ਸੋਨੂੰ ਸੂਦ ਦੀ ਭੈਣ ਮਾਲਵੀਕਾ ਨੇ ਨਵਜੋਤ ਸਿੱਧੂ ਤੇ ਚਰਨਜੀਤ ਚੰਨੀ ਨਾਲ ਮਿਲਾਇਆ ਹੱਥ, ਮੌਜੂਦਾ ਵਿਧਾਇਕ ਨੇ ਕੱਢਿਆ ਗੁੱਸਾ

ਸਮਾਜ ਸੇਵੀ ਅਤੇ ਬਾਲੀਵੁਡ ਅਦਾਕਾਰ ਸੋਨੂੰ ਸੂਦ ਦੀ ਭੈਣ ਮਾਲਵਿਕਾ ਸੂਦ ਸੱਚਰ ਨੇ ਮੋਗਾ ਵਿਖੇ ਨਵਜੋਤ ਸਿੰਘ ਸਿੱਧੂ ਅਤੇ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਿੱਚ ਕਾਂਗਰਸ ਦਾ ਹੱਥ ਫੜ੍ਹਿਆ। ਮਾਲਵਿਕਾ ਸੂਦ ਨੇ ਕਿਹਾ ਹੈ ਕਿ ਉਹ ਖੁਸ਼ ਹੈ ਕਿ ਉਹ ਪੰਜਾਬ ਦੀ ਸਿਆਸਤ ਵਿਚਲੀ ਸਭ ਤੋਂ ਪੁਰਾਣੀ ਪਾਰਟੀ ਨਾਲ ਜੁੜੀ ਹੈ ਅਤੇ ਸਾਰਿਆਂ ਨੇ ਆਪਣੀ ਪਹਿਲੀ ਵੋਟ ਕਾਂਗਰਸ ਨੂੰ ਹੀ ਪਾਈ ਸੀ। ਮਾਲਵਿਕਾ ਸੂਦ ਦਾ ਕਹਿਣਾ ਹੈ ਕਿ ਉਹ ਕਾਂਗਰਸ ਨਾਲ ਮਿਲਕੇ ਆਪਣੇ ਇਲਾਕੇ ਦੀ ਅਤੇ ਸੂਬੇ ਦੀ ਸੇਵਾ ਕਰੇਗੀ। ਉਸਨੂੰ ਦੇਰ ਰਾਤ ਕੀਤੇ ਵੀ ਆਉਣਾ ਜਾਣਾ ਪਿਆ ਤਾਂ ਉਹ ਆਪਣੇ ਪੈਰ ਪਿੱਛੇ ਨਹੀਂ ਖਿੱਚੇਗੀ ਅਤੇ ਲੋਕਾਂ ਦੀ ਭਲਾਈ ਦਾ ਕੰਮ ਕਰਦੀ ਰਹੇਗੀ।

