ਲੁਧਿਆਣਾ 16 ਮਈ 2025 – ਡਾਕਟਰ ਲੁਧਿਆਣਾ (ਦਿਹਾਤੀ) ਅੰਕੁਰ ਗੁਪਤਾ, ਆਈ.ਪੀ.ਐਸ. ਸੀਨੀਅਰ ਕਪਤਾਨ ਪੁਲਿਸ, ਵੱਲੋਂ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ ਮਾਨਯੋਗ ਪੰਜਾਬ ਸਰਕਾਰ ਅਤੇ ਮਾਨਯੋਗ ਡਾਇਰੈਕਟਰ ਜਨਰਲ ਪੁਲਿਸ, ਪੰਜਾਬ ਚੰਡੀਗੜ੍ਹ ਜੀ ਵੱਲੋ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਲਈ ਨਸ਼ਾ ਵੇਚਣ/ਸਪਲਾਈ ਕਰਨ ਵਾਲੇ ਸਮੱਗਲਰਾਂ ਅਤੇ ਸਮਾਜ ਵਿਰੋਧੀ ਅਨਸਰਾਂ ਨੂੰ ਕਾਬੂ ਕਰਨ ਲਈ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਸ੍ਰੀ ਵਰਿੰਦਰ ਸਿੰਘ ਖੋਸਾ, ਪੀ.ਪੀ.ਐਸ. ਉਪ ਕਪਤਾਨ ਪੁਲਿਸ. ਦੀ ਯੋਗ ਅਗਵਾਈ ਵਿੱਚ ਅੱਜ ਮਿਤੀ 16.05.2025 ਨੂੰ “ਯੁੱਧ ਨਸ਼ਿਆਂ ਵਿਰੁੱਧ” ਤਹਿਤ ਮੁਹਿੰਮ ਦੌਰਾਨ ਥਾਣਾ ਜੋਧਾਂ ਦੇ ਪਿੰਡ ਮਨਸੂਰਾ ਵਿਖੇ ਸਰਚ ਅਪਰੇਸ਼ਨ ਕੀਤਾ ਗਿਆ। ਇਸ ਅਪ੍ਰੇਰਸ਼ਨ ਦੌਰਾਨ ਪਿੰਡ ਮੰਨਸੂਰਾਂ ਦੀ ਘੇਰਾਬੰਦੀ ਸਮੇਂ ਸਟਰੋਂਗ ਨਾਕਾਬੰਦੀ ਕਰਕੇ ਚੈਕਿੰਗ ਕੀਤੀ ਗਈ।
ਫੋਰਸ ਤਾਇਨਾਤ :-
DSP – 01
NGO/EPOS – 37
Total – 38
ਇਸ ਆਪ੍ਰੇਸ਼ਨ ਦੌਰਾਨ ਪੁਲਿਸ ਪਾਰਟੀਆਂ ਵੱਲੋ ਪਿੰਡ ਮੰਨਸੂਰਾਂ ਦੀ ਚੈਕਿੰਗ ਕੀਤੀ ਗਈ। ਇਸ ਸਰਚ ਅਪ੍ਰੇਸ਼ਨ ਦੌਰਾਨ ਮਾੜੇ ਕਿਰਦਾਰ ਵਾਲੇ/ਆਦੀ ਵਿਅਕਤੀਆਂ ਦੇ ਘਰਾ ਦੀ ਵੀ ਵਿਸ਼ੇਸ਼ ਤੌਰ ਤੇ ਚੈਕਿੰਗ ਕੀਤੀ ਗਈ। ਇਸ ਅਪ੍ਰੇਸ਼ਨ ਦੌਰਾਨ ਮੁਸੱਮੀ ਵੀਰਪਾਲ ਸਿੰਘ ਪੁੱਤਰ ਜਸਵੰਤ ਸਿੰਘ ਵਾਸੀ ਮੰਨਸੂਰਾਂ ਥਾਣਾ ਜੋਧਾਂ ਜੇ ਨਸ਼ਾ ਕਰਨ ਦਾ ਆਦੀ ਹੈ, ਜੋ ਨਸ਼ੇ ਦੀ ਹਾਲਤ ਵਿੱਚ ਸੀ, ਜਿਸਨੇ ਕੋਈ ਨਸ਼ਾ ਕੀਤਾ ਹੋਇਆ ਸੀ।ਜਿਸ ਵਿਰੁੱਧ ਮੁਕੱਦਮਾਂ ਨੰਬਰ 48 ਮਿਤੀ 16.05.2025 ਅ/ਧ 27/61/85 NDPS ਐਕਟ ਥਾਣਾ ਜੋਧਾਂ ਦਰਜ ਕਰਕੇ ਗ੍ਰਿਫਤਾਰ ਕੀਤਾ ਗਿਆ। ਜਿਸਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਨਸ਼ਾ ਛੁਡਾਉ ਕੇਂਦਰ ਗੁਰੂ ਨਾਨਕ ਚੈਰੀਟੇਬਲ ਟਰੱਸਟ (ਗੁਰਮਿਤ ਭਵਨ) ਮੁੱਲਾਂਪੁਰ ਦਾਖਾ ਵਿਖੇ ਦਾਖਲ ਕਰਾਇਆ ਜਾਵੇਗਾ।

ਇਸਤੋਂ ਇਲਾਵਾ ਚੈਕਿੰਗ ਦੌਰਾਨ ਕੁਲਵੰਤ ਸਿੰਘ ਉਰਫ ਕਾਲਾ ਪੁੱਤਰ ਪ੍ਰਕਾਸ਼ ਸਿੰਘ ਵਾਸੀ ਮੰਨਸੂਰਾਂ ਥਾਣਾ ਜੋਧਾਂ ਪਾਸੋਂ 24 ਬੋਤਲਾਂ ਸ਼ਰਾਬ ਦੇਸੀ ਮਾਰਕਾ ਪੰਜਾਬ ਹੀਰਾ ਬਰਾਮਦ ਕਰਕੇ ਉਸ ਵਿਰੁੱਧ ਮੁਕੱਦਮਾ ਨੰ 49 ਮਿਤੀ 16.05.2025 ਅ/ਧ 61/1/14 ਆਬਕਾਰੀ ਐਕਟ ਥਾਣਾ ਜੋਧਾਂ ਦਰਜ ਰਜਿਸਟਰ ਕੀਤਾ ਗਿਆ ਹੈ।
- ਗ੍ਰਿਫਤਾਰ ਦੋਸ਼ੀ : 02
- ਬ੍ਰਾਮਦਗੀ :- 24 ਬੋਤਲਾਂ ਸ਼ਰਾਬ
