5 ਲੱਖ ਜਾਂ 50 ਹਜ਼ਾਰ ਬੰਦਾ ਛੱਡੋ, ਪ੍ਰਧਾਨ ਮੰਤਰੀ ਦੀ ਪੰਜਾਬ ਰੈਲੀ ‘ਚ ਗਿਣਤੀ 1000 ਵੀ ਨਾ ਪਹੁੰਚੀ!

ਦੇਸ਼ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਪੰਜਾਬ ਵਿਖੇ ਫਿਰੋਜ਼ਪੁਰ ਵਿੱਚ ਰੈਲੀ ਕਰਨ ਲਈ ਪਹੁੰਚੇ ਪਰ ਜੋ ਹਾਲਾਤ ਬਣੇ ਉਹਨਾਂ ਕਾਰਨ ਰੈਲੀ ਰੱਦ ਕਰਨੀ ਪਈl ਆਖ਼ਿਰ ਹਾਲਾਤ ਕੀ ਸਨ ਉਹ ਵੀ ਦੱਸਦੇ ਹਾਂ ਪਰ ਪ੍ਰਧਾਨ ਮੰਤਰੀ ਦੀ ਪੰਜਾਬ ਰੈਲੀ ਵਿੱਚ ਲੱਖ ਤਾਂ ਬਹੁਤ ਦੂਰ ਦੀ ਗੱਲ ਹਜ਼ਾਰ ਦੀ ਗਿਣਤੀ ਤੱਕ ਵੀ ਲੋਕ ਨਾ ਪਹੁੰਚੇl ਭਾਜਪਾ ਪੰਜਾਬ ਵਿੱਚ ਬੰਦੇ ਨਾ ਜੁਟਾ ਸਕੀ, ਇਸਦੇ ਮੁੱਖ ਕਾਰਨਾਂ ਵਿੱਚੋਂ ਇੱਕ ਕਾਰਨ ਮੀਂਹ ਦਾ ਮੌਸਮ ਅਤੇ ਕਿਸਾਨਾਂ ਵੱਲੋਂ ਲਗਾਤਾਰ ਵਿਰੋਧ ਕਰਨਾ ਹੈl ਕਿਸਾਨਾਂ ਨੇ ਫਿਰੋਜ਼ਪੁਰ ਨੂੰ ਜਾਣ ਵਾਲੇ ਰਸਤੇ ਤੱਕ ਬੰਦ ਕਰ ਦਿੱਤੇ ਸਨ ਜਿਸ ਕਾਰਨ ਲੋਕਾਂ ਨੂੰ ਰੈਲੀ ਤੱਕ ਪਹੁੰਚਣ ਨਹੀਂ ਦਿੱਤਾ ਗਿਆ ਅਤੇ ਲਗਾਤਾਰ ਨਿੱਕੀ ਕਣੀ ਦਾ ਮੀਂਹ ਵੀ ਪੈਂਦਾ ਰਿਹਾl

ਭਾਜਪਾ ਵੱਲੋਂ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਸਵਾਗਤ ਲਈ ਇੱਕ ਵੱਡਾ ਪੰਡਾਲ ਸਜਾਇਆ ਜਿਸ ਵਿੱਚ ਪੰਜਾਬ ਲੋਕ ਕਾਂਗਰਸ ਤੋਂ ਕੈਪਟਨ ਅਮਰਿੰਦਰ ਸਿੰਘ ਅਤੇ ਹੰਸ ਰਾਜ ਹੰਸ ਸਮੇਤ ਕਈਭਾਜਪਾ ਦੇ ਵੱਡੇ ਆਗੂ ਪਹੁੰਚੇl ਪ੍ਰਧਾਨ ਮੰਤਰੀ ਵੱਲੋਂ ਫਿਰੋਜ਼ਪੁਰ ਪਹੁੰਚਣ ਤੋਂ ਪਹਿਲਾਂ ਹੁਸੈਨੀਵਾਲਾ ਬਾਰਡਰ ਵਿਖੇ ਵੀ ਪਹੁੰਚ ਕੀਤੀ ਤਾਂ ਜੋ ਲੋਕ ਇਕੱਠੇ ਹੋ ਜਾਣ ਪਰ ਨਾ ਦੇਰੀ ਕੰਮ ਆਈ ਅਤੇ ਨਾ ਹੀ ਇਕੱਠ ਹੋਇਆl

https://www.facebook.com/thekhabarsaar/

http://thekhabarsaar.com/

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਕਾਂਗਰਸ ‘ਚੋਂ ਨਿਕਲੇ ਕੈਪਟਨ ਦਾ ਵੱਡਾ ਬਿਆਨ, ‘ਭਾਜਪਾ ਨਾਲ ਗਠਜੋੜ ਸਭ ਤੋਂ ਉੱਤਮ’

ਪੰਜਾਬ ਨਾਲ ਲਿਆ ਜਾਵੇਗਾ ਹੁਣ ਬਦਲਾ ! “ਮੈਂ ਜਿੰਦਾ ਪਹੁੰਚ ਗਿਆ ਬਠਿੰਡਾ ਹਵਾਈ ਅੱਡਾ, ਆਪਣੇ ਮੁੱਖ ਮੰਤਰੀ ਨੂੰ ਦਸ ਦਿਓ”