ਸਿੰਘੂ ਬਾਰਡਰ ‘ਤੇ ਹੰਗਾਮਾ, ਕਿਸਾਨਾਂ ‘ਤੇ ਫੇਰ ਚੱਲੇ ਇੱਟਾਂ ਪੱਥਰ

ਸਿੰਘੂ ਬਾਰਡਰ, 29 ਜਨਵਰੀ 2021 – ਸਿੰਘੂ ਬਾਰਡਰ ਵਿਖੇ ਕੁਝ ਲੋਕਾਂ ਨੇ ਕਿਸਾਨ ਅੰਦੋਲਨ ਖਿਲਾਫ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ। ਸਿੰਘੂ ਬਾਰਡਰ ਵਿਖੇ ਖੁਦ ਨੂੰ ਸਥਾਨਕ ਲੋਕ ਦੱਸ ਰਹੇ ਕੁਝ ਲੋਕ ਹਿੰਸਾ ‘ਤੇ ਉੱਤਰ ਆਏ। ਇਨ੍ਹਾਂ ਨੌਜਵਾਨਾਂ ਦੁਆਰਾ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੀ ਸਟੇਜ ਕੋਲ ਆ ਕੇ ਅੰਦੋਲਨ ਖਿਲਾਫ ਪ੍ਰਦਰਸ਼ਨ ਕੀਤਾ ਗਿਆ ਤੇ ਕਿਸਾਨਾਂ ‘ਤੇ ਪੱਥਰਬਾਜ਼ੀ ਤੇ ਡਾਂਗਾ ਨਾਲ ਹਮਲਾ ਕਰ ਦਿੱਤਾ ਹੈ। ਜਿਸ ਤੋਂ ਬਾਅਦ ਪੁਲਿਸ ਵਲੋਂ ਭਾਰੀ ਲਾਠੀਚਾਰਜ ਕੀਤਾ ਗਿਆ। ਸਥਾਨਕ ਲੋਕਾਂ ਵਲੋਂ ਸਿੰਘੂ ਬਾਰਡਰ ‘ਤੇ ਪੱਥਰਬਾਜ਼ੀ ਵੀ ਹੋਈ ਹੈ। ਪੁਲਿਸ ਦੀ ਸ਼ਹਿ ‘ਤੇ ਕੁੱਝ ਵਿਅਕਤੀਆਂ ਨੇ ਨਾਅਰੇਬਾਜ਼ੀ ਕੀਤੀ ਤੇ ਕਿਸਾਨਾਂ ‘ਤੇ ਹਿੰਸਕ ਹਮਲਾ ਕਰ ਦਿੱਤਾ। ਪੁਲਿਸ ਵਲੋਂ ਹੰਝੂ ਗੈਸ ਦੇ ਗੋਲੇ ਵੀ ਛੱਡੇ ਗਏ ਹਨ। ਕਿਸਾਨਾਂ ਵਲੋਂ ਸਤਿਨਾਮ ਵਾਹਿਗੁਰੂ ਦਾ ਜਾਪ ਵੀ ਕੀਤਾ ਜਾ ਰਿਹਾ ਹੈ। ਜਿਸ ਤੋਂ ਬਾਅਦ ਭਾਰੀ ਗਿਣਤੀ ਵਿਚ ਪੁਲਿਸ ਬਲ ਤਾਇਨਾਤ ਕੀਤਾ ਗਿਆ ਹੈ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

1 ਫਰਵਰੀ ਤੋਂ ਪ੍ਰੀ-ਪ੍ਰਾਇਮਰੀ, ਪਹਿਲੀ ਤੇ ਦੂਜੀ ਦੇ ਬੱਚਿਆਂ ਲਈ ਵੀ ਖੁੱਲ੍ਹਣਗੇ ਸਕੂਲ