ਨਵਜੋਤ ਸਿੰਘ ਸਿੱਧੂ ਆਪਣਾ ਮਿਸ਼ਨ ਪੰਜਾਬ ਮਾਡਲ ਲੈ ਕੇ ਲਗਾਤਾਰ ਆਪਣੀ ਹੀ ਪਾਰਟੀ ਅਤੇ ਆਪਣੇ ਹੀ ਮੁੱਖ ਮੰਤਰੀ ਉੱਪਰ ਸਵਾਲ ਚੁੱਕਦੇ ਰਹੇ ਹਨ। ਲਗਾਤਾਰ ਟਵੀਟ ਕਰਕੇ ਆਪਣੀ ਹੀ ਪਾਰਟੀ ਉੱਤੇ ਕਿ ਟਵੀਟ ਬੰਬ ਛੱਡ ਚੁੱਕੇ ਹਨ। ਪਿਛਲੇ ਕਈ ਦਿਨਾਂ ਤੋਂ ਆਪਣੀ ਹੀ ਪਾਰਟੀ ਦੇ ਨਾਲ ਨਾਲ ਉਹ ਸ਼੍ਰੋਮਣੀ ਅਕਾਲੀ ਦਲ ਉੱਤੇ ਵੀ ਟਵੀਟ ਕਰਕੇ ਹਮਲਾਵਰ ਹੁੰਦੇ ਨਜ਼ਰ ਆਏ। ਹੁਣ ਨਵੇਂ ਟਵੀਟ ਨੇ ਪੰਜਾਬ ਦੀ ਸਿਆਸਤ ਨੂੰ ਮੁੜ ਇੱਕ ਗਰਮ ਮੁੱਦਾ ਦੇ ਦਿੱਤਾ ਹੈ। ਨਵਜੋਤ ਸਿੱਧੂ ਨੇ ਟਵੀਟ ਕੀਤਾ ਅਤੇ ਆਮ ਆਦਮੀ ਪਾਰਟੀ ਦੇ ਕਸੀਦੇ ਪੜ੍ਹੇ। ਟਵੀਟ ਵਿੱਚ ਲਿਖਿਆ ਕਿ ਆਮ ਆਦਮੀ ਪਾਰਟੀ ਨੇ ਹਮੇਸ਼ਾਂ ਹੀ ਉਹਨਾਂ ਦੀ ਨੂੰ ਮਾਨਤਾ ਦਿੱਤੀ ਹੈ।
‘ਸਾਡੀ ਵਿਰੋਧੀ ਧਿਰ ਆਮ ਆਦਮੀ ਪਾਰਟੀ ਨੇ ਪੰਜਾਬ ਲਈ ਹਮੇਸ਼ਾਂ ਹੀ ਮੇਰੀ ਸੋਚ ਅਤੇ ਮੇਰੇ ਕੰਮ ਨੂੰ ਮਾਨਤਾ ਦਿੱਤੀ ਹੈ। ਭਾਵੇਂ ਫ਼ਿਰ 2017 ਤੋਂ ਪਹਿਲਾਂ ਬੇਅਦਬੀ, ਨਸ਼ਾ ਮੁਕਤੀ, ਕਿਸਾਨੀ ਅਤੇ ਭ੍ਰਿਸ਼ਟਾਚਾਰ ਦੀ ਹੀ ਗੱਲ ਕਿਉਂ ਨਾ ਹੋਵੇ। ਹੁਣ ਵੀ ਪੰਜਾਬੀਆਂ ਨੂੰ ਪੇਸ਼ ਆ ਰਹੀਆਂ ਬਿਜਲੀ ਦੀਆਂ ਪ੍ਰੇਸ਼ਾਨੀਆਂ ‘ਤੇ ਮੇਰੇ ਚੁੱਕੇ ਗਏ ਸਵਾਲਾਂ ‘ਤੇ ਉਹਨਾਂ ਨੇ ਸੰਤੁਸ਼ਟੀ ਦਿਖਾਈ, ਸਾਡੀ ਵਿਰੋਧੀ ਧਿਰ ਨੂੰ ਪਤਾ ਹੈ ਕਿ ਅਸਲ ਵਿੱਚ ਪੰਜਾਬ ਲਈ ਕੌਣ ਲੜ ਰਿਹਾ ਹੈ।’
