ਪੰਜਾਬ ਸਰਕਾਰ ਵੱਲੋਂ ਸਰਕਾਰੀ ਅਧਿਕਾਰੀਆਂ, ਕਰਮਚਾਰੀਆਂ ਦੀਆਂ ਬਦਲੀਆਂ ਸਬੰਧੀ ਹਦਾਇਤਾਂ ਜਾਰੀ

ਚੰਡੀਗੜ੍ਹ, 24 ਮਾਰਚ 2021 – ਪੰਜਾਬ ਸਰਕਾਰ ਵਲੋਂ ਰਾਜ ਦੇ ਸਮੂਹ ਵਿਭਾਗਾਂ ਦੇ ਮੁਖੀ ਡਵੀਜਨਾਂ ਦੇ ਕਮਿਸ਼ਨਰਾਂ, ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਤੇ ਉਪ ਮੰਡਲ ਅਫਸਰ (ਸਿਵਲ) ਸਮੇਤ ਸਮੂਹ ਬੋਰਡ/ਕਾਰਪੋਰੇਸ਼ਨਾਂ ਦੇ ਚੇਅਰਮੈਨਾਂ ਤੇ ਮੈਨੇਜਿੰਗ ਡਾਇਰੈਕਟਰਾਂ ਨੂੰ ਸਰਕਾਰੀ ਅਧਿਕਾਰੀਆਂ, ਕਰਮਚਾਰੀਆਂ ਦੀਆਂ ਆਮ ਬਦਲੀਆਂ ਕਰਨ ਸਬੰਧੀ ਇਕ ਪੱਤਰ ਜਾਰੀ ਕੀਤਾ ਗਿਆ ਹੈ। ਪੰਜਾਬ ਦੇ ਵਿਭਾਗਾਂ ‘ਚ ਸਰਕਾਰੀ ਕਰਮੀਆਂ ਦੀਆਂ ਆਮ ਬਦਲੀਆਂ/ ਤੈਨਾਤੀਆਂ ਕਰਨ ਦਾ ਸਮਾਂ ਮਿਤੀ 1 ਅਪ੍ਰੈਲ 2021 ਤੋਂ ਮਿਤੀ 30 ਅਪ੍ਰੈਲ 2021 ਤੱਕ ਹੋਏਗਾ। ਇਸ ਤੋਂ ਇਲਾਵਾ ਪ੍ਰੋਕਿਉਰਮੈਂਟ (ਖਰੀਦ) ਗਤੀਵਿਧੀਆਂ ਨਾਲ ਸਬੰਧ ਰੱਖਣ ਵਾਲੇ ਵਿਭਾਗਾਂ ‘ਚ ਆਮ ਬਦਲੀਆਂ ਦਾ ਸਮਾਂ ਮਿਤੀ 24 ਮਾਰਚ ਤੋਂ ਮਿਤੀ 15 ਅਪ੍ਰੈਲ 2021 ਤੱਕ ਹੋਵੇਗਾ। 30 ਅਪ੍ਰੈਲ ਤੋਂ ਬਾਅਦ ਬਦਲੀਆਂ ‘ਤੇ ਸੰਪੂਰਨ ਰੋਕ ਹੋਵੇਗੀ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਅਨਾਜ ਖਰੀਦ ਦੀ ਤਾਕਤ ਸਹਾਰੇ ਮੋਦੀ ਸਰਕਾਰ ਕਿਸਾਨਾਂ ਅਤੇ ਕਾਂਗਰਸ ਸਰਕਾਰ ਨੂੰ ਬਣਾ ਰਹੀ ਹੈ ਨਿਸ਼ਾਨਾ – ਸੁਨੀਲ ਜਾਖੜ

ਪੁਜਾਬ ਸਰਕਾਰ ਵੱਲੋਂ ਸਕੂਲਾਂ ਦੀਆਂ ਸਾਇੰਸ ਲੈਬੋਰੇਟਰੀਆਂ, ਕੰਪਿਊਟਰ ਲੈਬੋਰੇਟਰੀਆਂ ਅਤੇ ਲਾਇਬਰੇਰੀਆਂ ਲਈ ਰਾਸ਼ੀ ਜਾਰੀ