Omicron Covid 19 Virus ਨੇ ਆਪਣੀ ਦਹਿਸ਼ਤ ਦਿਖਾਉਣੀ ਸ਼ੁਰੂ ਕਰ ਦਿੱਤੀ ਹੈ ਅਤੇ ਇਸ ਦਾ ਅਸਰ ਵੀ ਨਜ਼ਰ ਆਉਣ ਲੱਗਿਆ ਹੈ। ਚੰਡੀਗੜ੍ਹ ਵਿੱਚ ਜਨਤਕ ਥਾਵਾਂ ‘ਤੇ ਸਿਰਫ ਉਹ ਲੋਕ ਜਾ ਸਕਦੇ ਹਨ ਜਿੰਨਾ ਦੇ ਕੋਵਿਡ ਵੈਕਸੀਨ ਦੇ ਦੋਵੇਂ ਇੰਜੈਕਸ਼ਨ ਲੱਗੇ ਹੋਣਗੇ। ਚੰਡੀਗੜ੍ਹ ਤੋਂ ਇਲਾਵਾ ਹਰਿਆਣਾ ਸਰਕਾਰ ਨੇ 25-12-2021 ਰਾਤ ਦਾ ਕਰਫ਼ਿਊ ਐਲਾਨ ਦਿੱਤਾ ਹੈ ਅਤੇ ਰਾਤ 11 ਵਜੇ ਤੋਂ ਲੈ ਕੇ ਸਵੇਰ ਦੇ 5 ਵਜੇ ਤੱਕ ਲੋਕ ਘਰਾਂ ਤੋਂ ਬਾਹਰ ਨਹੀਂ ਨਿਕਲ ਸਕਦੇ। ਅਗਲੇ ਹੁਕਮਾਂ ਤੱਕ ਹਰਿਆਣਾ ਵਿੱਚ ਇਹ ਐਲਾਨ ਕਰ ਦਿੱਤਾ ਗਿਆ ਹੈ ਅਤੇ ਕਿਹਾ ਗਿਆ ਹੈ ਜਿੰਨਾ ਦੇ ਕੋਵਿਡ ਵੈਕਸੀਨ ਦੇ ਦੋਵੇਂ ਟੀਕੇ ਨਹੀਂ ਲੱਗੇ ਹੋਣਗੇ ਉਹ ਬੱਸਾਂ ਵਿੱਚ ਸਫ਼ਰ ਨਹੀਂ ਕਰ ਸਕਦੇ।
ਹਰਿਆਣਾ ਵਿੱਚ 200 ਤੋਂ ਵੱਧ ਜਨਤਕ ਥਾਵਾਂ ‘ਤੇ ਇਕੱਠ ਨਹੀਂ ਹੋ ਸਕਦਾ ਕਿਉਂਕਿ Omicron Covid 19 Virus ਦਾ ਰੂਪ ਅੱਗੇ ਨਾਲੋਂ ਜਿਆਦਾ ਤੇਜ਼ੀ ਨਾਲ ਫੈਲਦਾ ਹੈ। ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਅਤੇ ਸਿਹਤ ਮੰਤਰੀ ਅਨਿਲ ਵਿੱਜ ਨੇ ਆਪਣੇ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਇਸ ਦਾ ਐਲਾਨ ਕੀਤਾ ਹੈ। ਇਥੋਂ ਤੱਕ ਹਰਿਆਣਾ ਸਰਕਾਰ ਨੇ ਕਿਹਾ ਹੈ ਕਿ ਚਾਹੇ ਛੁੱਟੀ ਵਾਲਾ ਦਿਨ ਹੀ ਕਿਉਂ ਨਾ ਹੋਵੇ ਉਹ ਥਾਵਾਂ ਖੁੱਲ੍ਹੀਆਂ ਰਹਿਣਗੀਆਂ ਜਿਥੇ ਕੋਵਿਡ ਦੀ ਵੈਕਸੀਨ ਲਗਾਈ ਜਾ ਰਹੀ ਹੋਵੇ। ਹਾਲਾੰਕਿ ਇਹ ਵਾਇਰਸ ਦਾ ਰੂਪ ਘਾਤਕ ਓਨਾ ਸਾਬਿਤ ਨਹੀਂ ਹੋ ਰਿਹਾ ਪਰ ਫੈਲਦਾ ਬਾਕੀਆਂ ਨਾਲੋਂ ਤੇਜ਼ ਹੈ।
ਹਰਿਆਣਾ ਵਿੱਚ 23 ਦਸੰਬਰ 2021 ਨੂੰ ਕੁੱਲ 2.61 ਲੱਖ ਲੋਕਾਂ ਨੇ ਕੋਵਿਡ ਵੈਕਸੀਨ ਲਗਵਾਈ ਹੈ ਜੋ ਕਿ ਆਮ ਦਿਨਾਂ ਨਾਲੋਂ 1 ਲੱਖ ਤੱਕ ਜਿਆਦਾ ਹੈ। ਇਸ ਲਈ ਹਰਿਆਣਾ ਸਰਕਾਰ ਨੇ ਐਲਾਨ ਕੀਤਾ ਹੈ ਕਿ ਹਰ ਰੋਜ਼ 30 ਹਜ਼ਾਰ ਤੋਂ 32 ਹਜ਼ਾਰ ਤੱਕ ਹਰ ਰੋਜ਼ ਟੈਸਟ ਵੀ ਕੀਤੇ ਜਾ ਰਹੇ ਹਨ ਅਤੇ ਇਲਾਜ਼ ਵੀ ਅਤੇ ਵੈਕਸੀਨ ਵੀ ਲਗਾਈ ਜਾ ਰਹੀ ਹੈ। ਲੋਕਾਂ ਨੂੰ ਅਪੀਲ ਹੈ ਕਿ ਉਹ ਵੈਕਸੀਨ ਲਗਵਾਉਣ ਤਾਂ ਜੋ ਇਸ ਵਾਇਰਸ ਦੇ ਫੈਲਾਅ ਨੂੰ ਰੋਕਿਆ ਜਾ ਸਕੇ।
https://www.facebook.com/thekhabarsaar/