ਚੰਡੀਗੜ੍ਹ, 18 ਫਰਵਰੀ 2022 – ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਭਗਵੰਤ ਮਾਨ ਨੇ ਅਕਾਲੀ ਦਲ ਅਤੇ ਬਾਦਲ ਪਰਿਵਾਰ ‘ਤੇ ਤਿੱਖਾ ਹਮਲਾ ਕੀਤਾ। ਮਾਨ ਨੇ ਬਾਦਲ ਪਰਿਵਾਰ ‘ਤੇ ਨਿਸਾਨਾ ਸਾਧਦਿਆਂ ਕਿਹਾ ਕਿ ਕੁਝ ਸੁਆਰਥੀ ਲੀਡਰਾਂ ਨੇ ਸੱਤਾ ‘ਚ ਬੈਠਕੇ ਡਰੱਗ ਪੂਰੇ ਪੰਜਾਬ ‘ਚ ਨਸੇ ਦਾ ਨਾਜਾਇਜ ਕਾਰੋਬਾਰ ਚਲਾਇਆ ਅਤੇ ਨਸ਼ਾ ਮਾਫੀਆ ਨਾਲ ਮਿਲੀਭੁਗਤ ਕਰਕੇ ਕੇ ਪੰਜਾਬ ਦੇ ਲੱਖਾਂ ਨੌਜਵਾਨਾਂ ਜੀਵਨ ਬਰਬਾਦ ਕਰ ਦਿੱਤਾ। ਇਹਨਾਂ ਸੁਆਰਥੀ ਲੀਡਰਾਂ ਨੇ ਪੈਸੇ ਕਮਾਉਣ ਲਈ ਲੱਖਾਂ ਮਾਵਾਂ ਦੇ ਪੁੱਤ ਖੋਹ ਲਏ ਤੇ ਲੱਖਾਂ ਪਰਿਵਾਰ ਤਬਾਹ ਕਰ ਦਿੱਤੇ। ਇਸ ਵਾਰ ਪੰਜਾਬ ਦੇ ਲੋਕ ਨਸਅਿਾਂ ਦੇ ਸੌਦਾਗਰਾਂ ਨੂੰ ਸਬਕ ਸਿਖਾਉਣਗੇ।
ਵੀਰਵਾਰ ਨੂੰ ਭਗਵੰਤ ਮਾਨ ਨੇ ਸੰਗਰੂਰ ਦੇ ਵੱਖ-ਵੱਖ ਹਲਕਿਆਂ ‘ਚ ‘ਆਪ’ ਉਮੀਦਵਾਰਾਂ ਦੇ ਹੱਕ ‘ਚ ਚੋਣ ਪ੍ਰਚਾਰ ਕੀਤਾ। ਇੱਥੇ ਉਨਾਂ ਦਿੜਬਾ ਵਿਧਾਨ ਸਭਾ ਹਲਕੇ ‘ਚ ਹਰਪਾਲ ਸਿੰਘ ਚੀਮਾ, ਲਹਿਰਾ ਤੋਂ ‘ਆਪ’ ਉਮੀਦਵਾਰ ਬਰਿੰਦਰ ਕੁਮਾਰ ਗੋਇਲ ਅਤੇ ਸੁਨਾਮ ਤੋਂ ਵਿਧਾਇਕ ਅਤੇ ਉਮੀਦਵਾਰ ਅਮਨ ਅਰੋੜਾ ਲਈ ਚੋਣ ਪ੍ਰਚਾਰ ਕੀਤਾ ਅਤੇ ਲੋਕਾਂ ਨੂੰ ‘ਆਪ’ ਦੇ ਸਾਰੇ ਉਮੀਦਵਾਰਾਂ ਨੂੰ ਭਾਰੀ ਬਹੁਮਤ ਨਾਲ ਜਿਤਾ ਕੇ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਉਣ ਦੀ ਅਪੀਲ ਕੀਤੀ।
ਲੋਕਾਂ ਨੂੰ ਸੰਬੋਧਨ ਕਰਦਿਆਂ ਮਾਨ ਨੇ ਕਾਂਗਰਸ ਸਰਕਾਰ ‘ਤੇ ਵੀ ਹਮਲਾ ਬੋਲਿਆ। ਉਨਾਂ ਕਿਹਾ ਕਿ ਪਿਛਲੀਆਂ ਚੋਣਾਂ ਵਿੱਚ ਕਾਂਗਰਸ ਨੇ ਪੰਜਾਬ ਦੇ ਲੋਕਾਂ ਨਾਲ ਚਾਰ ਹਫਤਿਆਂ ਵਿੱਚ ਨਸੇ ਖਤਮ ਕਰਨ ਦਾ ਵਾਅਦਾ ਕੀਤਾ ਸੀ ਪਰ ਸੱਤਾ ਵਿੱਚ ਆਉਣ ਤੋਂ ਬਾਅਦ ਡਰੱਗ ਮਾਫੀਆ ਨੂੰ ਸਰਕਾਰੀ ਸਹਿ ਦੇ ਦਿੱਤੀ ਗਈ। ਸੱਤਾ ਵਿਚ ਬੈਠੇ ਸਿਆਸਤਦਾਨਾਂ ਅਤੇ ਡਰੱਗ ਮਾਫੀਆ ਦੇ ਗਠਜੋੜ ਕਾਰਨ ਅੱਜ ਪੂਰੇ ਪੰਜਾਬ ਵਿਚ ਹਰ ਪਾਸੇ ਚਿੱਟਾ ਅਤੇ ਹੋਰ ਘਾਤਕ ਨਸ਼ੀਲੇ ਪਦਾਰਥ ਮਿਲ ਰਹੇ ਹਨ। ਨਸ਼ੇ ਦਾ ਨਜਾਇਜ ਕਾਰੋਬਾਰ ਕਰਨ ਵਾਲੇ ਬੇਖੌਫ ਹੋ ਕੇ ਆਪਣਾ ਧੰਦਾ ਚਲਾ ਰਹੇ ਹਨ।
ਉਨਾਂ ਨੂੰ ਪੁਲਿਸ-ਪ੍ਰਸਾਸਨ ਦਾ ਕੋਈ ਡਰ ਨਹੀਂ ਹੈ, ਕਿਉਂਕਿ ਉਨਾਂ ਕੋਲ ਸੱਤਾ ਦੀ ਸੁਰੱਖਿਆ ਹੈ। ਨਸਾ ਮਾਫੀਆ ਅਤੇ ਸੱਤਾਧਾਰੀ ਨੇਤਾਵਾਂ ਦਾ ‘ਨੈਕਸਸ’ ਬਣਿਆ ਹੋਇਆ ਹੈ। ਇਸ ‘ਨੈਕਸਸ’ ਨੇ ਪੰਜਾਬ ਦੇ ਨੌਜਵਾਨਾਂ ਦੇ ਹੱਥੋਂ ਕਲਮ ਅਤੇ ਕਿਤਾਬ ਖੋਹ ਕੇ ਚਿੱਟਾ ਫੜਾ ਦਿੱਤਾ ਅਤੇ ਲੱਖਾਂ ਪਰਿਵਾਰਾਂ ਦੀਆਂ ਜੰਿਦਗੀਆਂ ਤਬਾਹ ਕਰ ਦਿੱਤੀਆਂ।
ਮਾਨ ਨੇ ਲੋਕਾਂ ਨੂੰ ਆਮ ਆਦਮੀ ਪਾਰਟੀ ਦਾ ਸਾਥ ਦੇਣ ਦੀ ਅਪੀਲ ਕਰਦਿਆਂ ਕਿਹਾ ਕਿ ਡਰੱਗ ਮਾਫੀਆ ਨੂੰ ਪੰਜਾਬ ਹੁਣ ਹੋਰ ਬਰਦਾਸਤ ਨਹੀਂ ਕਰ ਸਕਦਾ। ਇਸ ਵਾਰ ਸਾਡੇ ਕੋਲ ਮੌਕਾ ਹੈ,ਨਸੇ ਦੇ ਸੌਦਾਗਰਾਂ ਨੂੰ ਸਬਕ ਸਿਖਾਉਣ ਦਾ। ਇਸ ਬਾਰ ਮੌਕਾ ਹੈ ਨੌਜਵਾਨਾਂ ਨੂੰ ਨਸਅਿਾਂ ਦੀ ਦਲਦਲ ਵਿੱਚੋਂ ਕੱਢ ਕੇ ਚੰਗੀ ਸਿੱਖਿਆ ਅਤੇ ਰੁਜਗਾਰ ਦੇਣ ਦਾ। ਇਸ ਵਾਰ ਮੌਕਾ ਹੈ ਮਾਵਾਂ ਦੇ ਪੁੱਤਾਂ ਨੂੰ ਬਚਾਉਣ ਦਾ। ਸਾਨੂੰ ਸਿਰਫ ਇੱਕ ਮੌਕਾ ਦਿਓ। ਅਸੀਂ ਇਹਨਾਂ ਸੁਆਰਥੀ ਲੀਡਰਾਂ ਅਤੇ ਡਰੱਗ ਮਾਫੀਆ ਦੇ ਨਾਪਾਕ ਗਠਜੋੜ ਨੂੰ ਖਤਮ ਕਰਾਂਗੇ। ਪੰਜਾਬ ਵਿੱਚੋਂ ਨਸਾ ਤਸਕਰੀ ਦਾ ਮੁਕੰਮਲ ਖਾਤਮਾ ਕਰਕੇ ਨੌਜਵਾਨਾਂ ਨੂੰ ਨਸਅਿਾਂ ਦੀ ਦਲਦਲ ਵਿੱਚੋਂ ਕੱਢਾਂਗੇ ਅਤੇ ਉਨਾਂ ਨੂੰ ਚੰਗੀ ਸਿੱਖਿਆ ਅਤੇ ਰੁਜਗਾਰ ਦੇਵਾਂਗੇ।