ਚੰਡੀਗੜ੍ਹ, 22 ਅਪ੍ਰੈਲ 2021 – ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਅੱਜ ਵਾਰ ਰੂਮ ‘ਚ ਕੋਰੋਨਾ ਸਬੰਧੀ ਮੀਟਿੰਗ ਹੋਈ। ਜਿਸ ‘ਚ ਫਿਰ ਤੋਂ ਚੰਡੀਗੜ੍ਹ ‘ਚ ਲਾਏ ਗਏ ਨਾਈਟ ਕਰਫਿਊ ਦਾ ਸਮਾਂ ਬਦਲ ਦਿੱਤਾ ਗਿਆ ਹੈ। ਹੁਣ ਚੰਡੀਗੜ੍ਹ ‘ਚ ਨਾਈਟ ਕਰਫਿਊ ਰਾਤ ਦੇ 10 ਵਜੇ ਤੋਂ ਸਵੇਰ ਦੇ 5 ਬਜੇ ਤੱਕ ਹੋਇਆ ਕਰੇਗਾ। ਇਸ ਤੋਂ ਕੁੱਝ ਦਿਨ ਪਹਿਲਾਂ ਕੋਰੋਨਾ ਕੇਸਾਂ ‘ਚ ਭਾਰੀ ਵਾਧੇ ਤੋਂ ਬਾਅਦ ਪ੍ਰਸ਼ਾਸਨ ਵੱਲੋਂ ਚੰਡੀਗੜ੍ਹ ‘ਚ ਕਰਫਿਊ ਦਾ ਸਮਾਂ ਰਾਤ ਦੇ 8 ਵਜੇ ਤੋਂ ਸਵੇਰੇ 5 ਵਜੇ ਤੱਕ ਕੀਤਾ ਗਿਆ ਸੀ, ਜਿਸ ਨੂੰ ਕਿ ਹੁਣ ਫਿਰ ਤੋਂ ਬਦਲ ਦਿੱਤਾ ਗਿਆ ਹੈ।