ਸੂਤਰਾਂ ਦੇ ਹਵਾਲੇ ਤੋਂ ਵੱਡੀ ਖਬਰ ਸਾਹਮਣੇ ਆਈ ਹੈ ਕਿ ਲੁਧਿਆਣਾ ਬੰਬ ਕਾਂਡ ਵਿੱਚ ਮਾਰਿਆ ਗਿਆ ਵਿਅਕਤੀ ਖੰਨਾ ਪੁਲਿਸ ਦਾ ਹੀ ਸਾਬਕਾ ਮੁਲਾਜ਼ਮ ਦੱਸਿਆ ਜਾ ਰਿਹਾ ਹੈ। ਗਗਨਦੀਪ ਸਿੰਘ ਨਾਮ ਦੱਸਿਆ ਜਾ ਰਿਹਾ ਹੈ ਅਤੇ ਨਸ਼ੇ ਨਾਲ ਜੁੜਿਆ ਹੋਣ ਕਾਰਨ ਨੌਕਰੀ ਤੋਂ ਬਰਖ਼ਾਸਤ ਕੀਤਾ ਗਿਆ ਸੀ ਅਤੇ 2 ਸਾਲ ਦੀ ਸਜ਼ਾ ਕੱਟਕੇ ਸਤੰਬਰ ਵਿੱਚ ਹੀ ਬਾਹਰ ਆਇਆ ਸੀ ਗਗਨਦੀਪ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਉਹ ਹੀ ਇਸ ਪਿੱਛੇ ਦਾ ਮਾਸਟਰਮਾਇੰਡ ਹੋ ਸਕਦਾ ਹੈ। ਪੰਜਾਬ ਪੁਲਿਸ ਦੇ DGP ਇਸ ਸਬੰਧੀ ਜਲਦ ਹੀ ਪ੍ਰੈਸ ਕਾਨਫ਼ਰੰਸ ਕਰ ਸਕਦੇ ਹਨ। ਇਸ ਧਮਾਕੇ ਵਿੱਚ 6 ਲੋਕ ਜ਼ਖਮੀ ਹੋਏ ਸਨ ਅਤੇ ਉਹਨਾਂ ਦਾ ਇਲਾਜ ਵੱਖ ਵੱਖ ਹਸਪਤਾਲ ਵਿੱਚ ਚੱਲ ਰਿਹਾ ਹੈ।
https://www.facebook.com/thekhabarsaar/