ਲੁਧਿਆਣਾ ਸ਼ਹਿਰ ਵਿੱਚ ਜਿਲ੍ਹਾ ਸਿੱਖਿਆ ਅਫ਼ਸਰ ਦੇ ਗਲੇ ਵਿੱਚ ਜੁੱਤੀਆਂ ਦਾ ਹਾਰ ਪਾਇਆ ਗਿਆ ਅਤੇ ਅਫ਼ਸਰ ਨੇ ਵੀ ਹਸਦਿਆਂ ਪਹਿਲਾਂ ਹਾਰ ਪਵਾਇਆ ਫ਼ਿਰ ਧਿਆਨ ਦਿੱਤਾ ਗਿਆ। ਦਰਅਸਲ ਪੇਰੈਂਟ ਐਸੋਸੀਏਸ਼ਨ ਦੇ ਕੁਝ ਨੁਮਾਇੰਦੇ ਜਿਲ੍ਹਾ ਸਿੱਖਿਆ ਅਫ਼ਸਰ ਕੋਲ ਪਹੁੰਚੇ ਅਤੇ ਉਹਨਾਂ ਨੂੰ ਸਨਮਾਨਿਤ ਕਰਨ ਦੀ ਗੱਲ ਆਖੀ, ਪਹਿਲਾਂ ਅਫ਼ਸਰ ਵੱਲੋਂ ਇਨਕਾਰ ਕੀਤਾ ਗਿਆ ਫ਼ਿਰ ਹਾਰ ਪਵਾਉਣੇ ਸ਼ੁਰੂ ਕੀਤੇ, ਇਸ ਦੌਰਾਨ ਇੱਕ ਵਿਅਕਤੀ ਵੱਲੋਂ ਲਿਫਾਫੇ ਵਿਚੋਂ ਜੁੱਤੀਆਂ ਦਾ ਹਾਰ ਕੱਢਿਆ ਅਤੇ ਅਫ਼ਸਰ ਦੇ ਗੱਲ ਵਿੱਚ ਪਾਇਆ।
ਇਹ ਦੇਖ ਅਫਸਰ ਵੀ ਹੈਰਾਨ ਰਹਿ ਗਏ ਅਤੇ ਜਦੋਂ ਕਾਰਨ ਪੁੱਛਿਆ ਤਾਂ ਪੇਰੈਂਟ ਐਸੋਸੀਏਸ਼ਨ ਦੇ ਆਗੂਆਂ ਨੇ ਦੱਸਿਆ ਕਿ ਇੱਕ ਸਕੂਲ ਬਾਰੇ ਸ਼ਿਕਾਇਤ ਦਿੱਤੀ ਗਈ ਸੀ ਪਰ ਸਿੱਖਿਆ ਵਿਭਾਗ ਵੱਲੋਂ ਉਹਨਾਂ ਖਿਲਾਫ਼ ਕਾਰਵਾਈ ਨਹੀਂ ਕੀਤੀ ਇਸ ਕਾਰਨ ਅਜਿਹਾ ਕੀਤਾ ਗਿਆ ਹੈ।
https://www.facebook.com/thekhabarsaar/