ਸੁਖਬੀਰ ਬਾਦਲ ਤੋਂ ਐਸ ਆਈ ਟੀ ਦੀ ਪੁੱਛਗਿੱਛ ਤੋਂ ਪਹਿਲਾਂ ਨਵਜੋਤ ਸਿੱਧੂ ਦਾ ਟਵੀਟ

ਚੰਡੀਗੜ੍ਹ, 26 ਜੂਨ 2021 – ਨਵਜੋਤ ਸਿੰਘ ਸਿੱਧੂ ਵੱਲੋਂ ਸੁਖਬੀਰ ਬਾਦਲ ਦੇ ਐਸ ਆਈ ਟੀ ਅੱਗੇ ਪੇਸ਼ ਹੋਣ ਤੋਂ ਪਹਿਲਾਂ ਟਵੀਟ ਕੀਤਾ ਹੈ। ਸਿੱਧੂ ਨੇ ਟਵੀਟ ਕਰਦਿਆਂ ਕਿਹਾ ਕਿ ਬੇਅਦਬੀ ਨੂੰ 6 ਸਾਲ ਤੋਂ ਵੱਧ ਹੋ ਚੁਕੇ ਹਨ, ਅਤੇ ਤੁਹਾਡੇ ਸ਼ਾਸਨ (ਅਕਾਲੀ ਦਲ) ਦੇ 2 ਸਾਲਾਂ ਵਿੱਚ ਕੋਈ ਇਨਸਾਫ ਨਹੀਂ ਮਿਲਿਆ, ਜਿਸ ਤੋਂ ਬਾਅਦ ਹੁਣ (ਕੈਪਟਨ ਸਰਕਾਰ ਦੇ) 4.5 ਸਾਲਾਂ ਵਿੱਚ ਕੋਈ ਜਸਟਿਸ ਨਹੀਂ ਮਿਲਿਆ, ਅੱਜ, ਨਵੀਂ ਐਸ.ਆਈ.ਟੀ. ‘ਪੰਜਾਬ ਦੀ ਰੂਹ’ ਦੇ ਇਨਸਾਫ ਦੇ ਨਜ਼ਦੀਕ ਹੈ ਤਾਂ ਅਜਿਹੇ ਸਮੇਂ ਵਿਚ ਅਕਾਲੀ ਦਲ ਸਿਆਸੀ ਦਖ਼ਲਅੰਦਾਜ਼ੀ ਸਾਹਮਣੇ ਲੈ ਕੇ ਆ ਗਿਆ ਹੈ ।

ਇਸ ਤੋਂ ਪਹਿਲਾਂ ਸੁਖਬੀਰ ਸਿੰਘ ਬਾਦਲ ਦੇ ਵਲੋਂ ਮੁਖ ਮੰਤਰੀ ਪੰਜਾਬ ‘ਤੇ ਤਨਜ ਕਰਦੇ ਹੋਏ ਟਵੀਟ ਕਰ ਕੇ ਕਿਹਾ ਗਿਆ ਕਿ ਜਿਸ ਸਮੇਂ ਕਿਸਾਨ ਸੰਘਰਸ਼ ਕਰ ਰਹੇ ਹਨ, ਉਸ ਸਮੇਂ ਮੁੱਖ ਮੰਤਰੀ ਗਾਂਧੀ ਪਰਿਵਾਰ ਨੂੰ ਖ਼ੁਸ਼ ਕਰਨ ਵਿਚ ਲਗੇ ਹੋਏ ਹਨ। ਜਿਸ ‘ਤੇ ਨਵਜੋਤ ਸਿੰਘ ਸਿੱਧੂ ਨੇ ਜਵਾਬ ਦਿੰਦੇ ਹੋਏ ਟਵੀਟ ਕੀਤਾ ਹੈ। ਇਸ ਸਮੇਂ ਉਨ੍ਹਾਂ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਨਿਸ਼ਾਨੇ ‘ਤੇ ਲਿਆ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਵੀਡੀਓ: ਕੈਪਟਨ ਸਰਕਾਰ ਦੀਆਂ 16 ਲੱਖ ਨੌਕਰੀਆਂ ਦੀ ਪੋਸਟਮਾਰਟਮ ਰਿਪੋਰਟ !

ਐਸ. ਆਈ. ਟੀ. ਸਾਹਮਣੇ ਪੇਸ਼ ਹੋਣ ਲਈ ਪਹੁੰਚੇ ਸੁਖਬੀਰ ਬਾਦਲ