ਦਿੱਲੀ ਵਿੱਚ ਸਰਕਾਰ ਨੇ ਕੋਰੋਨਾ ਨੂੰ ਦੇਖਦਿਆਂ ਕੁਝ ਸਖ਼ਤ ਫੈਸਲੇ ਲੈਵਲ 1 ਦੇ ਲਏ ਹਨ ਅਤੇ ਕੁਝ ਪਾਬੰਦੀਆਂ ਲਗਾਈਆਂ ਗਈਆਂ ਹਨ। ਦਿੱਲੀ ਸਰਕਾਰ ਵੱਲੋਂ yellow alert ਦੇਖਦਿਆਂ ਅਤੇ ਵਾਇਰਸ ਦਾ ਫੈਲਾਅ ਰੋਕਣ ਲਈ ਸਕੂਲ, ਕਾਲਜ, ਸਿਨੇਮਾ, ਜਿੰਮ, ਮਲਟੀਪਲੈਕਸ, ਸਪੋਰਟਸ ਕੰਪਲੈਕਸ, ਆਡੀਟੋਰੀਅਮ ਬੰਦ ਕਰਨ ਦਾ ਐਲਾਨ ਕੀਤਾ ਗਿਆ ਹੈ। ਫਿਲਹਾਲ ਬਾਜ਼ਾਰ ਖੁਲ੍ਹੇ ਹਨ ਪਰ ਸ਼ਰਤ ਹੈ ਕਿ ਦੁਕਾਨਾਂ odd even ਫਾਰਮੂਲਾ ਵਰਤਕੇ ਹੀ ਖੋਲ੍ਹੀਆਂ ਜਾਣਗੀਆਂ। ਵਿਆਹਾਂ ਦੇ ਪ੍ਰੋਗਰਾਮ ਵਿੱਚ 20 ਲੋਕ ਸ਼ਾਮਲ ਹੋ ਸਕਦੇ ਹਨ। ਮੈਟਰੋ, ਬਾਰ ਅਤੇ ਰੇਸਤਰਾਂ ਵਿਚ 50% ਹੀ ਲੋਕ ਜਾ ਸਕਦੇ ਹਨ ਅਤੇ ਰਾਤ ਦਾ ਕਰਫ਼ਿਊ 10 ਵਜੇ ਤੋਂ ਲੈ ਕੇ ਸਵੇਰ ਦੇ 5 ਵਜੇ ਤੱਕ ਲਈ ਲਗਾਇਆ ਗਿਆ ਹੈ। ਜੇਕਰ ਸਥਿਤੀ ਵਿਗੜਦੀ ਹੈ ਤਾਂ ਸਰਕਾਰ ਵੱਲੋਂ ਹੋਰ ਸਖ਼ਤ ਫੈਲਸੇ ਲਏ ਜਾ ਸਕਦੇ ਹਨ।
https://www.facebook.com/thekhabarsaar/

