ਸੁਖਬੀਰ ਬਾਦਲ ਬੌਖਲਾ ਗਏ ਹਨ ਕਿਉਂਕਿ ਬਿਕਰਮ ਮਜੀਠੀਆ ਦੀ ਚੜ੍ਹਤ ਬਾਦਲਾਂ ਨਾਲੋਂ ਜਿਆਦਾ ਵੱਧ ਗਈ ਹੈ ਅਤੇ ਮਜੀਠੀਆ ਪੂਰੀ ਪਾਰਟੀ ਨੂੰ ਬਾਦਲਾਂ ਕੋਲ ਖੋਹਣ ਦੀ ਤਿਆਰੀ ਕਰ ਕਰ ਰਹੇ ਹਨ, ਇਸੇ ਲਈ ਸੁਖਬੀਰ ਬਾਦਲ ਨੇ ਬਿਕਰਮ ਮਜੀਠੀਆ ਨੂੰ ਰੋਕਣ ਲਈ ਖਤਮ ਕਰਨ ਲਈ ਨਵਜੋਤ ਸਿੱਧੂ ਅੱਗੇ ਖੜਾ ਕੀਤਾ ਹੈ। ਇਹ ਸਾਰੇ ਇਲਜ਼ਾਮ ਕਾਂਗਰਸੀ ਆਗੂਆਂ ਵੱਲੋਂ ਲਗਾਏ ਗਏ ਹਨ, ਖ਼ਾਸ ਤੌਰ ‘ਤੇ ਡਾ. ਰਾਜ ਕੁਮਾਰ ਵੇਰਕਾ ਦਾ ਕਹਿਣਾ ਹੈ ਕਿ ਨਵਜੋਤ ਸਿੱਧੂ ਜਿੱਤ ਜਾਣਗੇ ਅਤੇ ਬਿਕਰਮ ਮਜੀਠੀਆ ਦਾ ਸਿਆਸੀ ਸਫ਼ਰ ਖਤਮ ਹੋ ਜਾਵੇਗਾ। ਇਸ ਸਾਰੇ ਮਾਮਲੇ ‘ਤੇ ਫਿਲਹਾਲ ਨਵਜੋਤ ਸਿੰਘ ਸਿੱਧੂ ਦਾ ਕੋਈ ਬਿਆਨ ਸਾਹਮਣੇ ਨਹੀਂ ਆਇਆ।

ਨਵਜੋਤ ਕੌਰ ਸਿੱਧੂ ਦਾ ਜਰੂਰ ਇਹ ਕੇਹਨ ਹੈ ਕਿ ਬਿਕਰਮ ਮਜੀਠੀਆ ਜੇਕਰ ਜੇਲ੍ਹ ਵਿਚੋਂ ਚੋਣ ਲੜਨਾ ਚਾਹੁੰਦੇ ਹਨ ਤਾਂ ਲੜ ਲੈਣ, ਇਸ ਨਾਲ ਸਿੱਧੂ ਨੋ ਕੋਈ ਫਰਕ ਨਹੀਂ ਪੈਂਦਾ। ਦੂਜੇ ਪਾਸੇ ਬਿਕਰਮ ਮਜੀਠੀਆ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਤੋਂ ਮਿਲੀ ਰਾਹਤ ਵੀ ਅੱਜ ਖਤਮ ਹੋ ਰਹੀ ਹੈ ਅਤੇ ਮਜੀਠੀਆ ਅੱਜ ਨਾਮਜ਼ਦਗੀ ਭਰ ਸਕਦੇ ਹਨ ਇਸਤੋਂ ਪਹਿਲਾਂ ਉਹਨਾਂ ਖਿਲਾਫ਼ ਕੋਈ ਸਖ਼ਤ ਕਾਰਵਾਈ ਕੀਤੀ ਜਾਵੇ। ਸੁਖਬੀਰ ਬਾਦਲ ਨੇ ਕਿਹਾ ਕਿ ਇਹ ਨਵਜੋਤ ਸਿੰਘ ਸਿੱਧੂ ਦੀ ਆਖ਼ਰੀ ਚੋਣ ਹੋਵੇਗੀ, ਉਸਦਾ ਹੰਕਾਰ ਤੋੜਨ ਲਈ ਬਿਕਰਮ ਮਜੀਠੀਆ ਉਸ ਖਿਲਾਫ਼ ਚੋਣ ਲੜਨਗੇ।
https://www.facebook.com/thekhabarsaar/