ਇਹੀ ਨਹੀਂ ਸਿੱਧੂ ਨੇ ਆਪਣੇ ਟਵੀਟ ਨਾਲ ਸੰਜੇ ਸਿੰਘ ਅਤੇ ਭਗਵੰਤ ਮਾਨ ਦੀ ਵੀ ਇੱਕ ਵੀਡੀਓ ਸਾਂਝੀ ਕੀਤੀ ਹੈ। ਜਿਸ ਵਿੱਚ ਪੰਜਾਬ ਪ੍ਰਧਾਨ ਭਗਵੰਤ ਮਾਨ ਅਤੇ ਸੰਜੇ ਸਿੰਘ ਵੱਲੋਂ ਨਵਜੋਤ ਸਿੱਧੂ ਦੀਆਂ ਤਾਰੀਫਾਂ ਕੀਤੀਆਂ ਜਾ ਰਹੀਆਂ ਹਨ ਅਤੇ ਇਹ ਵੀ ਕਹਿ ਰਹੇ ਹਨ ਕਿ ਜੇਕਰ ਆਮ ਆਦਮੀ ਪਾਰਟੀ ਵਿੱਚ ਆਉਂਦੇ ਹਨ ਤਾਂ ਉਹਨਾਂ ਦਾ ਸਵਾਗਤ ਕੀਤਾ ਜਾਵੇਗਾ। ਇਸ ਵੀਡੀਓ ਵਿੱਚ ਸੰਜੇ ਸਿੰਘ ਕਹਿ ਰਹੇ ਹਨ ਕਿ ਸਿੱਧੂ ਜੋੜਾ ਲਗਾਤਾਰ ਅਕਾਲੀ ਦਲ ਦੀਆਂ ਪੰਜਾਬ ਵਿਰੋਸ਼ੀਆਂ ਅਤੇ ਮਾੜੀਆਂ ਨੀਤੀਆਂ ਖਿਲਾਫ਼ ਬੋਲਦੇ ਰਹੇ ਹਨ। ਨਸ਼ੇ ਦੇ ਮੁੱਦੇ ‘ਤੇ ਵੀ ਖੁੱਲ੍ਹ ਕੇ ਬੋਲਦੇ ਹਨ।
ਭਗਵੰਤ ਮਾਨ ਨੇ ਵੀ ਕਿਹਾ ਕਿ ਨਵਜੋਤ ਸਿੱਧੂ ਇੱਕ ਇਮਾਨਦਾਰ ਆਗੂ ਹਨ ਅਤੇ ਉਹਨਾਂ ਕਿਹਾ ਕੋਈ ਵੀ ਵਿਅਕਤੀ ਆਪਣੇ ਮਾਤਾ-ਪਿਤਾ ਅਤੇ ਆਪਣੇ ਰੋਲ ਮਾਡਲਾਂ ਤੋਂ ਵੱਡਾ ਨਹੀਂ ਹੁੰਦਾ। ਸਿੱਧੂ ਅਜਿਹੇ ਆਗੂ ਹਨ ਜਿੰਨਾਂ ‘ਤੇ ਕੋਈ ਦਾਗ ਨਹੀਂ ਹੈ ਅਤੇ ਉਹ ਹਮੇਸ਼ਾਂ ਹੀ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੀ ਗੱਲ ਕਰਦੇ ਹਨ। ਸਿੱਧੂ ਇੱਕ ਚੰਗੇ ਰੋਲ ਮਾਡਲ ਹਨ ਅਤੇ ਪੰਜਾਬ ਨੂੰ ਅਜਿਹੇ ਹੀ ਸਿਆਸਤਦਾਨਾਂ ਦੀ ਜ਼ਰੂਰਤ ਹੈ। ਖ਼ੈਰ ਹੁਣ ਦੇਖਣਾ ਇਹ ਹੋਵੇਗਾ ਕਿ ਸਿੱਧੂ ਦੇ ਇਸ ਟਵੀਟ ਨਾਲ ਪੰਜਾਬ ਦੀ ਸਿਆਸਤ ਕਿੰਨੀ ਬਦਲਦੀ ਹੈ ਅਤੇ ਇਸਦਾ 2022 ਦੀਆਂ ਚੋਣਾਂ ‘ਤੇ ਕੀ ਪ੍ਰਭਾਵ ਪਵੇਗਾ।
ਹੋਰ ਖ਼ਬਰਾਂ ਅਤੇ ਵੈਬਸਾਈਟ ਲਈ ਇਥੇ ਕਲਿੱਕ ਕਰੋ
ਫੇਸਬੁੱਕ ‘ਤੇ ਜੁੜਨ ਲਈ ਇੱਥੇ ਕਲਿੱਕ ਕਰੋ