ਨਵੀਂ ਦਿੱਲੀ, 24 ਜਨਵਰੀ 2021 – ਰਾਜਧਾਨੀ ਦਿੱਲੀ ਦੇ ਖਾਨ ਮਾਰਕੀਟ ਨੇੜੇ ‘ਪਾਕਿਸਤਾਨ ਜ਼ਿੰਦਾਬਾਦ’ ਦੇ ਨਾਅਰੇ ਲੱਗਣ ਦੀ ਘਟਨਾ ਸਾਹਮਣੇ ਆਈ ਹੈ। ਦੱਸਿਆ ਜਾ ਰਿਹਾ ਹੈ ਕਿ ਤੁਗਲਕ ਰੋਡ ਥਾਣੇ ਨੂੰ ਰਾਤ ਇਕ ਵਜੇ ਸੂਚਨਾ ਮਿਲੀ ਕਿ ਕੁਝ ਲੋਕ ਖਾਨ ਮਾਰਕੀਟ ਮੈਟਰੋ ਸਟੇਸ਼ਨ ਨੇੜੇ ਪਾਕਿਸਤਾਨ ਜ਼ਿੰਦਾਬਾਦ ਦੇ ਨਾਅਰੇਬਾਜ਼ੀ ਕਰ ਰਹੇ ਸਨ। ਇਸ ਤੋਂ ਬਾਅਦ ਪੁਲਿਸ ਮੌਕੇ ‘ਤੇ ਪਹੁੰਚ ਗਈ। ਇਥੇ ਪਹਿਲਾਂ ਹੀ ਦੋ ਨੌਜਵਾਨ, ਤਿੰਨ ਜਵਾਨ ਲੜਕੀਆਂ ਅਤੇ ਇਕ ਨਾਬਾਲਿਗ ਮੌਜ਼ੂਦ ਸਨ। ਪੁਲਿਸ ਨੇ ਇਸ ਮਾਮਲੇ ਵਿਚ 6 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਜਿਨ੍ਹਾਂ ਵਿਚ 3 ਲੜਕੀਆਂ ਹਨ।
ਜਦੋਂ ਪੁਲਿਸ ਨੇ ਉਨ੍ਹਾਂ ਤੋਂ ਪੁੱਛਗਿੱਛ ਕੀਤੀ ਤਾਂ ਇਨ੍ਹਾਂ ਲੋਕਾਂ ਨੇ ਦੱਸਿਆ ਕਿ ਇਹ ਲੋਕ ਇੰਡੀਆ ਗੇਟ ਨੂੰ ਵੇਖਣ ਆਏ ਸਨ ਅਤੇ ਕਿਰਾਏ ‘ਤੇ ਯੂਲੂ ਬਾਈਕ ਲੈ ਕੇ ਗਏ ਸਨ। ਪੁਲਿਸ ਇਨ੍ਹਾਂ ਲੋਕਾਂ ਦੇ ਪਰਿਵਾਰ ਵਾਲਿਆਂ ਤੋਂ ਵੀ ਪੁੱਛਗਿੱਛ ਕਰ ਰਹੀ ਹੈ। ਮਾਮਲੇ ਦੀ ਜਾਂਚ ਚੱਲ ਰਹੀ ਹੈ।