ਪੰਜਾਬ ਸਰਕਾਰ ਨੇ ਨਵੀਆਂ ਹਦਾਇਤਾਂ ਜਾਰੀ ਕੀਤੀਆਂ ਹਨ ਕਿ ਜਿੰਨਾ ਵੱਲੋਂ ਹੁਣ ਤੱਕ ਕੋਵਿਡ ਦੀਆਂ ਦੋਵੇਂ ਖੁਰਾਕਾਂ ਨਹੀਂ ਲਈਆਂ ਗਈਆਂ ਉਹ ਹੁਣ ਜਿਆਦਾ ਸੰਭਲਕੇ ਚੱਲਣ। ਪੰਜਾਬ ਸਰਕਾਰ ਨੇ ਸਖ਼ਤੀਆਂ ਵਧਾਉਂਦਿਆਂ ਨਵੀਆਂ ਪਾਬੰਦੀਆਂ ਜਾਰੀ ਕੀਤੀਆਂ ਹਨ।

ਜਿੰਨਾ ਨੇ ਕੋਵਿਡ ਵੈਕਸੀਨ ਦੀਆਂ ਦੋਵੇਂ ਖੁਰਾਕਾਂ ਨਹੀਂ ਲਗਵਾਈਆਂ ਉਹ ਜਨਤਕ ਥਾਵਾਂ ‘ਤੇ ਜਾਣ ਤੋਂ ਗੁਰੇਜ਼ ਕਰਨ। ਪੰਜਾਬ ਸਰਕਾਰ ਨੇ ਜੋ ਨਵੀਆਂ ਪਾਬੰਦੀਆਂ ਲਾਗੂ ਕੀਤੀਆਂ ਹਨ ਉਹ 15 ਜਨਵਰੀ 2022 ਤੋਂ ਲਾਗੂ ਹੋਣਗੀਆਂ ਜਿੰਨਾ ਵਿੱਚ ਇਹ ਹੈ ਕਿ ਜਿੰਨਾ ਨੇ ਦੋਵੇਂ ਖੁਰਾਕਾਂ ਨਹੀਂ ਲਗਵਾਈਆਂ ਉਹ ਬੱਸ ਸਫ਼ਰ ਕਰਨ ਤੋਂ ਗੁਰੇਜ਼ ਕਰਨ, ਸਿਨੇਮਾ ਹਾਲ, ਰੈਸਟੋਰੈਂਟ ਅਤੇ ਜਿਮ ਵਿੱਚ ਬਿਨਾਂ ਦੋਵੇਂ ਖੁਰਾਕਾਂ ਲਗਵਾਏ ਨਾ ਜਾਣ।

ਬਿਨਾਂ ਟੀਕਾਕਰਨ ਦੇ ਸਰਕਾਰੀ ਦਫ਼ਤਰਾਂ ਵਿੱਚ ਵੀ ਬਾਬੂਆਂ ਨੂੰ ਜਾਣ ‘ਤੇ ਬੈਨ ਹੋਵੇਗਾ।


https://www.facebook.com/thekhabarsaar/
