ਕੇਂਦਰੀ ਖੇਤੀ ਮੰਤਰੀ ਨਰੇਂਦਰ ਤੋਮਰ ਨਾਲ ਨਿਹੰਗ ਸਿੰਘ ਦੀ ਤਸਵੀਰ ਵਾਇਰਲ ਹੋਣ ਤੋਂ ਬਾਅਦ ਬਹੁਤ ਸਾਰੇ ਸਵਾਲ ਚੁੱਕੇ ਜਾ ਰਹੇ ਹਨ, ਸਿੰਘੂ ਬਾਰਡਰ ‘ਤੇ ਹੋਏ ਕਤਲ ਮਗਰੋਂ ਨਿਹੰਗ ਸਿੰਘਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ| ਇਸੇ ਦੌਰਾਨ ਤਸਵੀਰ ਵਿੱਚ ਨਜ਼ਰ ਆਏ ਨਿਹੰਗ ਸਿੰਘ ਬਾਬਾ ਅਮਨ ਸਿੰਘ ਦਾ ਇੱਕ ਆਡੀਓ ਸੋਸ਼ਲ ਮੀਡੀਆ ਵਾਇਰਲ ਹੋਇਆ ਜਿਸ ਵਿੱਚ ਇਹ ਕਿਹਾ ਗਿਆ ਕਿ ਇਹ ਮੁਲਾਕਾਤ ਚੰਡੀਗੜ੍ਹ ਦੀ ਹੈ ਜਦੋੰ ਬਾਬਾ ਸੁਰਜੀਤ ਸਿੰਘ ਦੀ ਬਰਸੀ ਦੀ ਹੈ| ਇਸ ਤੋਂ ਇਲਾਵਾ ਇਸ ਤਸਵੀਰ ਦਾ ਹੋਰ ਕੋਈ ਵੀ ਸੱਚ ਨਹੀਂ ਹੈ ਅਤੇ ਇਸ ਨੂੰ ਹੋਰ ਪਾਸੇ ਨਾ ਮੋੜਿਆ ਜਾਵੇ|

ਨਿਹੰਗ ਸਿੰਘ ਬਾਬਾ ਅਮਨ ਸਿੰਘ ਨੇ ਆਡੀਓ ਵਿੱਚ ਕਿਹਾ ਕਿ ਸੱਚ ਦੀ ਜਿੱਤ ਹੋਵੇਗੀ ਅਤੇ ਸਾਨੂੰ ਸਰਕਾਰ ਨੇ ਰੁਪਏ ਦੇ ਕਿ ਸਿੰਘੂ ਖਾਲੀ ਕਰਨ ਦੀ ਗੱਲ ਆਖੀ| ਨਿਹੰਗ ਸਿੰਘ ਨੇ ਕਿਹਾ ਕਿ ਉਹ ਨਾ ਨਰੇਂਦਰ ਤੋਮਰ ਤੋਂ ਡਰਦੇ ਨਾ ਕਿਸੇ ਹੋਰ ਤੋਂ, ਅਸੀਂ ਸੱਚ ਬੇਪਰਦਾ ਕਰ ਕਿ ਰਹਾਂਗੇ| ਕੁੱਲ ਮਿਲਾਕੇ ਸਿੰਘੂ ਬਾਰਡਰ ‘ਤੇ ਹੋਏ ਬੇਅਦਬੀ ਦੇ ਇਲਜ਼ਾਮ ਵਿੱਚ ਕਤਲ ਮਾਮਲੇ ਨੂੰ ਹੁਣ ਸਿਆਸੀ ਰੰਗਤ ਦਿੱਤਾ ਜਾ ਰਿਹਾ ਹੈ ਅਤੇ ਲਗਾਤਾਰ ਭਾਜਪਾ ਵੱਲੋਂ ਕੋਈ ਨਾ ਕੋਈ ਸਾਜਿਸ਼ ਕਰਕੇ ਕਿਸਾਨੀ ਸੰਘਰਸ਼ ਖ਼ਤਮ ਕਰਨ ਦਾ ਕੰਮ ਹੋ ਰਿਹਾ ਹੈ| ਕਿਸਾਨੀ ਮੋਰਚਾ ਦਾ ਕਹਿਣਾ ਹੈ ਕਿ ਇਹ ਸੰਘਰਸ਼ ਕਿਸਾਨੀ ਦਾ ਹੈ ਅਤੇ ਕਿਸਾਨੀ ਹੀ ਰਹੇਗਾ, ਚਾਹੇ ਲੋਕ ਜੋ ਮਰਜੀ ਬੋਲੀ ਜਾਣ|


www.facebook.com/thekhabarsaar
