ਦਰਦਨਾਕ ਸੜਕ ਹਾਦਸੇ ਚ ਮਾਂ-ਧੀ ਦੀ ਮੌਤ

ਮਾਨਸਾ, 25 ਮਾਰਚ 2021 – ਮਾਨਸਾ ਦੇ ਸਰਸਾ ਰੋਡ ’ਤੇ ਰਮਦਿੱਤੇ ਵਾਲਾ ਕੈਂਚੀਆਂ ਨੇੜੇ ਹੋਏ ਇੱਕ ਸੜਕ ਹਾਦਸੇ ’ਚ ਮਾਂ-ਧੀ ਦੀ ਮੌਤ ਹੋ ਗਈ ਹੈ। ਇਹ ਹਾਦਸਾ ਕਾਰ ਤੇ ਟਰੱਕ ਵਿਚਕਾਰ ਹੋਇਆ। ਇਹ ਹਾਦਸਾ ਕੱਲ੍ਹ ਬੀਤੀ ਦੇਰ ਸ਼ਾਮ ਵਾਪਰਿਆ ਅਤੇ ਹਾਦਸੇ ਦੌਰਾਨ ਮਾਂ ਦੀ ਮੌਕੇ ’ਤੇ ਹੀ ਜਦੋਂਕਿ ਕਿ ਬੱਚੀ ਨੇ ਇਲਾਜ ਦੌਰਾਨ ਦਮ ਤੋੜ ਦਿੱਤਾ।

ਮਿਲੀ ਜਾਣਕਾਰੀ ਅਨੁਸਾਰ ਲਖਵੀਰ ਸਿੰਘ ਵਾਸੀ ਜੋਗਾ ਕੱਲ੍ਹ ਬੀਤੀ ਦੇਰ ਸ਼ਾਮ ਆਪਣੇ ਸਹੁਰੇ ਘਰ ਝੁਨੀਰ ਤੋਂ ਵਾਪਿਸ ਜੋਗਾ ਜਾ ਰਿਹਾ ਸੀ ਉਨਾਂ ਨਾਲ ਕਾਰ ’ਚ ਉਨਾਂ ਦੀ ਪਤਨੀ ਕਮਲਜੀਤ ਕੌਰ ਤੋਂ ਇਲਾਵਾ ਪੁੱਤਰੀ ਗੁਣਤਾਜ਼ ਵੀ ਸਵਾਰ ਸੀ ਇਸ ਦੌਰਾਨ ਜਦੋਂ ਉਹ ਮਾਨਸਾ ਵੱਲ ਆ ਰਹੇ ਸੀ ਤਾਂ ਲਖਵੀਰ ਕੋਲੋਂ ਰਮਦਿੱਤੇ ਵਾਲਾ ਕੈਂਚੀਆਂ ਤੋਂ ਪਿੱਛੇ ਖੜੇ ਇੱਕ ਟਰੱਕ ’ਚ ਅੱਗੇ ਤੋਂ ਲਾਈਟਾਂ ਪੈਣ ਕਾਰਨ ਕਾਰ ਵੱਜ ਗਈ ਹਾਦਸੇ ਦੌਰਾਨ ਮੌਕੇ ’ਤੇ ਹੀ ਕਮਲਜੀਤ ਕੌਰ (32) ਦੀ ਮੌਤ ਹੋ ਗਈ ਜਦੋਂਕਿ ਉਨਾਂ ਦੀ ਧੀ ਗੁਣਤਾਜ (ਡੇਢ ਸਾਲ) ਜ਼ਖਮੀ ਹੋ ਗਈ ਕਮਲਜੀਤ ਕੌਰ ਨੂੰ ਸਿਵਲ ਹਸਪਤਾਲ ਮਾਨਸਾ ਦੇ ਡਾਕਟਰਾਂ ਨੇ ਮਿਰਤਕ ਐਲਾਨ ਦਿੱਤਾ ਜਦੋਂਕਿ ਬੱਚੀ ਗੁਣਤਾਜ ਨੂੰ ਇਲਾਜ ਲਈ ਆਦੇਸ਼ ਹਸਪਤਾਲ ਭੁੱਚੋ ਲਿਜਾਇਆ ਗਿਆ ਜਿੱਥੇ ਕਿ ਬੱਚੀ ਨੇ ਇਲਾਜ ਦੌਰਾਨ ਦਮ ਤੋੜ ਦਿੱਤਾ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਸਿਹਤ ਮੰਤਰੀ ਨੇ ਗਰਭਵਤੀ ਔਰਤ ਦੀ ਮੌਤ ਦੇ ਮਾਮਲੇ ਦੀ ਰਿਪੋਰਟ ਪੇਸ਼ ਕਰਨ ਦੇ ਦਿੱਤੇ ਹੁਕਮ

ਪੁਲਿਸ ਥਾਣਿਆਂ ਦੇ ਆਪਸ ‘ਚ ਹੋਣਗੇ ਮੁਕਾਬਲੇ, ਨੰਬਰਾਂ ‘ਤੇ ਆਉਣ ਵਾਲਿਆਂ ਨੂੰ ਮਿਲਣਗੇ ਇਨਾਮ