ਫੇਰ ਵਧੀਆਂ ਪੈਟਰੋਲ-ਡੀਜ਼ਲ ਦੀਆਂ ਕੀਮਤਾਂ

ਨਵੀਂ ਦਿੱਲੀ, 27 ਫਰਵਰੀ 2021 – ਕੁਝ ਦਿਨਾਂ ਦੀ ਰਾਹਤ ਮਗਰੋਂ ਅੱਜ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ‘ਚ ਇਕ ਵਾਰ ਫਿਰ ਵਾਧਾ ਹੋਇਆ ਹੈ। ਪੈਟਰੋਲ ਦੀ ਕੀਮਤ ‘ਚ 24 ਪੈਸੇ ਪ੍ਰਤੀ ਲੀਟਰ ਤੇ ਡੀਜ਼ਲ ਦੀ ਕੀਮਤ 15 ਪੈਸੇ ਪ੍ਰਤੀ ਲੀਟਰ ਦਾ ਵਾਧਾ ਹੋਇਆ ਹੈ। ਜਿਸ ਤੋਂ ਬਾਅਦ ਦਿੱਲੀ ‘ਚ ਪੈਟਰੋਲ 91 ਰੁਪਏ ਤੋਂ ਪਾਰ ਪਹੁੰਚ ਗਿਆ ਹੈ ਅਤੇ ਮੁੰਬਈ ‘ਚ ਪੈਟਰੋਲ ਪ੍ਰਤੀ ਲੀਟਰ 97 ਰੁਪਏ, 47 ਪੈਸੇ ਪ੍ਰਤੀ ਲੀਟਰ ਹੋ ਗਿਆ ਹੈ।

1 ਜਨਵਰੀ 2021 ਨੂੰ ਰਾਜਧਾਨੀ ਦਿੱਲੀ ‘ਚ ਇਕ ਲੀਟਰ ਪੈਟਰੋਲ ਦੀ ਕੀਮਤ 83 ਰੁਪਏ 71 ਪੈਸੇ ਸੀ। ਉੱਥੇ ਹੀ ਡੀਜ਼ਲ ਦੀ ਕੀਮਤ 73 ਰੁਪਏ 87 ਪੈਸੇ ਸੀ। ਪਰ ਅੱਜ 27 ਫਰਵਰੀ, 2021 ਨੂੰ ਦਿੱਲੀ ‘ਚ ਇਕ ਲੀਟਰ ਪੈਟਰੋਲ ਦੀ ਕੀਮਤ 91 ਰੁਪਏ, 19 ਪੈਸੇ ਤੇ ਡੀਜ਼ਲ ਦੀ ਕੀਮਤ 81 ਰੁਪਏ, 47 ਪੈਸੇ ਹੈ। ਯਾਨੀ ਇਨ੍ਹਾਂ 58 ਦਿਨਾਂ ਦੇ ਅੰਦਰ ਦਿੱਲੀ ‘ਚ 1 ਲੀਟਰ ਪੈਟਰੋਲ 7 ਰੁਪਏ 48 ਪੈਸੇ ਤੇ ਡੀਜ਼ਲ ਸੱਤ ਰੁਪਏ 60 ਪੈਸੇ ਮਹਿੰਗਾ ਹੋਇਆ ਹੈ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਵੀਡੀਓ: 5000 ਲੋਕਾਂ ਦੇ ਰੁਜ਼ਗਾਰ ਪਿੱਛੇ ਲੱਖਾਂ ਪਰਿਵਾਰ ਉਜਾੜਨ ਨੂੰ ਫਿਰਦੀ ਸਰਕਾਰ! Mini Bus Permit

ਰਿਹਾਅ ਮਗਰੋਂ ਨੌਦੀਪ ਕੌਰ ਨੇ ਕੀਤਾ ਵੱਡਾ ਐਲਾਨ !