ਕੈਪਟਨ ਨੂੰ ਸਿੱਧੂ ਮਨਜ਼ੂਰ ਨਹੀਂ, 19 ਸਤੰਬਰ ਨੂੰ ਮਿਲੇਗਾ ਨਵਾਂ ਮੁੱਖ ਮੰਤਰੀ ਚਿਹਰਾ, ‘ਆਪ’ ਜਾਂ BJP ਨਾਲ ਕੈਪਟਨ ਦਾ ਮਿਲਾਪ !

ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਕਾਂਗਰਸ ਦੇ ਅੰਦਰੂਨੀ ਕਲੇਸ਼ ਤੋਂ ਅੱਕ ਅਖ਼ੀਰ ਮੁੱਖ ਮੰਤਰੀ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਨਵੇਂ ਮੁੱਖ ਮੰਤਰੀ ਚਿਹਰੇ ਲਈ ਵਿਧਾਇਕ ਦਲ ਦੀ ਬੈਠਕ ਨੇ ਸਾਂਝੇ ਤੌਰ ‘ਤੇ ਫੈਸਲਾ ਲਿਆ ਅਤੇ ਮਤਾ ਹਾਈਕਮਾਨ ਨੂੰ ਭੇਜ ਦਿੱਤਾ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਹਨਾਂ ਨੂੰ ਨਵਜੋਤ ਸਿੰਘ ਸਿੱਧੂ ਦੀ ਕਮਾਨ ਮਨਜ਼ੂਰ ਨਹੀਂ, ਉਹ ਹਜੇ ਐਨੇ ਸਮਰੱਥ ਨਹੀਂ ਕਿ ਮੁੱਖ ਮੰਤਰੀ ਦਾ ਅਹੁਦਾ ਸੰਭਾਲ ਸਕਣ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਹਨਾਂ ਨੂੰ ਸਿਆਸਤ ਵਿੱਚ 52 ਸਾਲ ਹੋ ਗਏ ਹਨ ਅਤੇ ਕਈ ਦੋਸਤ ਅਤੇ ਸਾਥੀ ਹਨ ਜਿੰਨਾਂ ਨਾਲ ਮਿਲਕੇ ਉਹ ਸਿਆਸਤ ਆਪਣੀ ਜਾਰੀ ਰੱਖਣਗੇ।

ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਵਿੱਚ ਕਿਸ ਨਾਲ ਹੱਥ ਮਿਲਾਉਣ ਦੀ ਸੋਚੀ ਇਹ ਹਜੇ ਓਹੀ ਜਾਣਦੇ ਹਨ। ਜੇਕਰ ਕੈਪਟਨ ਅਮਰਿੰਦਰ ਸਿੰਘ ਸਿਆਸਤ ਵਿੱਚ ਬਣੇ ਰਹਿਣਾ ਚਾਹੁੰਦੇ ਹਨ ਤੰ ਉਹਨਾਂ ਨੂੰ ਜਾਂ ਫ਼ਿਰ ਆਪਣੀ ਪਾਰਟੀ ਬਣਾਉਣੀ ਪਵੇਗੀ, ਜਾਂ ਫ਼ਿਰ ਆਮ ਆਦਮੀ ਪਾਰਟੀ, ਜਾਂ ਫਿਰ ਭਾਜਪਾ ਨਾਲ ਮਿਲ ਸਕਦੇ ਹਨ। ਜੇਕਰ ਕੈਪਟਨ ਅਮਰਿੰਦਰ ਸਿੰਘ ਆਪਣੀ ਪਾਰਟੀ ਤਿਆਰ ਕਰਦੇ ਹਨ ਤਾਂ ਉਹਨਾਂ ਦੇ ਸਾਥੀ ਕੌਣ ਹੋਣਗੇ ਇਹ ਵੀ ਦਿਲਚਸਪ ਹੋਵੇਗਾ ਦੇਖਣਾ। ਪਰ ਫਿਲਹਾਲ ਪੰਜਾਬ ਕਾਂਗਰਸ ਅਤੇ ਪੰਜਾਬ ਸਰਕਾਰ ਬਿਨਾਂ ਕਿਸੇ ਸਿਰ ਦੇ ਬੈਠੀ ਹੈ ਯਾਨੀ ਕਿ ਸਰਕਾਰ ਕੋਲ ਮੁੱਖ ਮੰਤਰੀ ਨਹੀਂ ਹੈ।

