5 ਵੀਂ ਪਾਸ ਕਰਨ ਵਾਲੀਆਂ ਕੁੜੀਆਂ ਨੂੰ 5000 ਰੁਪਏ, 10 ਵੀਂ ਪਾਸ ਕਰਨ ਵਾਲੀਆਂ ਕੁੜੀਆਂ ਨੂੰ 15000 ਰੁਪਏ ਅਤੇ 12 ਵੀਂ ਜਮਾਤ ਪਾਸ ਕਰਨ ਵਾਲੀਆਂ ਕੁੜੀਆਂ ਨੂੰ 20000 ਰੁਪਏ, ਦਿੱਤੇ ਜਾਣਗੇ। ਜੋ ਕੁੜੀਆਂ ਅਗਲੀ ਪੜ੍ਹਾਈ ਲਈ, ਵੱਡੀ ਪੜ੍ਹਾਈ ਕਰਨੀ ਚਾਹੁੰਦੀ ਹੈ ਤਾਂ 2 ਲੱਖ ਰੁਪਏ ਦਾ ਕਰਜਾ ਦਿੱਤਾ ਜਾਵੇਗਾ ਉਹ ਵੀ ਬਿਨਾਂ ਵਿਆਜ ਦੇ ਦਿੱਤਾ ਜਾਵੇਗਾ। ਜੋ ਵੀ ਕੁੜੀ ਕਾਲਜ ਜਾਣਾ ਚਾਹੁੰਦੀ ਹੈ ਉਸਨੂੰ ਸਰਕਾਰ ਵੱਲੋਂ ਸਕੂਟਰੀ ਵੀ ਲੈ ਕੇ ਦਿੱਤੀ ਜਾਵੇਗੀ, ਇਹ ਸਭ ਐਲਾਨ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਕੀਤੇ ਹਨ। ਨਵਜੋਤ ਸਿੱਧੂ ਨੇ ਪੰਜਾਬ ਮਾਡਲ ਵਿੱਚ ਮਹਿਲਾਵਾਂ ਲਈ ਖ਼ਾਸ ਐਲਾਨ ਕੀਤੇ ਹਨ।
ਨਵਜੋਤ ਸਿੱਧੂ ਨੇ ਇਹ ਵੀ ਕਿਹਾ ਕਿ ਉਹਨਾਂ ਦੀ ਸਰਕਾਰ ਆਉਣ ਉੱਤੇ ਮਹਿਲਾਵਾਂ ਨੂੰ 2000 ਰੁਪਏ ਅਤੇ ਸਾਲ ਦੇ 8 ਗੈਸ ਸਿਲੰਡਰ ਦਿੱਤੇ ਜਾਣਗੇ। ਪੰਜਾਬ ਦੇ 23 ਜ਼ਿਲ੍ਹਿਆਂ ਵਿੱਚ ਮਹਿਲਾਵਾਂ ਦੀ ਕਲਾ ਨਿਖਾਰਨ ਲਈ ਕੇਂਦਰ ਬਣਾਏ ਜਾਣਗੇ, ਚਾਹੇ ਉਹ ਨਿਖਾਰਨ ਦਾ ਕੰਮ ਰਸੋਈ ਦਾ ਹੋਵੇ ਜਾਂ ਫਿਰ ਵੱਡੀਆਂ ਕੰਪਨੀਆਂ ਤੱਕ ਪੁਹੰਚ ਕਰਨ ਤੱਕ ਕਾਮਯਾਬ ਹੋ ਸਕਣ। ਮਹਿਲਾਵਾਂ ਅਤੇ ਕੁੜੀਆਂ ਦੇ ਨਾਮ ‘ਤੇ ਜ਼ਮੀਨ ਕਰਵਾਉਣ ਲਈ ਰਜਿਸਟਰੀਆਂ ਵੀ ਬਿਲਕੁਲ ਮੁਫਤ ਹੋਣਗੀਆਂ। ਪੰਜਾਬ ਮਾਡਲ ਵਿੱਚ ਮਹਿਲਾਵਾਂ ਲਈ ਸਿੰਗਲ ਵਿੰਡੌ ਰੱਖਣ ਦਾ ਵੀ ਐਲਾਨ ਨਵਜੋਤ ਸਿੰਘ ਸਿੱਧੂ ਨੇ ਕੀਤਾ ਹੈ।
5 ਲੱਖ ਨੌਕਰੀਆਂ ਵੀ ਨੌਜਵਾਨਾਂ ਨੂੰ ਦਿੱਤੀਆਂ ਜਾਣਗੀਆਂ, ਪੇਂਡੂ ਇਲਾਕਿਆਂ ਦੇ ਨਾਲ ਸ਼ਹਿਰੀ ਇਲਾਕਿਆਂ ਵਿੱਚ ਵੀ ਬੇਰੋਜ਼ਗਾਰੀ ਵੱਧ ਰਹੀ ਹੈ। ਖੇਤਾਂ ਵਿੱਚ ਮਿੱਟੀ ਨਾਲ ਮਿੱਟੀ ਹੋਣ ਵਾਲੀਆਂ ਮਹਿਲਾਵਾਂ ਨੂੰ 5 ਏਕੜ ਜ਼ਮੀਨ ਤੋਂ ਥਲੀ ਕੰਮ ਕਰਨ ਵਵਾਲੀਆਂ ਲਈ ਵੀ ਰੁਪਏ ਦਿੱਤੇ ਜਾਣਗੇ। ਜਿੰਨੀਆਂ ਦਿਹਾੜਿਆਂ ਲਗਾਈਆਂ ਜਾਣਗੀਆਂ ਉਸ ਹਿਸਾਬ ਨਾਲ ਰੁਪਏ ਦਿੱਤੇ ਜਾਣਗੇ। ਹਰ ਪਿੰਡ ਵਿੱਚ 2 ਕੁੜੀਆਂ ਨੂੰ ਕਮਾਂਡੋ ਟਰੇਨਿੰਗ ਦਿੱਤੀ ਜਾਵੇਗੀ ਅਤੇ ਉਹ ਹਰ ਵੇਲੇ ਸ਼ਹਿਰ ਅਤੇ ਪਿੰਡਾਂ ਵਿੱਚ ਮੌਜੂਦ ਰਹਿਣਗੀਆਂ।
https://www.facebook.com/thekhabarsaar/