਇਸ ਤੋਂ ਇਲਾਵਾ, ਉਨ੍ਹਾਂ ਜ਼ਿਲ੍ਹਾ ਸਿੱਖਿਆ ਅਫਸਰਾਂ (ਡੀ.ਈ.ਓਜ਼) ਨੂੰ ਆਦੇਸ਼ ਦਿੱਤੇ ਕਿ ਉਹ ਇਹ ਯਕੀਨੀ ਬਣਾਉਣ ਕਿ ਸਕੂਲ ਵਿੱਚ ਵਿਦਿਆਰਥੀਆਂ ਨੂੰ ਸਿਰਫ ਓਸੇ ਸਟਾਫ ਵੱਲੋਂ ਹੀ ਪੜ੍ਹਾਇਆ ਜਾਵੇ ਜਿਸ ਦੇ ਵੈਕਸੀਨੇਸ਼ਨ ਦੇ ਦੌਵੇਂ ਟੀਕੇ ਲੱਗੇ ਹੋਣ ਅਤੇ ਨਾਲ ਹੀ ਮਾਸਕਿੰਗ ਅਤੇ ਸਮਾਜਿਕ ਦੂਰੀ ਦੀ ਵੀ ਸਖ਼ਤੀ ਨਾਲ ਪਾਲਣਾ ਕੀਤੀ ਜਾਵੇ। ਵਰਿੰਦਰ ਸ਼ਰਮਾ ਨੇ ਇਹ ਵੀ ਕਿਹਾ ਕਿ ਮਹਾਂਮਾਰੀ ‘ਤੇ ਕਾਬੂ ਪਾਉਣ ਦਾ ਇੱਕੋ-ਇੱਕ ਤਰੀਕਾ ਹੈ ਕਿ ਮਰੀਜ਼ਾਂ ਦੀ ਜਲਦ ਤੋਂ ਜਲਦ ਜਾਂਚ, ਇਲਾਜ ਅਤੇ ਇਕਾਂਤਵਾਸ ਕਰਕੇ ਇਸ ਦੀ ਪਸਾਰ ਲੜੀ ਨੂੰ ਤੋੜਿਆ ਜਾਵੇ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਕੋਵਿਡ-19 ਮਹਾਂਮਾਰੀ ਕਾਰਨ ਪੈਦਾ ਹੋਣ ਵਾਲੀ ਕਿਸੇ ਵੀ ਸਥਿਤੀ ਨਾਲ ਨਜਿੱਠਣ ਲਈ ਪੂਰੀ ਤਰ੍ਹਾਂ ਤਿਆਰ ਹੈ ਅਤੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਇਨ੍ਹਾਂ ਮੁਸ਼ਕਲ ਹਾਲਾਤਾਂ ਵਿੱਚ ਲੋਕਾਂ ਦੀ ਹਰ ਸੰਭਵ ਸੇਵਾ ਕਰਨ ਲਈ ਯਤਨਸ਼ੀਲ ਹੈ।

ਹੋਰ ਖ਼ਬਰਾਂ ਅਤੇ ਵੈਬਸਾਈਟ ਲਈ ਇਥੇ ਕਲਿੱਕ ਕਰੋ

ਫੇਸਬੁੱਕ ‘ਤੇ ਜੁੜਨ ਲਈ ਇੱਥੇ ਕਲਿੱਕ ਕਰੋ

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

12 ਅਗਸਤ ਨੂੰ ਹੋਣਗੇ ਪੰਜਾਬੀ ਓਲੰਪੀਅਨ ਖਿਡਾਰੀ ਮਾਲਾਮਾਲ, ਇਨਾਮੀ ਰਾਸ਼ੀ ਵਧਾਈ, ਮਿਲਣਗੇ ਕੁੱਲ 32.67 ਕਰੋੜ

ਅਧਿਆਪਕਾਂ ਦੇ ਲੱਗੀਆਂ ਹੋਣਗੀਆਂ ਦੋਵੇਂ ਖ਼ੁਰਾਕਾਂ ਓਹੀ ਆਉਣਗੇ ਸਕੂਲ, ਰੋਜ਼ ਸਕੂਲਾਂ ‘ਚ 10,000 RTPCR ਟੈਸਟ ਹੋਣਗੇ