ਨਵਜੋਤ ਸਿੰਘ ਸਿੱਧੂ ਨੇ ਅਸਤੀਫ਼ਾ ਦਿੱਤਾ ਤਾਂ ਕਾਂਗਰਸ ਮੁੜ ਤੋਂ ਮੁੱਦੇ ਮੂੰਹ ਡਿੱਗੀ ਅਤੇ ਲਗਾਤਾਰ ਅਸਤੀਫ਼ੇ ਦਿੱਤੇ ਜਾਣ ਲੱਗੇ। ਨਵਜੋਤ ਸਿੰਘ ਸਿੱਧੂ ਤੋਂ ਬਾਅਦ ਤਕਰੀਬਨ ਅੱਧਾ ਦਰਜਨ ਹੋਰ ਕਾਂਗਰਸੀਆਂ ਵੱਲੋਂ ਅਸਤੀਫ਼ੇ ਦਿੱਤੇ ਗਏ ਹਨ ਜਿੰਨਾ ਵਿੱਚ ਕੈਬਿਨਟ ਮੰਤਰੀ ਰਜ਼ੀਆ ਸੁਲਤਾਨਾ ਦਾ ਨਾਮ ਵੀ ਸ਼ਾਮਲ ਹੈ। ਨਵਜੋਤ ਸਿੱਧੂ ਨੇ ਆਪਣਾ ਅਸਤੀਫ਼ਾ ਹਾਈਕਮਾਨ ਨੂੰ ਭੇਜਿਆ ਤਾਂ ਸੋਨੀਆ ਗਾਂਧੀ ਨੇ ਉਹ ‘ਅਸਤੀਫ਼ਾ ਨਾ-ਮੰਜ਼ੂਰ’ ਕੀਤਾ ਹੈ। ਇਹ ਵੀ ਸੂਤਰਾਂ ਦੇ ਹਵਾਲੇ ਤੋਂ ਜਾਣਕਾਰੀ ਮਿਲੀ ਹੈ ਕਿ ਹਾਈਕਮਾਨ ਨੇ ਪੰਜਾਬ ਕਾਂਗਰਸ ਨੂੰ ਕਿਹਾ ਪਹਿਲਾਂ ਇਸ ਮੁਸ਼ਕਿਲ ਦਾ ਹੱਲ ਆਪਣੇ ਪੱਧਰ ‘ਤੇ ਕੱਢਿਆ ਜਾਵੇ।
ਇਸੇ ਦੇ ਚਲਦਿਆਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ 19 ਸਤੰਬਰ 2021 ਨੂੰ ਸਵੇਰੇ 10:30 ਵਜੇ ਪੂਰੀ ਕੈਬਿਨਟ ਦੀ ਮੀਟਿੰਗ ਸੱਦੀ ਹੈ। ਇਸ ਮੀਟਿੰਗ ਵਿੱਚ ਹਰ ਇੱਕ ਮੰਤਰੀ ਨੂੰ ਪਹੁੰਚਣ ਦੀ ਹਦਾਇਤ ਵੀ ਜਾਰੀ ਕੀਤੀ ਹੈ। ਹੁਣ ਦੇਖਣਾ ਇਹ ਹੈ ਕਿ ਮੁੱਖ ਮੰਤਰੀ ਚਰਨਜੀਤ ਚੰਨੀ ਕਾਂਗਰਸ ਦੇ ਇਸ ਕਲੇਸ਼ ਨੂੰ ਕਿਸ ਤਰੀਕੇ ਨਾਲ ਖਤਮ ਕਰਦੇ ਹਨ ਕਿਓਂਕਿ ਨਵਜੋਤ ਸਿੱਧੂ ਜੇਕਰ ਪ੍ਰਧਾਨਗੀ ਛੱਡਕੇ ਪਾਰਟੀ ਵਿੱਚ ਹੀ ਰਹਿੰਦੇ ਹਨ ਤਾਂ ਉਹ ਬਾਕੀਆਂ ਲਈ ਸਿਰਦਰਦ ਬਣੇ ਰਹਿਣਗੇ ਜਿਵੇਂ ਕੈਪਟਨ ਅਮਰਿੰਦਰ ਨੂੰ ਤੰਗ ਕੀਤਾ। ਜੇਕਰ ਉਹ ਪ੍ਰਧਾਨਗੀ ‘ਤੇ ਵੀ ਬਣੇ ਰਹਿੰਦੇ ਹਨ ਤਾਂ ਵੀ ਕੈਬਿਨਟ ਵਿੱਚ ਫੇਰਬਦਲ ਹੋ ਸਕਦਾ ਹੈ।
ਹੋਰ ਖ਼ਬਰਾਂ ਅਤੇ ਵੈਬਸਾਈਟ ਲਈ ਇਥੇ ਕਲਿੱਕ ਕਰੋ
ਫੇਸਬੁੱਕ ‘ਤੇ ਜੁੜਨ ਲਈ ਇੱਥੇ ਕਲਿੱਕ ਕਰੋ