ਪੰਜਾਬ ਕਾਂਗਰਸ ਦਾ ਵਿਵਾਦ ਹੀ ਪੰਜਾਬ ਵਿਚਲੀ ਕਾਂਗਰਸ ਨੂੰ ਡੋਬਣ ਵਾਲੇ ਪਾਸੇ ਨੂੰ ਲਿਜਾ ਰਿਹਾ ਹੈ। ਕੈਪਟਨ ਧੜਾ ਤੇ ਸਿੱਧੂ ਧੜਾ ਆਪਣਾ ਆਪਾਂ ਜ਼ੋਰ ਲਗਾਉਣ ਲੱਗੇ ਹਨ। ਇਸ ਦੌਰਾਨ ਦੋਵੇਂ ਧੜੇ ਅਜਿਹਾ ਕੋਈ ਮੌਕਾ ਨਹੀਂ ਛੱਡਦੇ ਜਦੋਂ ਉਹ ਆਪਣਾ ਸ਼ਕਤੀ ਪ੍ਰਦਰਸ਼ਨ ਨਾ ਕਰਦੇ ਹੋਣ। ਕਾਂਗਰਸ ਦੇ ਕੁਝ ਵਿਧਾਇਕਾਂ ਅਤੇ ਹੋਰ ਲੋਕਾਂ ਵੱਲੋਂ ਕੈਪਟਨ ਖਿਲਾਫ਼ ਹਾਈਕਮਾਨ ਕੋਲ ਜਾਣ ਦੀ ਗੱਲ ਕੀਤੀ ਤਾਂ ਕੈਪਟਨ ਅਮਰਿੰਦਰ ਆਪਣਾ ਸ਼ਕਤੀ ਪ੍ਰਦਰਸ਼ਨ ਕਰਨ ਲੱਗੇ ਹਨ। ਇਸੇ ਦੇ ਚਲਦਿਆਂ ਕੈਪਟਨ ਅਮਰਿੰਦਰ ਸਿੰਘ ਉਹਨਾਂ ਵਿਧਾਇਕਾਂ ਅਤੇ ਕਾਂਗਰਸੀਆਂ ਨੂੰ ਮਿਲ ਰਹੇ ਹਨ ਜਿੰਨਾ ਨੂੰ ਉਹ 4 ਸਾਲਾਂ ‘ਚ ਮਿਲੇ ਨਹੀਂ ਸਨ।

ਜਿੱਥੇ ਕੈਪਟਨ ਅਮਰਿੰਦਰ ਸਿੰਘ ਅੱਜ ਪੁਰਾਣੇ ਕਾਂਗਰਸੀਆਂ ਦੇ ਘਰ ਜਾ ਰਹੇ ਹਨ ਓਥੇ ਹੀ ਪੰਜਾਬ ਕਾਂਗਰਸ ਮਸਲਿਆਂ ਦੇ ਇੰਚਾਰਜ ਸਾਰੇ ਮਸਲੇ ਲੈ ਕੇ ਦਿੱਲੀ ਵਿਖੇ ਸੋਨੀਆ ਗਾਂਧੀ ਦੇ ਘਰ ਪਹੁੰਚੇ ਹਨ। ਕੈਪਟਨ ਅਮਰਿੰਦਰ ਸਿੰਘ ਅੱਜ ਮੀਟਿੰਗ ਲਈ ਰਾਜਿੰਦਰ ਕੌਰ ਭਠੱਲ ਦੇ ਘਰ ਪਹੁੰਚੇ, ਜਿਸ ਨੂੰ ਲੈ ਕੇ ਇਹ ਅਨੁਮਾਨ ਲਗਾਏ ਜਾ ਰਹੇ ਹਨ ਕੈਪਟਨ ਅਮਰਿੰਦਰ ਪੁਰਾਣੇ ਕਾਂਗਰਸੀਆਂ ਨੂੰ ਆਪਣੇ ਹੱਕ ਵਿੱਚ ਖੜ੍ਹਾਉਣ ਲਈ ਮੀਟਿੰਗਾਂ ਕਰ ਰਹੇ ਹਨ। ਸ਼ੁਕਰਵਾਰ ਸ਼ਾਮ 5.30 ਵਜੇ ਤੱਕ ਵੀ ਕੈਪਟਨ ਅਮਰਿੰਦਰ ਦੀ ਮੀਟਿੰਗ ਰਾਜਿੰਦਰ ਕੌਰ ਭਠੱਲ ਨਾਲ ਮੀਟਿੰਗ ਚਲਦੀ ਰਹੀ।

ਦੂਜੇ ਪਾਸੇ ਪੰਜਾਬ ਵਿੱਚ ਚੱਲ ਰਹੇ ਕਾਂਗਰਸ ਦੇ ਮਸਲਿਆਂ ਨੂੰ ਲੈ ਕੇ ਹਰੀਸ਼ ਰਾਵਤ ਸੋਨੀਆ ਗਾਂਧੀ ਨੂੰ ਦਿੱਲੀ ਵਿਖੇ ਮਿਲਣ ਪਹੁੰਚੇ। ਹਰੀਸ਼ ਰਾਵਤ ਨੇ ਇਹ ਦੱਸਿਆ ਕਿ ਜਲਦ ਹੀ ਪੰਜਾਬ ਕਾਂਗਰਸ ਦੇ ਸਾਰੇ ਵਿਵਾਦ ਖਤਮ ਹੋ ਜਾਣਗੇ ਅਤੇ ਸਾਰੇ ਇੱਕ ਵਾਰ ਮੁੜ ਤੋਂ ਇਕੱਠੇ ਨਜ਼ਰ ਆਉਣਗੇ। ਨਵਜੋਤ ਸਿੰਘ ਸਿੱਧੂ ਨੇ ਵੀ ਕਿਹਾ ਸੀ ਕਿ ਜੇਕਰ ਹਾਈਕਮਾਨ ਪੰਜਾਬ ਕਾਂਗਰਸ ਪ੍ਰਧਾਨ ਨੂੰ ਫੈਸਲੇ ਲੈਣ ਦਾ ਹੱਕ ਨਹੀਂ ਦਿੰਦੀ ਤਾਂ ਉਹ ਇੱਟ ਨਾਲ ਇੱਟ ਵੀ ਖੜਕਉਣਾ ਜਾਣਦੇ ਹਨ। ਇਸ ਤੋਂ ਸਾਫ਼ ਪਤਾ ਲਗਦਾ ਹੈ ਕਿ ਪੰਜਾਬ ਕਾਂਗਰਸ ਵਿੱਚ ਹਜੇ ਤੱਕ ਸਭ ਕੁਝ ਠੀਕ ਨਹੀਂ, ਪਰੀ ਤਰ੍ਹਾਂ ਵਿਗਾੜ ਪਿਆ ਹੋਇਆ ਹੈ। ਕਈ ਕਾਂਗਰਸੀਆਂ ਵੱਲੋਂ ਮੁੱਖ ਮੰਤਰੀ ਚਿਹਰਾ ਬਦਲਣ ਦੀ ਵੀ ਮੰਗ ਰੱਖ ਦਿੱਤੀ ਸੀ।

ਹੋਰ ਖ਼ਬਰਾਂ ਅਤੇ ਵੈਬਸਾਈਟ ਲਈ ਇਥੇ ਕਲਿੱਕ ਕਰੋ
ਫੇਸਬੁੱਕ ‘ਤੇ ਜੁੜਨ ਲਈ ਇੱਥੇ ਕਲਿੱਕ ਕਰੋ
