ਮਨੀਸ਼ਾ ਗੁਲਾਟੀ ਦੇ ਦਖਲ ਤੋਂ ਬਾਅਦ 8 ਸਾਲਾ ਬੱਚੀ ਨਾਲ ਹਵਸ ਮਿਟਾਉਣ ਵਾਲਾ ਗ੍ਰਿਫ਼ਤਾਰ

ਜਗਰਾਉਂ ਅਧੀਨ ਪੈਂਦੇ ਪਿੰਡ ਰੂੰਮੀ ਵਿਖੇ 8 ਸਾਲਾ ਨਬਾਲਗ ਬੱਚੀ ਨਾਲ ਜਬਰ-ਜਨਾਹ ਕਰਨ ਵਾਲੇ 28 ਸਾਲਾ ਕਰਮਜੀਤ ਸਿੰਘ ਉਰਫ ਕੰਮਾ ਪੁੱਤਰ ਸ਼ਾਮ ਸਿੰਘ ਵਾਸੀ ਰੂੰਮੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਚਰਨਜੀਤ ਸਿੰਘ ਸੋਹਲ ਆਈ.ਪੀ.ਐਸ. ਸੀਨੀਅਰ ਕਪਤਾਨ ਪੁਲਿਸ ਲੁਧਿਆਣਾ (ਦਿਹਾਤੀ) ਵੱਲੋ ਪ੍ਰੈੱਸ ਨੂੰ ਸੰਬੋਧਨ ਕਰਦੇ ਹੋਏ ਦੱਸਿਆ ਕਿ ਦੋਸ਼ੀ ਨੂੰ ਖੂਫੀਆ ਇਤਲਾਹ ‘ਤੇ ਪਿੰਡ ਢੋਲਣ ਦੇ ਬੱਸ ਸਟੈਂਡ ਤੋਂ ਗ੍ਰਿਫਤਾਰ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਮੁਕੱਦਮਾ ਨੰਬਰ 93 ਮਿਤੀ 09-07-2021 ਅ/ਧ 376 ਭ/ਦੰ 06 ਪੌਕਸੋ ਐਕਟ ਥਾਣਾ ਸਦਰ ਜਗਰਾਉਂ ਵਿਖੇ ਮਾਮਲਾ ਦਰਜ ਕੀਤਾ ਗਿਆ ਸੀ।

ਪੀੜਤ ਬੱਚੀ ਦੀ ਮਾਂ ਨੇ ਦੱਸਿਆ ਕਿ ਜਦ ਉਹ ਕਿਸੇ ਕੰਮ ਲਈ ਗਈ ਤਾਂ ਵਾਪਸ ਆ ਕੇ ਦੇਖਿਆ ਕਿ ਉਸਦੀ ਬੱਚੀ ਘਰ ਵਿੱਚ ਨਹੀਂ ਸੀ। ਉਸ ਵੱਲੋਂ ਆਸ ਪਾਸ ਦੇਖਣ ‘ਤੇ ਜਦੋਂ ਪੀੜਤ ਬੱਚੀ ਦੇ ਨਾ ਮਿਲਣ ‘ਤੇ ਉਹ ਆਪਣੇ ਗੁਆਂਢੀ ਕਰਮਜੀਤ ਸਿੰਘ ਉਰਫ ਕੰਮਾ ਪੁੱਤਰ ਸ਼ਾਮ ਸਿੰਘ ਵਾਸੀ ਰੂੰਮੀ ਦੇ ਘਰ ਗਈ ਤਾਂ ਉਸਨੇ ਦੇਖਿਆ ਕਿ ਕਰਮਜੀਤ ਆਪਣੇ ਕਮਰੇ ਵਿੱਚ ਪੀੜਤ ਲੜਕੀ ਨਾਲ ਸੀ ਅਤੇ ਬੱਚੀ ਰੋ ਰਹੀ ਸੀ। ਇਸ ਤੋਂ ਬਾਅਦ ਬੱਚੀ ਨੇ ਆਪਣੀ ਮਾਂ ਨੂੰ ਦੱਸਿਆ ਕਿ ਕਰਮਜੀਤ ਨੇ ਉਸ ਨਾਲ ਗਲਤ ਕੰਮ ਕੀਤਾ ਹੈ। ਦੋਸ਼ੀ ਕਰਮਜੀਤ ਸਿੰਘ ਉਰਫ ਕੰਮਾ ਮੌਕੇ ਤੋਂ ਫਰਾਰ ਹੋ ਗਿਆ ਸੀ।

