ਔਰਤਾਂ ਨੂੰ ਮੁਫ਼ਤ ‘ਚ ਮਿਲਣਗੇ ਸੈਨੇਟਰੀ ਪੈਡ, ਪੜ੍ਹੋ ਕਿਵੇਂ ਕੰਮ ਕਰੇਗੀ ਇਹ ਸਕੀਮ

ਪੰਜਾਬ ਵਿੱਚ ਮਹਿਲਾਵਾਂ ਨੂੰ ਮਹਾਂਮਾਰੀ ਤੋਂ ਹੋਣ ਵਾਲਿਆਂ ਬਿਮਾਰੀਆਂ ਤੋਂ ਬਚਾਉਣ ਲਈ ਪੰਜਾਬ ਸਰਕਾਰ ਵੱਲੋਂ ਉਡਾਨ ਸਕੀਮ ਤਹਿਤ ਪੰਜਾਬ ਦੇ ਸਾਰੇ 27 ਹਜ਼ਾਰ 314 ਆਂਗਣਵਾੜੀ ਕੇਂਦਰਾਂ ‘ਤੇ ਜ਼ਰੂਰਤਮੰਦ ਔਰਤਾਂ ਨੂੰ ਹਰੇਕ ਮਹੀਨੇ ਮੁਫ਼ਤ ਵਿਚ ਸੈਨੇਟਰੀ ਪੈਡ ਮੁਹੱਈਆ ਕਰਵਾਏ ਜਾਣਗੇ। ਇਸ ਦੀ ਰਸਮੀ ਸ਼ੁਰੂਆਤ ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਮੰਤਰੀ ਰਜ਼ੀਆ ਸੁਲਤਾਨਾ ਨੇ ਮਾਲੇਰਕੋਟਲਾ ਤੋਂ ਕੀਤੀ ਹੈ। ਇਸ ਸਬੰਧੀ ਜ਼ਿਆਦਾ ਜਾਣਕਾਰੀ ਦਿੰਦਿਆਂ ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਮੰਤਰੀ ਰਜ਼ੀਆ ਸੁਲਤਾਨਾ ਨੇ ਦੱਸਿਆ ਕਿ ਸੂਬੇ ਵਿਚ ਔਰਤਾਂ ਦੇ ਸਸ਼ਕਤੀਕਰਨ ਸਬੰਧੀ ਬਹੁਤ ਸਾਰੀਆਂ ਪਹਿਲਕਦਮੀਆਂ ਕੀਤੀਆਂ ਜਾ ਰਹੀਆਂ ਹਨ।

ਇਸੇ ਤਹਿਤ ਹੁਣ ਸੂਬੇ ਦੇ ਸਾਰੇ ਆਂਗਣਵਾੜੀ ਕੇਂਦਰਾਂ ‘ਤੇ ਜ਼ਰੂਰਤਮੰਦ ਲੜਕੀਆਂ/ਔਰਤਾਂ ਨੂੰ ਪ੍ਰਤੀ ਮਹੀਨਾ 9 ਸੈਨੇਟਰੀ ਪੈਡ ਮੁਫਤ ਵਿਚ ਦਿੱਤੇ ਜਾਇਆ ਕਰਨਗੇ। ਉਨ੍ਹਾਂ ਕਿਹਾ ਕਿ ਪਹਿਲੇ ਪੜਾਅ ਵਿਚ ਹਰੇਕ ਆਂਗਣਵਾੜੀ ਕੇਂਦਰ ਉੱਤੇ ਕਰੀਬ 50 ਲੜਕੀਆਂ/ਔਰਤਾਂ ਨੂੰ ਕਵਰ ਕੀਤਾ ਜਾ ਰਿਹਾ ਹੈ। ਇਸ ਤਰ੍ਹਾਂ ਹਰੇਕ ਮਹੀਨੇ 13 ਲੱਖ 65 ਹਜ਼ਾਰ 700 ਲਾਭਪਾਤਰੀਆਂ ਨੂੰ ਸੈਨੇਟਰੀ ਪੈਡ ਦਿੱਤੇ ਜਾਇਆ ਕਰਨਗੇ। ਹਰੇਕ ਮਹੀਨੇ ਵੰਡੇ ਜਾਣ ਵਾਲੇ ਸੈਨੇਟਰੀ ਪੈਡਾਂ ਦੀ ਕੁੱਲ ਗਿਣਤੀ 1 ਕਰੋੜ 22 ਲੱਖ 91 ਹਜ਼ਾਰ 300 ਬਣਦੀ ਹੈ। ਬੀਤੇ ਕੱਲ੍ਹ ਉਨ੍ਹਾਂ ਮਾਲੇਰਕੋਟਲਾ ਵਿਖੇ ਜ਼ਰੂਰਤਮੰਦ ਲੜਕੀਆਂ/ਔਰਤਾਂ ਨੂੰ ਸੈਨੇਟਰੀ ਪੈਡ ਵੰਡ ਕੇ ਇਸ ਸਕੀਮ ਦੀ ਰਸਮੀ ਸ਼ੁਰੂਆਤ ਕਰ ਦਿੱਤੀ ਹੈ।

