ਕਿਸਾਨ ਸੰਯੁਕਤ ਮੋਰਚਾ ਵੱਲੋਂ ਐਲਾਨ ਕੀਤਾ ਗਿਆ ਸੀ ਕਿ 15 ਅਕਤੂਬਰ ਯਾਨੀ ਕਿ ਦੁਸਹਿਰੇ ਵਾਲੇ ਦਿਨ ਪ੍ਰਧਾਨ ਮੰਤਰੀ ਸਮੇਤ ਹੋਰ ਆਗੂਆਂ ਦੇ ਵਿਰੋਧ ਵਜੋਂ ਪੁਤਲੇ ਫੂਕੇ ਜਾਣਗੇ। ਇਸੇ ਦੇ ਚਲਦਿਆਂ ਨਾਭਾ ਵਿੱਚ ਤਿਆਰੀਆਂ ਖਿੱਚਦਿਆਂ ਲੋਕਾਂ ਵੱਲੋਂ ਰਾਵਣ ਦਾ ਵੱਡਾ ਪੁਤਲਾ ਤਿਆਰ ਕੀਤਾ ਪਰ ਉਸ ਉੱਪਰ ਫੋਟੋ ਰਾਵਣ ਦੀ ਤਹਾਂ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਲਗਾਈ ਗਈ ਹੈ।
15 ਅਕਤੂਬਰ ਨੂੰ ਦੁਸਹਿਰਾ ਹੈ ਅਤੇ ਭਾਰਤ ਵਿੱਚ ਇਸ ਦਿਨ ਰਾਵਣ, ਮੇਘਨਾਥ, ਕੁੰਭਕਰਨ ਦੇ ਪੁਤਲੇ ਜਲਾਏ ਜਾਂਦੇ ਹਨ। ਬਦੀ ਉੱਤੇ ਨੇਕੀ ਦੀ ਜਿੱਤ ਦੇ ਪ੍ਰਤੀਕ ਦੁਸਹਿਰੇ ਤਿਓਹਾਰ ਨੂੰ ਲੈ ਕੇ ਇਸ ਵਾਰ ਕਿਸਾਨਾਂ ਨੇ ਵੱਖਰੀ ਤਿਆਰੀ ਖਿੱਚੀ ਹੈ ਜਿਸ ਦਾ ਸਬੂਤ ਤਸਵੀਰਾਂ ਸਾਹਮਣੇ ਆਈਆਂ ਹਨ।
ਹੋਰ ਖ਼ਬਰਾਂ ਅਤੇ ਵੈਬਸਾਈਟ ਲਈ ਇਥੇ ਕਲਿੱਕ ਕਰੋ
ਫੇਸਬੁੱਕ ‘ਤੇ ਜੁੜਨ ਲਈ ਇੱਥੇ ਕਲਿੱਕ ਕਰੋ