ਪੰਜਾਬ ਭਰ ਤੋਂ ਤਕਰੀਬਨ 50 ਤੋਂ ਵੱਧ ਪੈਟਰੋਲ ਪੰਪ ਦੇ ਮਾਲਕ ਅਤੇ ਐਸੋਸੀਏਸ਼ਨ ਦੇ ਮੈਂਬਰਾਂ ਨੇ ਇਕੱਠੇ ਹੋਏ ਅਤੇ ਫ਼ੈਸਲਾ ਕੀਤਾ ਕਿ 15 ਦਿਨ ਲਈ ਪੰਜਾਬ ਭਰ ਵਿੱਚ ਸ਼ਾਮ 5 ਵਜੇ ਤੋਂ ਬਾਅਦ ਨਾ ਤਾਂ ਪੈਟਰੋਲ ਅਤੇ ਨਾ ਹੀ ਡੀਜ਼ਲ ਦੀ ਸਪਲਾਈ ਕੀਤੀ ਜਾਵੇਗੀ| ਸਵੇਰ ਦੇ 7 ਵਜੇ ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ ਹੀ ਪੈਟਰੋਲ ਤੇ ਡੀਜ਼ਲ ਵੇਚਿਆ ਜਾਵੇਗਾ ਅਤੇ ਉਸਤੋਂ ਬਾਅਦ ਸਪਲਾਈ ਨਹੀਂ ਦਿੱਤੀ ਜਾਵੇਗੀ| ਪੰਜਾਬ ਦੇ ਪੈਟਰੋਲ ਪੰਪ ਮਾਲਕਾਂ ਨੇ ਇਹ ਐਲਾਨ ਪੰਜਾਬ ਸਰਕਾਰ ਦੇ ਵਿਰੁੱਧ ਕੀਤਾ ਹੈ ਕਿਉਂਕਿ ਸਰਕਾਰ ਵੱਲੋਂ ਲਗਾਤਾਰ ਇੰਪੁੱਟ ਕਾਸਟ ਵਧਾਈ ਜਾ ਰਹੀ ਹੈ ਅਤੇ ਪੈਟਰੋਲ ਕੰਪਨੀਆਂ ਵੱਲੋਂ ਖ਼ੁਦ ਮੁਨਾਫ਼ਾ ਕਮਾਇਆ ਜਾ ਰਿਹਾ ਹੈ ਡੀਲਰ ਘਾਟਾ ਸਹਿ ਰਹੇ ਹਨ|
ਪੰਪ ਮਾਲਕਾਂ ਦਾ ਕਹਿਣਾ ਹੈ ਕਿ ਪਿਛਲੇ 5 ਸਾਲਾਂ ‘ਚ ਪੈਟਰੋਲ ਦੀ ਕੀਮਤ ਦੋ ਗੁਣਾ ਵਧੀ ਹੈ ਪਰ ਡੀਲਰ ਘਾਟਾ ਸਹਿ ਰਹੇ ਹਨ ਜਿਸ ਕਾਰਨ ਪੰਜਾਬ ਸਰਕਾਰ ਖਿਲਾਫ਼ ਇਹ ਰੋਸ ਜਤਾਇਆ ਜਾ ਰਿਹਾ ਹੈ|
https://www.facebook.com/thekhabarsaar/