ਇਸੇ ਦੌਰਾਨ ਨਵਜੋਤ ਸਿੰਘ ਸਿੱਧੂ ਅਤੇ ਚਰਨਜੀਤ ਸਿੰਘ ਚੰਨੀ ਨੇ ਮਾਲਵਿਕਾ ਸੋਡ ਦਾ ਆਪਣੀ ਪਾਰਟੀ ਵਿੱਚ ਸਵਾਗਤ ਕੀਤਾ ਅਤੇ ਜਦੋਂ ਪੱਤਰਕਾਰਾਂ ਏਂ ਸਵਾਲ ਕੀਤੇ ਕਿ ਮੋਗਾ ਤੋਂ ਹੁਣ ਉਮੀਦਵਾਰ ਕਾਂਗਰਸ ਲਈ ਕੌਣ ਹਹੋਵੇਗਾ ਤਾਂ ਚਰਨਜੀਤ ਚੰਨੀ ਨੇ ਕਿਹਾ ਕਿ ਹਜੇ ਵੀ ਜਵਾਬ ਦੇਣ ਦੀ ਕੋਈ ਜ਼ਰੂਰਤ ਹੈ ? ਇਸੇ ਦੌਰਾਨ ਮੌਜੂਦਾ ਵਿਧਾਇਕ ਹਰਜੋਤ ਕਮਲ ਦੀ ਨਰਾਜ਼ਗੀ ਬਾਰੇ ਜਦੋਂ ਪੁੱਛਿਆ ਤਾਂ ਚਰਨਜੀਤ ਚੰਨੀ ਨੇ ਕਿਹਾ ਉਹ ਆਪਣੇ ਭਰਾ ਨੂੰ ਬੈਠਕੇ ਸਮਝਾ ਲੈਣਗੇ ਅਤੇ ਕਿਸੇ ਨੂੰ ਪਿੱਛੇ ਨਹੀਂ ਛੱਡਣਗੇ। ਨਵਜੋਤ ਸਿੱਧੂ ਨੇ ਵੀ ਕਿਹਾ ਕਿ ਉਹ ਮਾਲਵਿਕਾ ਨੂੰ ਆਪਣੀ ਪਾਰਟੀ ਦੇ ਗਲੇ ਦਾ ਹਰ ਬਣਾਕੇ ਰੱਖਣਗੇ।

ਇਸੇ ਦੌਰਾਨ ਮੋਗਾ ਤੋਂ ਮੌਜੂਦ ਵਿਧਾਇਕ ਹਰਜੋਤ ਕਮਲ ਨੇ ਆਪਣੇ ਸਾਥੀਆਂ ਨਾਲ ਮਿਲਕੇ ਮੋਗਾ ਦੀਆਂ ਸੜਕਾਂ ‘ਤੇ ਉੱਤਰਕੇ ਗੁੱਸਾ ਜ਼ਾਹਿਰ ਕੀਤਾ। ਇਸੇ ਦੌਰਾਨ ਹਰਜੋਤ ਕਮਲ ਦੇ ਸਮਰਥਕਾਂ ਨੇ ਆਪਣੇ ਹੱਥਾਂ ਵਿੱਚ ਕਾਂਗਰਸ ਪਾਰਟੀ ਨੂੰ ਅਲਵਿਦਾ ਕਹਿਣ ਲਈ ਅਸਤੀਫ਼ੇ ਲੈ ਕੇ ਪ੍ਰਦਰਸ਼ਨ ਕੀਤਾ। ਹਰਜੋਤ ਕਮਲ ਦੇ ਸਮਰਥਕਾਂ ਨੇ ਆਪਣੇ ਵਿਧਾਇਕ ਦੀ ਤਾਕਤ ਨਵਜੋਤ ਸਿੰਘ ਸਿੱਧੂ ਅਤੇ ਚਰਨਜੀਤ ਸਿੰਘ ਚੰਨੀ ਨੂੰ ਸੜਕਾਂ ਜਾਮ ਕਰਕੇ ਦਿਖਾਈ। ਹਰਜੋਤ ਕਮਲ ਜੇਕਰ ਹੁਣ ਵਿਰੋਧ ਵਿੱਚ ਉਤਰ ਆਏ ਹਨ ਤਾਂ ਅਗਲਾ ਕਦਮ ਕੀ ਰੱਖਦੇ ਹਨ ਇਹ ਦੇਖਣਾ ਹੋਵੇਗਾ।

https://www.facebook.com/thekhabarsaar/

http://thekhabarsaar.com/

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ ਮਜੀਠੀਆ ਨੂੰ ਰਾਹਤ ਪਰ ਪੇਸ਼ ਹੂੰਗੇ SIT ਅੱਗੇ

ਗ੍ਰੀਸ ਅਤੇ ਪਾਕਿਸਤਾਨ ਦੀ ਮਦਦ ਨਾਲ ਹੋਇਆ ਸੀ ਪਠਾਨਕੋਟ ਆਰਮੀ ਕੈਂਪ ‘ਤੇ ਧਮਾਕਾ !