ਚੰਡੀਗੜ੍ਹ, 9 ਫਰਵਰੀ 2022 – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਪੰਜਾਬ ਦੇ ਕੁਝ ਹਲਕਿਆਂ ਲਈ ਅੱਜ ਕੀਤੀ ਜਾਣ ਵਾਲੀ ਵਰਚੁਅਲ ਰੈਲੀ ਰੱਦ ਕਰ ਦਿੱਤੀ ਗਈ ਹੈ। ਹੁਣ ਪੀ ਐਮ ਮੋਦੀ ਪੰਜਾਬ ‘ਚ ਕੋਈ ਵਰਚੁਅਲ ਰੈਲੀ ਨਹੀਂ ਕਰਨਗੇ। ਕਿਉਂਕਿ ਹੁਣ ਪ੍ਰਧਾਨ ਮੰਤਰੀ ਵਰਚੁਅਲ ਰੈਲੀ ਦੀ ਥਾਂ ’ਤੇ ਫਿਜ਼ੀਕਲ ਰੈਲੀ ਕਰਨ ਪੰਜਾਬ ਆ ਸਕਦੇ ਹਨ।
ਹੁਣ ਕਿਸੇ ਵੀ ਦਿਨ ਪ੍ਰਧਾਨ ਮੰਤਰੀ ਜਲਦ ਹੀ ਪੰਜਾਬ ਆ ਕੇ ਰੈਲੀ ਕਰ ਸਕਦੇ ਹਨ। ਪੀਐਮ ਨੇ ਕੱਲ੍ਹ ਹੀ ਵਰਚੁਅਲ ਰੈਲੀ ਵਿੱਚ ਐਲਾਨ ਕੀਤਾ ਸੀ, ਜਿਸ ਤੋਂ ਬਾਅਦ ਵਰਚੁਅਲ ਰੈਲੀ ਰੱਦ ਕਰ ਦਿੱਤੀ ਗਈ ਸੀ।
ਬੀਤੇ ਦਿਨ 8 ਫਰਵਰੀ ਨੂੰ ਪੰਜਾਬ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਹਿਲੀ ਵਰਚੁਅਲ ਰੈਲੀ ਨੂੰ ਸੰਬੋਧਨ ਕੀਤਾ ਸੀ। ਪ੍ਰਧਾਨ ਮੰਤਰੀ ਨੇ ਆਪਣੇ ਸੰਬੋਧਨ ਦੀ ਸ਼ੁਰੂਆਤ ਸਤਿ ਸ਼੍ਰੀ ਅਕਾਲ ਨਾਲ ਕੀਤੀ। ਇਸ ਤੋਂ ਬਾਅਦ ਰੈਲੀ ਨਾਲ ਜੁੜੇ ਲੋਕਾਂ ਦਾ ਪੰਜਾਬੀ ਵਿੱਚ ਸਵਾਗਤ ਕੀਤਾ ਗਿਆ। ਪੀਐਮ ਨੇ ਕਿਹਾ ਕਿ ਕਾਂਗਰਸ ਨੇ ਸਰਕਾਰ ਬਣਾ ਕੇ ਪੰਜਾਬ ਦੇ ਕਿਸਾਨਾਂ ਨੂੰ ਕੈਂਸਰ ਦਿੱਤਾ ਹੈ। ਇਸ ਦੀ ਬਜਾਏ ਕਿਸਾਨਾਂ ਨੂੰ ਆਧੁਨਿਕ ਕੋਲਡ ਸਟੋਰਾਂ, ਫੂਡ ਪਾਰਕਾਂ ਅਤੇ ਫੂਡ ਪ੍ਰੋਸੈਸਿੰਗ ਸਹੂਲਤਾਂ ਦੀ ਲੋੜ ਹੈ। ਤੁਹਾਡੇ ਉਤਪਾਦ ਲਈ ਬਿਹਤਰ ਕਨੈਕਟੀਵਿਟੀ ਦੀ ਲੋੜ ਹੈ। ਸਾਡੀ ਡਬਲ ਇੰਜਣ ਵਾਲੀ ਸਰਕਾਰ ਇਸ ‘ਤੇ ਤੇਜ਼ੀ ਨਾਲ ਕੰਮ ਕਰੇਗੀ।