ਇਸ ਮਾਮਲੇ ਵਿੱਚ ਮਹਿਲਾ ਕਮਿਸ਼ਨ ਦੀ ਚੇਅਰਮੈਨ ਮਨੀਸ਼ਾ ਗੁਲਾਟੀ ਵੀ ਜਗਰਾਉਂ ਪਰਿਵਾਰ ਦਾ ਹਾਲ ਜਾਨਣ ਪਹੁੰਚੇ। ਇਸ ਤੋਂ ਬਾਅਦ ਦੋਸ਼ੀ ਕਰਮਜੀਤ ਸਿੰਘ ਉਕਤ ਨੂੰ ਗ੍ਰਿਫਤਾਰ ਕਰਨ ਲਈ ਮਾਨਯੋਗ ਐਸ.ਐਸ.ਪੀ. ਲੁਧਿ।(ਦਿਹਾਤੀ) ਦੇ ਦਿਸ਼ਾ ਨਿਰਦੇਸਾਂ ਤੇ ਬਲਵਿੰਦਰ ਸਿੰਘ ਪੀ.ਪੀ.ਐਸ. ਪੁਲਿਸ ਕਪਤਾਨ (ਆਈ) ਲੁਧਿਆਣਾ (ਦਿਹਾਤੀ), ਜਤਿੰਦਰਜੀਤ ਸਿੰਘ ਪੀ.ਪੀ.ਐਸ. ਉਪ ਕਪਤਾਨ ਪੁਲਿਸ ਜਗਰਾਉ ਦੀ ਨਿਗਰਾਨੀ ਹੇਠ ਇੰਸਪੈਕਟਰ ਜਸਪਾਲ ਸਿੰਘ ਮੁੱਖ ਅਫਸਰ ਥਾਣਾ ਸਦਰ ਜਗਰਾਉ ਅਤੇ ਐਸ.ਆਈ ਸ਼ਰਨਜੀਤ ਸਿੰਘ ਇੰਚਾਰਜ ਚੌਂਕੀ ਚੌਂਕੀਮਾਨ ਦੀ ਟੀਮ ਦਾ ਗਠਨ ਕੀਤਾ ਗਿਆ ਸੀ।

ਅੰਤ ਨੂੰ ਖੂਫੀਆ ਇਤਲਾਹ ‘ਤੇ ਦੋਸ਼ੀ ਕਰਮਜੀਤ ਸਿੰਘ ਉਰਫ ਕੰਮਾ ਪੁੱਤਰ ਸ਼ਾਮ ਸਿੰਘ ਵਾਸੀ ਰੂੰਮੀ ਥਾਣਾ ਸਦਰ ਜਗਰਾਓਂ ਨੂੰ ਪਿੰਡ ਢੋਲਣ ਦੇ ਬੱਸ ਸਟੈਂਡ ਤੋਂ ਗ੍ਰਿਫਤਾਰ ਕੀਤਾ ਗਿਆ ਹੈ। ਜਿਸਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ ਅਤੇ ਮਜੀਦ ਪੁੱਛਗਿੱਛ ਕੀਤੀ ਜਾਵੇਗੀ। ਮੁਕਦੱਮਾ ਉਕਤ ਦੀ ਪੀੜਤਾ ਨੂੰ ਕੰਪਸੈਸ਼ਨ ਸਹਾਇਤਾ ਦਿਵਾਉੇਣ ਲਈ ਪੱਤਰ ਜਾਰੀ ਕਰਕੇ ਮਾਨਯੋਗ ਜਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਲੁਧਿਆਣਾ ਨੂੰ ਭੇਜਿਆ ਜਾ ਚੁੱਕਾ ਹੈ। ਇਸ ਤੋਂ ਇਲਾਵਾ ਦੋਸੀ ਕਰਮਜੀਤ ਸਿੰਘ ਉਰਫ ਕੰਮਾ ਖਿਲ਼ਾਫ ਪਹਿਲਾਂ ਵੀ ਮੁਕਦੱਮਾ ਨੰਬਰ 56 ਮਿਤੀ 19-03-16 ਅ/ਧ 61.1.14 ਐਕਸਾਈਜ ਐਕਟ ਥਾਣਾ ਦਾਖਾ ਦਰਜ ਰਜਿਸਟਰ ਹੈ, ਜੋ ਜੇਰ ਸਮਾਇਤ ਅਦਾਲਤ ਹੈ।

ਹੋਰ ਖ਼ਬਰਾਂ ਅਤੇ ਵੈਬਸਾਈਟ ਲਈ ਇਥੇ ਕਲਿੱਕ ਕਰੋ

ਫੇਸਬੁੱਕ ‘ਤੇ ਜੁੜਨ ਲਈ ਇੱਥੇ ਕਲਿੱਕ ਕਰੋ

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਸਕੂਲ ਖੋਲ੍ਹਣ ਦੀ ਇਜਾਜ਼ਤ, ਸ਼ਰਤਾਂ ਵੀ ਪੜ੍ਹ ਲਓ

ਕੀ ਕੇਂਦਰ ਜਾਣਬੁੱਝ ਕਰ ਰਹੀ ਪੰਜਾਬ ਨੂੰ ਪ੍ਰੇਸ਼ਾਨ ! ਚਾਹੀਦੀਆਂ 40 ਲੱਖ ਤੇ ਭੇਜੀਆਂ 2.46 ਲੱਖ ਕੋਵਿਡ ਵੈਕਸੀਨ ਖ਼ੁਰਾਕਾਂ