ਚੰਡੀਗੜ੍ਹ, 11 ਮਾਰਚ 2022 – ਪੰਜਾਬ ਕੈਬਨਿਟ ਮੀਟਿੰਗ ਅੱਜ 11 ਮਾਰਚ 2022 ਨੂੰ ਵੀਡੀਓ ਕਾਨਫਰੰਸ ਰਾਹੀਂ ਹੋਣ ਜਾ ਰਹੀ ਹੈ।
ਦੱਸ ਦਈਏ ਕਿ, ਪਹਿਲੋਂ ਜਾਰੀ ਸਰਕਾਰੀ ਪੱਤਰ ਦੇ ਵਿੱਚ ਲਿਖਿਆ ਗਿਆ ਸੀ ਕਿ, ਮੀਟਿੰਗ 11 ਮਾਰਚ 2022 ਨੂੰ ਸਵੇਰੇ 11:30 ਕਮੇਟੀ ਕਮਰਾ, ਦੂਜੀ ਮੰਜਿਲ ਪੰਜਾਬ ਸਕੱਤਰੇਤ-1 ਚੰਡੀਗੜ੍ਹ ਵਿਖੇ ਹੋਵੇਗੀ, ਪਰ ਬਾਅਦ ਵਿਚ ਉਕਤ ਮੀਟਿੰਗ ਦਾ ਸਥਾਨ ਬਦਲ ਕੇ ਵੀਡੀਓ ਕਾਰਫਰੰਸ ਕਰ ਦਿੱਤਾ ਗਿਆ। ਪੱਤਰ ਵਿੱਚ ਦੱਸਿਆ ਗਿਆ ਹੈ ਕਿ, ਮੀਟਿੰਗ ਦਾ ਏਜੰਡਾ ਪਹਿਲਾਂ ਵਾਲਾ ਹੀ ਰਹੇਗਾ।

