ਟਵੀਟਰ ਉੱਤੇ ਵਰਲਡ t-20 ਲੀਗ ਦੇ ਭਾਰਤ ਬਨਾਮ ਪਾਕਿਸਤਾਨ ਮੈਚ ‘ਤੇ ਬੈਨ ਕਰਨ ਦੀ ਮੰਗ ਚੁੱਕੀ ਜਾ ਰਹੀ ਹੈ ਅਤੇ ਪਾਕਿਸਤਾਨ ਕ੍ਰਿਕਟ ਨੂੰ ਵੀ ਬੈਨ ਕਰਨ ਦੀ ਮੰਗ ਕੀਤੀ ਗਈ ਹੈ| ਟਵੀਟਰ ਉੱਤੇ ਲੋਕ ਸਵਾਲ ਚੁੱਕ ਰਹੇ ਹਨ ਕਿ ਕੀ ਸਾਡੇ ਦੇਸ਼ ਦੀ ਸੁਰੱਖਿਆ, ਸਾਡੇ ਜਵਾਨਾਂ ਦੀਆਂ ਸ਼ਹਾਦਤਾਂ ਤੋਂ ਜਿਆਦਾ ਜਰੂਰੀ ਹੈ ਭਾਰਤ ਅਤੇ ਪਾਕਿਸਤਾਨ ਵਿਚਾਲੇ ਖੇਡਿਆ ਜਾਣ ਵਾਲਾ ਕ੍ਰਿਕਟ ਮੈਚ? ਲੋਕ ਬਚੀ ਨੂੰ ਸਵਾਲ ਪੁੱਛ ਰਹੇ ਹਨ ਅਤੇ ਨਾਲ ਹੀ ਇਹ ਵੀ ਕਿਹਾ ਜਾ ਰਿਹਾ ਹੈ ਕਿ BCCI ਕੋਲ ਐਨੀ ਤਾਕਤ ਹੈ ਕਿ ਉਹ ਏਵਹਿ ਮੈਚ ਰੱਦ ਕਰਵਾ ਦੇਣ ਫਿਰ ਕਿਓਂ ਅਜਿਹਾ ਨਹੀਂ ਕੀਤਾ ਜਾ ਰਿਹਾ?

ਲੋਕਾਂ ਦਾ ਕਹਿਣਾ ਹੈ ਕਿ ਪਾਕਿਸਤਾਨ ਸਾਡੇ ਜਵਾਨਾਂ ਨੂੰ ਸ਼ਹੀਦ ਕਰ ਰਿਹਾ ਹੈ, ਅੱਤਵਾਦੀਆਂ ਨੂੰ ਭਾਰਤ ਭੇਜ ਰਿਹਾ ਹੈ ਅਤੇ ਇਸ ਵਿਚਾਲੇ ਦੋਵਾਂ ਮੁਲਕਾਂ ਵਿਚਾਲੇ ਕ੍ਰਿਕਟ ਮੈਚ ਕਿਓਂ ਕਰਵਾਇਆ ਜਾ ਰਿਹਾ ਹੈ| ਇਸਤੋਂ ਪਹਿਲਾਂ ਭਾਰਤ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵੀ ਸੰਕੇਤ ਦਿੱਤੇ ਹਨ ਕਿ ਭਾਰਤੀ ਫੌਜ ਮੁੜ ਤੋਂ ਬਦਲਾ ਲੈਣ ਲਈ ਪਾਕਿਸਤਾਨ ਵਿੱਚ ਸਰਜੀਕਲ ਸਟ੍ਰਾਇਕ ਕਰ ਸਕਦੀ ਹੈ| ਭਾਰਤ ਅਤੇ ਪਾਕਿਸਤਾਨ ਵਿਚਾਲੇ ਇਸ ਵੇਲੇ ਹਾਲਾਤ ਬਹੁਤ ਨਾਜ਼ੁਕ ਬਣੇ ਹੋਏ ਹਨ ਅਤੇ ਇਸੇ ਦੌਰਾਨ ਇਹ ਮੈਚ ਭਾਰਤੀਆਂ ਲਈ ਜ਼ਖਮ ਉੱਤੇ ਲੂਣ ਵਾਲਾ ਕੰਮ ਕਰ ਰਿਹਾ ਹੈ| ਹੁਣ ਦੇਖਣਾ ਹੋਵੇਗਾ ਕਿ BCCI apne ਪੱਧਰ ਉੱਤੇ ICC ਉੱਤੇ ਕਿਸ ਤਰੀਕੇ ਨਾਲ ਦਬਾਅ ਬਣਾ ਪਾਉਂਦੀ ਹੈ|

Home