ਕੈਪਟਨ ਅਮਰਿੰਦਰ ਨੇ ਉੱਪ ਮੁੱਖ ਮੰਤਰੀ ਦਾ ਅਹੁੱਦਾ ਕਿਸੇ ਨੂੰ ਦਿੱਤਾ ਨਹੀਂ ਸੀ ਜਿਸ ਕਾਰਨ ਹੁਣ ਪੰਜਾਬ ਵਿੱਚ ਗਵਰਨਰ ਰਾਜ ਲਾਗੂ ਹੋ ਸਕਦਾ ਹੈ। ਜੇਕਰ ਰਾਜਪਾਲ ਰਾਜ ਲਾਗੂ ਹੁੰਦਾ ਹੈ ਤਾਂ ਇਸਦਾ ਵੀ ਪੰਜਾਬ ਅਤੇ ਕਿਸਾਨੀ ਸੰਘਰਸ਼ ‘ਤੇ ਬਹੁਤ ਵੱਡਾ ਅਸਰ ਪਵੇਗਾ। ਗਵਰਨਰ ਰਾਜ ਲਗਦਿਆਂ ਹੀ ਕਿਸਾਨਾਂ ਨੂੰ ਪੰਜਾਬ ਅੰਦਰਲੇ ਧਰਨੇ ਖਤਮ ਕਰਨੇ ਪੈ ਸਕਦੇ ਹਨ। ਹੁਣ ਦੇਖਣਾ ਇਹ ਹੋਵੇਗਾ ਕਿ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇਣ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਅਤੇ ਪੰਜਾਬ ਸਰਕਾਰ ਕਿਵੇਂ ਆਪਣੇ ਆਪ ਨੂੰ ਸੰਭਾਲਦੇ ਹਨ। ਕੈਪਟਨ ਅਮਰਿੰਦਰ ਸਿੰਘ ਦੇ ਅਸਤੀਫ਼ੇ ਤੋਂ ਬਾਅਦ ਹੋ ਸਕਦਾ ਹੈ 19 ਸਤੰਬਰ 2021 ਨੂੰ ਕਾਂਗਰਸ ਲਈ ਨਵਾਂ ਮੁੱਖ ਮੰਤਰੀ ਦਾ ਚਿਹਰਾ ਮਿਲ ਜਾਏ।

ਹੋਰ ਖ਼ਬਰਾਂ ਅਤੇ ਵੈਬਸਾਈਟ ਲਈ ਇਥੇ ਕਲਿੱਕ ਕਰੋ

ਫੇਸਬੁੱਕ ‘ਤੇ ਜੁੜਨ ਲਈ ਇੱਥੇ ਕਲਿੱਕ ਕਰੋ

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਕੈਪਟਨ ਅਮਰਿੰਦਰ ਸਿੰਘ ਨੇ ਦਿੱਤਾ ਅਸਤੀਫ਼ਾ, ਧਰਮਪਤਨੀ ਤੇ ਪੁੱਤਰ ਨਾਲ ਰਹੇ ਮੌਜੂਦ

ਸਵੇਰੇ 11 ਵਜੇ ਮਿਲ ਜਾਣਾ ਕਾਂਗਰਸ ਨੂੰ ਮੁੱਖ ਮੰਤਰੀ, ਜਾਖੜ ਤੋਂ ਬਾਅਦ ਸਿੱਧੂ ਦੇ ਨਾਮ ਦਾ ਉੱਠਿਆ ਧੂੰਆਂ