ਨਾਨੀ ਦੇ ਭੋਗ ‘ਤੇ ਆਏ 8 ਸਾਲਾ ਭਾਣਜੇ ਦਾ ਮਾਮੇ ਨੇ ਕਹੀ ਮਾਰ ਕੀਤਾ ਕਤਲ, ਮਾਮਾ ਫਰਾਰ…

ਗੁਰਦਾਸਪੁਰ ਦੇ ਪਿੰਡ ਡੇਹਰੀਵਾਲ ਵਿਖੇ ਸ਼ਰੀਕੇ ‘ਚ ਲਗਦੇ ਮਾਮੇ ਨੇ 8 ਸਾਲ ਦੇ ਭਾਣਜਾ ਕਹੀ ਮਾਰਕੇ ਕਤਲ ਕਰ ਦਿੱਤਾ| 8 ਸਾਲ da ਜਸ਼ਨ ਆਪਣੀ ਮਾਂ ਨਾਲ ਨਾਨਕੇ ਪਿੰਡ ਨਾਨੀ ਦੇ ਭੋਗ ਵਿੱਚ ਆਇਆ ਸੀ ਜਿੱਥੇ ਉਹ ਬਾਕੀ ਬੱਚਿਆਂ ਨਾਲ ਖੇਡ ਰਿਹਾ ਸੀ| ਓਸੇ ਦੌਰਾਨ ਸ਼ਰੀਕੇ ‘ਚ ਲਗਦੇ ਮਾਮੇ ਨੇ ਬੱਚੇ ਨਾਲ ਦਰਿੰਦਗੀ ਵਾਲੀ ਘਟਨਾ ਨੂੰ ਅੰਜਾਮ ਦਿੱਤਾ| ਜ਼ਖਮੀ ਹੋਏ ਬੱਚੇ ਨੂੰ ਹਸਪਤਾਲ ਲਿਆਂਦਾ ਗਿਆ ਪਰ ਰਸਤੇ ਵਿੱਚ ਹੀ ਜਸ਼ਨ ਨੇ ਸਾਹ ਛੱਡ ਦਿੱਤੇ|

ਇਸ ਘਟਨਾ ਬਾਰੇ ਪਰਿਵਾਰਕ ਮੈਂਬਰਾਂ ਦੇ ਬਿਆਨ ਤਹਿਤ ਪੁਲਿਸ ਵੱਲੋਂ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ| ਖ਼ਬਰ ਲਿਖੇ ਜਾਣ ਤੱਕ ਪੁਲਿਸ ਵੱਲੋਂ ਛਾਪੇਮਾਰੀ ਕਰਕੇ ਮੁਲਜ਼ਮ ਦੀ ਭਾਲ ਕੀਤੀ ਜਾ ਰਹੀ ਹੈ| ਬੱਚੇ ਦਾ ਕਤਲ ਕਰਕੇ ਉਸਦਾ ਮਾਮਾ ਘਰੋਂ ਫਰਾਰ ਹੈ ਅਤੇ ਜਲਦ ਉਸਨੂੰ ਗ੍ਰਿਫਤਾਰ ਕਰਨ ਲਈ ਪੁਲਿਸ ਵੱਲੋਂ ਕੋਸ਼ਿਸ਼ ਕੀਤੀ ਜਾ ਰਹੀ ਹੈ| ਮੁਲਜ਼ਮ ਦੀ ਗ੍ਰਿਫਤਾਰੀ ਤੋਂ ਬਾਅਦ ਹੀ ਇਹ ਸਾਫ਼ ਹੋਵੇਗਾ ਕਿ ਉਸਨੇ ਅਜਿਹਾ ਕਿਓਂ ਕੀਤਾ|

http://thekhabarsaar.com/

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਰਣਜੀਤ ਸਿੰਘ ਕਤਲ ਮਾਮਲੇ ‘ਚ ਬਲਾਤਕਾਰੀ ਰਾਮ ਰਹੀਮ ਨੂੰ ਸਜ਼ਾ ਦਾ ਐਲਾਨ, ਸਾਰੀ ਉਮਰ ਨਹੀਂ ਆ ਸਕਦਾ ਬਾਹਰ

RBI ਨੇ SBI ਨੂੰ ਲਗਾਇਆ 1 ਕਰੋੜ ਰੁਪਏ da ਜੁਰਮਾਨਾ, SBI ਕਿੱਥੋਂ ਕਰੇਗਾ ਹੁਣ 1 ਕਰੋੜ ਰੁਪਏ ਵਸੂਲ!