ਟੋਕੀਓ ਓਲਿੰਪਿਕ ਇਸ ਵਾਰ ਭਾਰਤ ਲਈ ਕਾਫ਼ੀ ਹੱਦ ਤੱਕ ਵਧੀਆ ਰਿਹਾ ਭਾਵੇਂ ਮੈਡਲ ਵੱਲੋਂ ਸੋਕਾ ਹੀ ਕਿਉਂ ਨਾ ਰਿਹਾ ਹੋਵੇ। ਭਾਰਤ ਨੂੰ ਹੁਣ ਤੱਕ ਦਾ ਇਕਲੌਤਾ ਮੈਡਲ ਮਿਰਬਾਈ ਚਾਨੂੰ ਵੱਲੋਂ ਚਾਂਦੀ ਦਾ ਦਿਲਵਾਈ ਗਿਆ ਹੈ। ਉਸਤੋਂ ਬਾਅਦ ਭਾਰਤੀ ਖਿਡਾਰੀਆਂ ਨੇ ਬਹੁਤ ਉਲਟਫੇਰ ਦਿਖਾਏ ਅਤੇ ਹਾਰੀ ਹੋਈ ਬਾਜ਼ੀਆਂ ਵੀ ਜਿੱਤੀਆਂ। ਇਸ ਲੜੀ ਵਿੱਚ ਭਾਰਤੀ ਮਹਿਲਾ ਹਾਕੀ ਟੀਮ ਵੀ ਸ਼ਾਮਲ ਹੋਈ ਅਤੇ 41 ਸਾਲ ਦਾ ਰਿਕਾਰਡ ਤੋੜ ਮੁਟਿਆਰਾਂ ਓਲਿੰਪਿਕ ਦੇ ਕੁਆਰਟਰ ਫਾਈਨਲ ਤੱਕ ਜਾ ਪਹੁੰਚੀਆਂ।
ਦੱਖਣੀ ਅਫ਼ਰੀਕਾ ਖਿਲਾਫ਼ 4-3 ਦੀ ਜਿੱਤ ਮਗਰੋਂ ਅਤੇ ਆਇਰਲੈਂਡ ਦੀ ਬ੍ਰਿਟੇਨ ਹੱਥੋਂ ਹੋਈ ਹਾਰ ਤੋਂ ਬਾਅਦ ਭਾਰਤ ਦੀ ਮਹਿਲਾ ਹਾਕੀ ਟੀਮ ਕੁਆਰਟਰ ਫਾਈਨਲ ਤੱਕ ਪਹੁੰਚੀ। ਭਾਰਤੀ ਮਹਿਲਾ ਹਾਕੀ ਟੀਮ ਦੇ ਨਾਲ ਨਾਲ ਪੁਰਸ਼ ਹਾਕੀ ਟੀਮ ਵੀ ਕੁਆਰਟਰ ਫਾਈਨਲ ਵਿੱਚ ਪਹੁੰਚੀ। 41 ਸਾਲਾਂ ‘ਚ ਪਹਿਲੀ ਵਾਰ ਮਹਿਲਾ ਹਾਕੀ ਟੀਮ ਕੁਆਰਟਰ ਫਾਈਨਲ ਵਿੱਚ ਪਹੁੰਚੀ ਜਿੱਥੇ ਅਗਲਾ ਮੈਚ ਆਸਟ੍ਰੇਲੀਆ ਨਾਲ ਹੋਵੇਗਾ। ਭਾਰਤੀ ਟੀਮ ਨੇ ਦੱਖਣੀ ਅਫ਼ਰੀਕਾ ਖਿਲਾਫ 4-3 ਦੀ ਜਿੱਤ ਵੰਦਨਾ ਕਟਾਰੀਆ ਕਾਰਨ ਹਾਸਲ ਕੀਤੀ। ਵੰਡਣਾ ਕਟਾਰੀਆ ਨੇ 3 ਗੋਲ ਦਾਗੇ ਸਨ।
ਹੋਰ ਖ਼ਬਰਾਂ ਅਤੇ ਵੈਬਸਾਈਟ ਲਈ ਇਥੇ ਕਲਿੱਕ ਕਰੋ
ਫੇਸਬੁੱਕ ‘ਤੇ ਜੁੜਨ ਲਈ ਇੱਥੇ ਕਲਿੱਕ ਕਰੋ