ਇਸ ਮੌਕੇ ਉਨ੍ਹਾਂ ਸੈਨਟਰੀ ਪੈਡ ਦਾ ਰਿਕਾਰਡ ਰੱਖਣ ਵਾਲੇ ਪ੍ਰੋਫਾਰਮੇ ਨੂੰ “ਐਮ-ਸੇਵਾ” ਐਪਲੀਕੇਸ਼ਨ ‘ਤੇ ਅੱਪਲੋਡ ਕਰਨ ਦੀ ਸ਼ੁਰੂਆਤ ਵੀ ਕੀਤੀ। ਇਸ ਤੋਂ ਇਲਾਵਾ ਔਰਤਾਂ ਦੇ ਸਸ਼ਕਤੀਕਰਨ ਲਈ ਜ਼ਿਲ੍ਹਾ ਮਲੇਰਕੋਟਲਾ ਵਿੱਚ ਬੀਬੀਆਂ ਦੀ ਇਕ ਦੁਕਾਨ ਸਥਾਪਤ ਕੀਤੀ ਗਈ ਹੈ।ਇਸ ਦੁਕਾਨ ਵਿਚ ਔਰਤਾਂ ਆਪਣੇ ਘਰ ਦਾ ਬਣਿਆ ਸਮਾਨ ਵੇਚ ਕੇ ਆਰਥਿਕ ਤੌਰ ‘ਤੇ ਖੁਦ ਨੂੰ ਮਜ਼ਬੂਤ ਬਣਾ ਰਹੀਆਂ ਹਨ। ਰਜ਼ੀਆ ਸੁਲਤਾਨਾ ਨੇ ਦੱਸਿਆ ਕਿ ਪੰਜਾਬ ਵਿਚ ਲੜਕੀਆਂ ਦੀ ਦਰ ਵਿਚ ਵਾਧਾ ਕਰਨ ਲਈ ਵੀ ਸੂਬਾ ਸਰਕਾਰ ਵੱਲੋਂ ਸਾਰਥਕ ਯਤਨ ਕੀਤੇ ਜਾ ਰਹੇ ਹਨ। ‘ਬੇਟੀ ਬਚਾਓ ਬੇਟੀ ਪੜ੍ਹਾਓ’ ਸਕੀਮ ਤਹਿਤ ਜਿੱਥੇ ਲੜਕੀਆਂ ਦੇ ਮਾਪਿਆਂ ਨੂੰ ਸਨਮਾਨਿਆ ਜਾ ਰਿਹਾ ਹੈ ਉੱਥੇ ਹੀ ਨਵਜੰਮੀਆਂ ਬੱਚੀਆਂ ਨੂੰ ਮੁੱਢਲੀ ਲੋੜੀਂਦੀ ਕਿੱਟਾਂ ਮੁਹੱਈਆਂ ਕਰਵਾਈਆ ਜਾ ਰਹੀਆਂ ਹਨ। ਕਾਬਿਲੇਗੌਰ ਹੈ ਕਿ ਰਜ਼ੀਆ ਸੁਲਤਾਨਾ ਨੇ ਖੁਦ ਮਾਲੇਰਕੋਟਲਾ ਵਿਖੇ ਇਕ ਵਿਸ਼ੇਸ਼ ਸਮਾਗਮ ਦੌਰਾਨ 100 ਨਵਜੰਮੀਆਂ ਬੱਚੀਆਂ ਨੂੰ ਅਜਿਹੀਆਂ ਕਿੱਟਾਂ ਵੰਡੀਆਂ।

https://www.facebook.com/thekhabarsaar/

http://thekhabarsaar.com/

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

16 ਥਾਵਾਂ ‘ਤੇ ਛਾਪੇਮਾਰੀ Look Out Notice ਜਾਰੀ, ਫਿਰ ਵੀ ਬਿਕਰਮ ਮਜੀਠੀਆ ਪੁਲਿਸ ਦੀ ਗ੍ਰਿਫ਼ਤ ਤੋਂ ਬਾਹਰ…

ਕੋਵਿਡ ਵੈਕਸੀਨ ਸਰਟੀਫਿਕੇਟ ਨਹੀਂ ਤਾਂ ਸਰਕਾਰੀ ਮੁਲਾਜ਼ਮਾਂ ਨੂੰ ਤਨਖ਼ਾਹ ਨਹੀਂ…