ਨਵੀਂ ਦਿੱਲੀ, 19 ਮਾਰਚ 2021 – ਸਿਹਤ ਅਤੇ ਪਰਿਵਾਰ ਭਲਾਈ ਰਾਜ ਮੰਤਰੀ ਅਸ਼ਵਨੀ ਕੁਮਾਰ ਚੌਬੇ ਨੇ ਸ਼ੁੱਕਰਵਾਰ ਨੂੰ ਲੋਕ ਸਭਾ ਨੂੰ ਦੱਸਿਆ ਕਿ ਦੇਸ਼ ਵਿੱਚ ਦੋ ਬੱਚਿਆਂ ਦੀ ਨੀਤੀ ਲਾਗੂ ਕਰਨ ਲਈ ਕੇਂਦਰ ਸਰਕਾਰ ਕੋਲ ਇਸ ਸਮੇਂ ਵਿਚਾਰ ਅਧੀਨ ਕੋਈ ਪ੍ਰਸਤਾਵ ਨਹੀਂ ਹੈ।
ਇਹ ਦੱਸਣਯੋਗ ਹੈ ਕਿ ਭਾਰਤ ਜਨਸੰਖਿਆ ਅਤੇ ਵਿਕਾਸ ਘੋਸ਼ਣਾ ਪੱਤਰ (ਆਈਸੀਪੀਡੀ) ਦੀ 1994 ਵਿਚ ਕਾਇਰੋ ਅਤੇ 2019 ਵਿਚ ਨੈਰੋਬੀ ਵਿਚ ਆਯੋਜਿਤ ਅੰਤਰਰਾਸ਼ਟਰੀ ਕਾਨਫ਼ਰੰਸ ‘ਚ ਹਸਤਾਖਰ ਹੋਏ ਹਨ, ਜੋ ਜੋੜਿਆਂ ਦੇ ਪ੍ਰਜਨਨ ਅਧਿਕਾਰਾਂ ਦਾ ਸਨਮਾਨ ਕਰਨ ਦੀ ਵਕਾਲਤ ਕਰਦਾ ਹੈ, ਜਿਹੜੇ ਆਪਣੀ ਮਰਜੀ ਨਾਲ ਆਜ਼ਾਦ ਤੌਰ ਅਤੇ ਜ਼ਿੰਮੇਵਾਰੀ ਨਾਲ ਫ਼ੈਸਲਾ ਲੈ ਸਕਦੇ ਹਨ ਕਿ ਉਨ੍ਹਾਂ ਦੇ ਬੱਚਿਆਂ ਦੀ ਗਿਣਤੀ ਦਾ ਕਿੰਨੀ ਹੋਣੀ ਚਾਹੀਦੀ ਹੈ।