ਕੈਪਟਨ ਅਮਰਿੰਦਰ ਸਿੰਘ ਵੱਲੋਂ ਅੱਜ (ਸੋਮਵਾਰ) ਦਿਨ 16 ਅਗਸਤ 2021 ਨੂੰ ਕੈਬਿਨਟ ਮੀਟਿੰਗ ਸੱਦੀ ਹੈ। ਇਸ ਮੀਟਿੰਗ ਵਿੱਚ ਕੈਬਿਨਟ ਵਿਸਥਾਰ ਹੋਣ ਦੀ ਵੀ ਚਰਚਾ ਹੈ। ਇਸ ਮੀਟਿੰਗ ਵਿੱਚ ਦਲਿਤ ਸਮਾਜ ਲਈ ਸਰਕਾਰ ਵੱਲੋਂ ਪਿਟਾਰਾ ਖੋਲ੍ਹਿਆਂਜਾ ਸਕਦਾ ਹੈ। ਕੱਚੇ ਮੁਲਜ਼ਮਾਂ ਨੂੰ ਪੱਕੇ ਕਰਨ ਦਾ ਵੀ ਐਲਾਨ ਹੋ ਸਕਦਾ ਹੈ। ਕੈਪਟਨ ਅਮਰਿੰਦਰ ਸਿੰਘ ਵੱਲੋਂ ਦੁਪਹਿਰ 3 ਵਜੇ ਵਰਚੂਅਲ ਮੀਟਿੰਗ ਕੀਤੀ ਜਾਣੀ ਹੈ। ਇਸ ਮੀਟਿੰਗ ਵਿੱਚ ਪੂਰੀ ਕੈਬਿਨਟ ਨੂੰ ਮੌਜੂਦ ਰਹਿਣ ਦੀ ਗੱਲ ਕਹੀ ਗਈ। ਇਸ ਮੀਟਿੰਗ ਵਿੱਚ ਬੇਅਬਦੀ, ਬਿਜਲੀ, ਬੇਰੋਜ਼ਗਾਰੀ, ਕੱਚੇ ਮੁਲਾਜ਼ਮਾਂ ਦਾ ਮੁੱਦਾ ਅਹਿਮ ਰਹਿਗਾ।
ਇਸ ਮੀਟਿੰਗ ਵਿੱਚ ਜੋ ਮੰਤਰੀ ਅਤੇ ਵਿਧਾਇਕ, ਕੈਪਟਨ ਅਮਰਿੰਦਰ ਸਿੰਘ ਨਾਲ ਸਿੱਧੇ ਮੂੰਹ ਗੱਲ ਕਰਨ ਤੋਂ ਝਿਜਕ ਰਹੇ ਹਨ, ਨਵਜੋਤ ਸਿੱਧੂ ਦਾ ਹੱਕ ਪੂਰੀ ਤਰ੍ਹਾਂ ਪੂਰਦੇ ਹਨ ਕੀ ਉਹ ਵੀ ਸ਼ਾਮਲ ਹੋਣਗੇ। ਕੀ ਪੰਜਾਬ ਕਾਂਗਰਸ ਵਿੱਚ ਮੁੜ ਤੋਂ ਏਕਾ ਨਜ਼ਰ ਆਵੇਗਾ। ਇਹੀ ਏਕਾ ਪੰਜਾਬ ਕਾਂਗਰਸ ਦਾ ਭਵਿੱਖ ਤੈਅ ਕਰੇਗਾ। ਇਸ ਮੀਟਿੰਗ ਵਿੱਚ ਪੰਜਾਬ ਦੇ ਮੁੱਦੇ, ਕੋਵਿਡ ‘ਤੇ ਚਰਚਾ। ਸਕੂਲ ਖੋਲ੍ਹਣ ਦੇ ਫੈਸਲੇ ਅਤੇ ਹਰ ਮੁਸ਼ਕਿਲ ਜਿਸ ਕਾਰਨ ਕਾਂਗਰਸ ਨੂੰ ਢਾਹ ਲੱਗ ਰਹੀ ਹੈ ਉਸ ਉੱਤੇ ਵਿਚਾਰ ਕੀਤਾ ਜਾ ਸਕਦਾ ਹੈ। ਕੈਬਿਨਟ ਵਿੱਚ ਵਿਸਥਾਰ ਵੀ ਕੀਤਾ ਜਾ ਸਕਦਾ ਹੈ। ਭਾਵੇਂ ਕਿ ਵਿਧਾਨ ਸਭਾ ਚੋਣਾਂ ਨੂੰ 6 ਤੋਂ 7 ਮਹੀਨੇ ਦਾ ਸਮਾਂ ਹੀ ਬਚਿਆ ਹੈ ਪਰ ਕਾਂਗਰਸ ਨੂੰ ਕੋਈ ਰਣਨੀਤੀ ਘੜਨੀ ਹੋਵੇਗੀ।
ਉਹ ਰਣਨੀਤੀ ਜਿਸ ਨਾਲ ਉਹ ਮੁੜ ਲੋਕਾਂ ਵਿੱਚ ਉੱਤਰ ਸਕਣ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਪ੍ਰਮੁੱਖ ਸਿਆਸੀ ਸਲਾਹਕਾਰ ਪ੍ਰਸ਼ਾਂਤ ਕਿਸ਼ੌਰ ਵੀ ਉਹਨਾਂ ਦਾ ਸਾਥ ਛੱਡ ਚੁੱਕੇ ਹਨ ਇਸ ਸਭ ਦੌਰਾਨ ਹੁਣ ਕੈਪਟਨ ਨੂੰ ਆਪਣੇ ਵਿਧਾਇਕਾਂ ਨੂੰ ਨਰਮੀ ਨਾਲ ਪੇਸ਼ ਆਉਣਾ ਹੋਵੇਗਾ। ਨਸ਼ਾ ਮੁਕਤੀ, ਕਰਜਾ ਮੁਕਤੀ, ਸਸਤੀ ਬਿਜਲੀ, ਬੇਅਦਬੀ ਦੇ ਦੋਸ਼ੀਆਂ ਦੇ ਗ੍ਰਿਫ਼ਤਾਰੀ, ਗੁਟਕਾ ਸਾਹਿਬ ਦੀ ਸਹੁੰ, ਬਿਜਲੀ ਸਮਝੌਤੇ, ਨੌਕਰੀਆਂ, ਬੇਰੋਜ਼ਗਾਰੀ, ਭੱਤੇ, ਅਜਿਹੇ ਕਈ ਮੁੱਦੇ ਨੇ ਜਿੰਨਾ ਉੱਤੇ ਕਾਂਗਰਸ ਨੇ ਚੋਣ ਲੜੀ ਸੀ। ਪਰ ਪੰਜਾਬ ਦੇ ਲੋਕਾਂ ਨੂੰ ਇਹਨਾਂ ਵਿਚੋਂ ਕਿਸੇ ਲਈ ਵੀ ਰਾਹਤ ਨਹੀਂ ਮਿਲੀ। ਇਸ ਲਈ ਪੰਜਾਬ ਦੀ ਜਨਤਾ ਕਾਂਗਰਸ ਤੋਂ ਬੇਹੱਦ ਦੁਖੀ ਹੈ ਅਤੇ ਕੈਪਟਨ ਅਮਰਿੰਦਰ ਨੇ ਵੀ ਆਪਣੇ ਵਿਧਾਇਕਾਂ ਤੋਂ ਲੰਮੇ ਸਮੇਂ ਤੱਕ ਦੂਰੀ ਬਣਾਈ ਰੱਖੀ। ਇਸ ਲਈ ਇਹ ਕੈਬਿਨਟ ਮੀਟਿੰਗ ਕਾਂਗਰਸ ਲਈ ਬਹੁਤ ਅਹਿਮ ਹੈ।
ਹੋਰ ਖ਼ਬਰਾਂ ਅਤੇ ਵੈਬਸਾਈਟ ਲਈ ਇਥੇ ਕਲਿੱਕ ਕਰੋ
ਫੇਸਬੁੱਕ ‘ਤੇ ਜੁੜਨ ਲਈ ਇੱਥੇ ਕਲਿੱਕ ਕਰੋ